ਜਲੰਧਰ : ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਵੀ ਕੋਰੋਨਾ ਦੇ ਵੱਡੀ ਗਿਣਤੀ 'ਚ ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਪੰਜਾਬ 'ਚ 1930 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 68 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣਾ ਸੂਬਾ ਸਰਕਾਰ ਤੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਵੱਖ-ਵੱਖ ਜ਼ਿਲ੍ਹਿਆਂ 'ਚ ਹੋਈ ਕੋਰੋਨਾ ਮਰੀਜ਼ਾਂ ਦੀ ਮੌਤ
ਪੰਜਾਬ 'ਚ ਅੱਜ ਕੁੱਲ 68 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 'ਚ 11, ਹੁਸ਼ਿਆਰਪੁਰ 'ਚ 8, ਲੁਧਿਆਣਾ 'ਚ 7, ਬਠਿੰਡਾ 'ਚ 6, ਜਲੰਧਰ 'ਚ 6, ਪਟਿਆਲਾ 'ਚ 5, ਫਾਜ਼ਿਲਕਾ 'ਚ 3, ਐਸ. ਏ. ਐਸ. ਨਗਰ 'ਚ 3, ਐਸ. ਬੀ. ਐਸ. ਨਗਰ 'ਚ 3, ਸੰਗਰੂਰ 'ਚ 3, ਫਿਰੋਜ਼ਪੁਰ 'ਚ 2, ਮੋਗਾ 'ਚ 2, ਸ੍ਰੀ ਮੁਕਤਸਰ ਸਾਹਿਬ 'ਚ 2, ਰੋਪੜ 'ਚ 2, ਤਰਨਤਾਰਨ 'ਚ 2, ਫਤਿਹਗੜ੍ਹ ਸਾਹਿਬ 'ਚ 1, ਗੁਰਦਾਸਪੁਰ 'ਚ 1 ਅਤੇ ਪਠਾਨਕੋਟ 'ਚ ਵੀ 1 ਇਕ ਵਿਅਕਤੀ ਦੀ ਕੋਰੋਨਾ ਕਾਰਣ ਮੌਤ ਹੋਈ ਹੈ।
ਕਿਸ ਜ਼ਿਲ੍ਹੇ 'ਚ ਆਏ ਕੋਰੋਨਾ ਦੇ ਨਵੇਂ ਮਾਮਲੇ
ਸੂਬੇ 'ਚ ਅੱਜ 1930 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਲੁਧਿਆਣਾ ਦੇ 171, ਜਲੰਧਰ 256, ਪਟਿਆਲਾ 118, ਐਸ. ਏ. ਐਸ. ਨਗਰ 160, ਅੰਮ੍ਰਿਤਸਰ 176, ਗੁਰਦਾਸਪੁਰ 73, ਬਠਿੰਡਾ 163, ਹੁਸ਼ਿਆਰਪੁਰ 86, ਫਿਰੋਜ਼ਪੁਰ 79, ਸੰਗਰੂਰ 35, ਪਠਾਨਕੋਟ 117, ਕਪੂਰਥਲਾ 95, ਫਰੀਦਕੋਟ 38, ਸ੍ਰੀ ਮੁਕਤਸਰ ਸਾਹਿਬ 90, ਮੋਗਾ 52, ਫਾਜ਼ਿਲਕਾ 67, ਰੋਪੜ 27, ਫਤਿਹਗੜ੍ਹ ਸਾਹਿਬ 16, ਬਰਨਾਲਾ 12, ਤਰਨਤਾਰਨ 41, ਮਾਨਸਾ 30, ਐਸ. ਬੀ. ਐਸ. ਨਗਰ 28 ਅਤੇ 5 ਮਾਮਲੇ ਪੰਜਾਬ ਤੋਂ ਬਾਹਰਲੇ ਸ਼ਾਮਲ ਹਨ।
ਭੁਪਿੰਦਰ ਸਿੰਘ ਖਾਲਸਾ ਅਮਰੀਕਾ 'ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸਪੋਕਸਮੈਨ ਨਿਯੁਕਤ
NEXT STORY