ਖਰੜ (ਰਣਬੀਰ/ਗਗਨਦੀਪ) : ਖਰੜ ਤੋਂ ਅਜਿਹੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਰੂਹ ਕੰਬ ਉੱਠਦੀ ਹੈ। ਇੱਥੇ ਇਕ 17 ਸਾਲਾ ਨਾਬਾਲਗ ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਸਬੂਤ ਮਿਟਾਉਣ ਲਈ ਲਾਸ਼ ਨਹਿਰ ’ਚ ਸੁੱਟ ਦਿੱਤੀ। ਕਾਰਨ ਸਿਰਫ਼ ਇੱਕੋ ਸੀ ਕਿ ਪਿਤਾ ਗੁਰਸੇਵਕ ਸਿੰਘ (46) ਉਸਦੇ ਪ੍ਰੇਮ ਸਬੰਧਾਂ ਖ਼ਿਲਾਫ਼ ਸੀ। ਥਾਣਾ ਸਿਟੀ ਖਰੜ ਪੁਲਸ ਨੇ ਨਾਬਾਲਗ ਕੁੜੀ ਅਤੇ ਉਸ ਦੇ ਪ੍ਰੇਮੀ ਵਿਕਾਸ ਸ਼ਾਹ ਖ਼ਿਲਾਫ਼ ਅਗਵਾ, ਕਤਲ ਤੇ ਸਬੂਤ ਮਿਟਾਉਣ ਸਮੇਤ ਧਾਰਾਵਾਂ 140(1), 103(1), 238, 3(5) ਤਹਿਤ ਕੇਸ ਦਰਜ ਕੀਤਾ। ਨਾਬਾਲਗ ਕੁੜੀ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ, ਜਦੋਂ ਕਿ ਵਿਕਾਸ ਸ਼ਾਹ ਨੂੰ ਅਦਾਲਤ ’ਚ ਪੇਸ਼ ਕਰਕੇ 3 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗੁਰਸੇਵਕ ਸਿੰਘ ਦਾ ਵਿਆਹ ਰਾਜਵੰਤ ਕੌਰ ਨਾਲ 2006 ’ਚ ਹੋਇਆ ਸੀ। ਘਰ ’ਚ ਚਾਰ ਬੱਚੇ, ਤਿੰਨ ਧੀਆਂ ਅਤੇ ਇਕ ਪੁੱਤਰ ਹੈ। ਗੁਰਸੇਵਕ ਸਿੰਘ ਐੱਨ. ਡੀ. ਪੀ. ਐੱਸ. ਮਾਮਲੇ ’ਚ ਸਾਢੇ ਚਾਰ ਸਾਲ ਜੇਲ੍ਹ ਕੱਟ ਕੇ ਸਿਰਫ਼ ਇਕ ਮਹੀਨਾ ਪਹਿਲਾਂ ਹੀ ਘਰ ਪਰਤਿਆ ਸੀ। ਘਰ ਆਉਂਦਿਆਂ ਹੀ ਉਸਨੇ ਦੇਖਿਆ ਕਿ ਉਸਦੀ ਸਭ ਤੋਂ ਵੱਡੀ ਧੀ (17) ਦਾ ਨੇੜਲੇ ਪਿੰਡ ਦਾਊਂਮਾਜਰਾ ਦੇ ਨੌਜਵਾਨ ਵਿਕਾਸ ਸ਼ਾਹ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਧੀ ਵਿਆਹ ਲਈ ਜ਼ਿੱਦ ਕਰਦੀ ਸੀ ਪਰ ਨਾਬਾਲਗ ਹੋਣ ਕਰਕੇ ਪਿਤਾ ਇਸ ਰਿਸ਼ਤੇ ਸਖ਼ਤ ਖਿਲਾਫ਼ ਸੀ। ਘਰ ’ਚ ਰੋਜ਼ਾਨਾ ਤਕਰਾਰ ਹੁੰਦੀ ਰਹਿੰਦੀ ਸੀ। ਧੀ ਨੇ ਕਈ ਵਾਰ ਧਮਕੀ ਵੀ ਦਿੱਤੀ ਸੀ ਕਿ ਵਿਆਹ ਨਾ ਕਰਵਾਇਆ ਤਾਂ ਪਰਿਵਾਰ ਨੂੰ ਨੁਕਸਾਨ ਪਹੁੰਚਾਵੇਗੀ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਉਹ ਇੰਨਾ ਖ਼ਤਰਨਾਕ ਕਦਮ ਚੁੱਕ ਸਕਦੀ ਹੈ।
ਇਹ ਵੀ ਪੜ੍ਹੋ : ਸ਼ਰਾਬ ਪੀਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਖ਼ਬਰ ਪੜ੍ਹ ਉੱਡ ਜਾਣਗੇ ਹੋਸ਼, ਮਹਿੰਗੀਆਂ ਬ੍ਰਾਂਡਿਡ ਬੋਤਲਾਂ ਨੂੰ ਲੈ ਕੇ...
ਢਿੱਡ ਦਰਦ ਦਾ ਡਰਾਮਾ ਕਰਕੇ ਵਿਛਾਇਆ ਮੌਤ ਦਾ ਜਾਲ
ਪਹਿਲੀ ਮਈ ਦੀ ਰਾਤ ਨੂੰ ਧੀ ਨੇ ਢਿੱਡ ਦਰਦ ਦਾ ਬਹਾਨਾ ਬਣਾਇਆ ਅਤੇ ਪਿਤਾ ਨੂੰ ਖਰੜ ਸਰਕਾਰੀ ਹਸਪਤਾਲ ਲੈ ਜਾਣ ਲਈ ਕਿਹਾ। ਪਿਓ ਨੇ ਧੀ ਦੀ ਗੱਲ ਮੰਨ ਲਈ ਅਤੇ ਉਸ ਨੂੰ ਹਸਪਤਾਲ ਲੈ ਗਿਆ ਪਰ ਇਹ ਮਮਤਾ ’ਤੇ ਭਰੋਸਾ ਉਸ ਲਈ ਆਖ਼ਰੀ ਫ਼ੈਸਲਾ ਸਾਬਿਤ ਹੋਇਆ। ਹਸਪਤਾਲ ’ਚ ਪ੍ਰੇਮੀ ਵਿਕਾਸ ਸ਼ਾਹ ਪਹਿਲਾਂ ਤੋਂ ਹੀ ਉਡੀਕ ਕਰ ਰਿਹਾ ਸੀ। ਧੀ ਨੇ ਬਹਾਨੇ ਨਾਲ ਪ੍ਰੇਮੀ ਨੂੰ ਵੀ ਗੱਡੀ ’ਚ ਬਿਠਾ ਲਿਆ। ਫਿਰ ਤਿੰਨੇ ਜਣੇ ਮੋਰਿੰਡਾ ਦੇ ਕਜੌਲੀ ਵਾਟਰ ਵਰਕਸ ਨਹਿਰ ਵੱਲ ਚੱਲ ਪਏ। ਉੱਥੇ ਪਹੁੰਚ ਕੇ ਦੋਹਾਂ ਨੇ ਬਲੇਡ ਨਾਲ ਗੁਰਸੇਵਕ ਸਿੰਘ ਦਾ ਗਲਾ ਵੱਢ ਦਿੱਤਾ ਤੇ ਲਾਸ਼ ਨਹਿਰ ’ਚ ਸੁੱਟ ਦਿੱਤੀ।
ਮਾਂ ਦੀ ਸ਼ੱਕ ਦੀ ਸੂਈ ਨੇ ਖੋਲ੍ਹਿਆ ਰਾਜ਼
ਰਾਜਵੰਤ ਕੌਰ 26 ਅਪ੍ਰੈਲ ਤੋਂ ਆਪਣੇ ਭਰਾ ਕੋਲ ਗਈ ਹੋਈ ਸੀ। 2 ਮਈ ਨੂੰ ਜਦੋਂ ਘਰ ਪਰਤੀ ਤਾਂ ਪਤੀ ਕਿਤੇ ਦਿਖਾਈ ਨਾ ਦਿੱਤਾ। ਕਾਫ਼ੀ ਤਲਾਸ਼ ਤੋਂ ਬਾਅਦ ਵੀ ਕੋਈ ਸੁਰਾਗ ਨਾ ਲੱਭਿਆ। ਆਖ਼ਰ ਉਸਦੀ ਸ਼ੱਕ ਦੀ ਸੂਈ ਆਪਣੀ ਧੀ ਅਤੇ ਉਸਦੇ ਪ੍ਰੇਮੀ ਵੱਲ ਜਾ ਟਿਕੀ। ਉਸਨੇ ਫ਼ੌਰਨ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜਿਵੇਂ ਹੀ ਕੁੜੀ ਦਾ ਮੋਬਾਇਲ ਫ਼ੋਨ ਚੈੱਕ ਕੀਤਾ, ਵਟਸਐਪ ਚੈਟ ’ਚ ਸਾਰੀ ਸਾਜ਼ਿਸ਼ ਦਾ ਖ਼ੁਲਾਸਾ ਹੋ ਗਿਆ। ਫਿਲਹਾਲ ਦੋਹਾਂ ਨੂੰ ਹਿਰਾਸਤ ’ਚ ਲਿਆ ਗਿਆ ਤੇ ਪੁੱਛਗਿੱਛ ’ਚ ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਸਾਜ਼ਿਸ਼ ’ਚ ਹੋਰ ਲੋਕਾਂ ਵੀ ਹੋ ਸਕਦੇ ਨੇ ਸ਼ਾਮਲ : ਐੱਸ. ਐੱਚ. ਓ.
ਐੱਸ. ਐੱਚ. ਓ. ਅਮਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਦੋਵੇਂ ਮੁਲਜ਼ਮਾਂ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਸਾਜ਼ਿਸ਼ ’ਚ ਹੋਰ ਲੋਕਾਂ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਜਾਂਚ ਜਾਰੀ ਹੈ। ਮ੍ਰਿਤਕ ਦੀ ਲਾਸ਼ ਅਜੇ ਤੱਕ ਨਹਿਰ ’ਚੋਂ ਬਰਾਮਦ ਨਹੀਂ ਹੋਈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਨਾਬਾਲਗ ਕੁੜੀ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ, ਜਦੋਂ ਕਿ ਵਿਕਾਸ ਸ਼ਾਹ ਨੂੰ ਖਰੜ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦੇ ਪੁਲਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਰੂਹ ਕੰਬਾਊ ਘਟਨਾ! ਜਵਾਕੜੀ ਨੂੰ ਕੁੱਤਿਆਂ ਨੇ ਨੋਚਿਆ, ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY