ਫਤਿਹਗੜ੍ਹ ਚੂੜੀਆਂ (ਸਾਰੰਗਲ) - ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ/ਕਮਿਊਨਿਟੀ ਹੈਲਥ ਸੈਂਟਰਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜਿਥੇ ਨਿੱਤ ਦਿਨ ਸਟੇਜਾਂ 'ਤੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦੇ ਅਕਸਰ ਲੀਡਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਹਨ, ਉਥੇ ਨਾਲ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਗੁਰਦਾਸਪੁਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੌਰਾਨ ਕਮਿਊਨਿਟੀ ਹੈਲਥ ਸੈਂਟਰ ਫਤਿਹਗੜ੍ਹ ਚੂੜੀਆਂ ਨੂੰ ਅਪਗ੍ਰੇਡ ਕਰਨ ਦਾ ਕੀਤਾ ਗਿਆ ਐਲਾਨ ਅਜੇ ਤੱਕ ਖੋਖਲਾ ਹੀ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੀ ਜਿਥੇ ਦਿਨੋਂ-ਦਿਨ ਗਿਣਤੀ ਵਧ ਰਹੀ ਹੈ, ਉਥੇ ਨਾਲ ਹੀ ਇਸ ਹਸਪਤਾਲ ਵਿਚ ਪਿਛਲੇ ਲੰਬੇ ਸਮੇਂ ਤੋਂ ਡਾਕਟਰਾਂ ਦੀ ਚਲੀ ਆ ਰਹੀ ਘਾਟ ਪੂਰੀ ਨਹੀਂ ਕੀਤੀ ਜਾ ਰਹੀ, ਜਿਸ ਨਾਲ ਮਰੀਜ਼ਾਂ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਸੀ. ਐੱਚ. ਸੀ. ਫਤਿਹਗੜ੍ਹ ਚੂੜੀਆਂ ਵਿਖੇ ਕਰੀਬ 150 ਪਿੰਡਾਂ ਦੇ ਲੋਕ ਇਥੇ ਅਕਸਰ ਚੈੱਕਅਪ ਲਈ ਜ਼ਰੂਰਤ ਪੈਣ 'ਤੇ ਆਉਂਦੇ ਹਨ ਪਰ ਇਸ ਹਸਪਤਾਲ ਵਿਚ ਸਿਰਫ ਤਿੰਨ ਡਾਕਟਰ ਹਨ, ਜਿਨ੍ਹਾਂ ਵਿਚ ਇਕ ਸਰਜਨ, ਇਕ ਮੈਡੀਸਨ ਦਾ ਤੇ ਇਕ ਲੇਡੀ ਡਾਕਟਰ ਹੈ ਜੋ ਮਰੀਜ਼ਾਂ ਦੀ ਦੇਖਭਾਲ ਕਰਨ ਵਿਚ ਰੁਝੇ ਰਹਿੰਦੇ ਹਨ। ਹੋਰ ਤਾਂ ਹੋਰ ਹੁਣ ਇਸ ਸਰਕਾਰੀ ਹਸਪਤਾਲ 'ਚ ਤਾਇਨਾਤ ਐੱਸ. ਐੱਮ. ਓ. ਦੀ ਬਦਲੀ ਹੋਇਆ ਨੂੰ ਵੀ 3-4 ਦਿਨ ਹੋ ਗਏ ਹਨ ਪਰ ਅਜੈ ਤੱਕ ਕੋਈ ਵੀ ਨਵਾਂ ਐੱਸ. ਐੱਮ. ਓ. ਸੀ. ਐੱਚ. ਸੀ. ਵਿਚ ਡਿਊਟੀ ਜੁਆਇਨ ਕਰਨ ਨਹੀਂ ਆਇਆ, ਜਿਸ ਨਾਲ ਮਰੀਜ਼ਾਂ ਨੂੰ ਸਿਹਤ ਸਬੰਧੀ ਸਲਾਹ ਮਸ਼ਵਰਾ ਲੈਣ ਲਈ ਵੀ ਦਿੱਕਤਾਂ ਪੇਸ਼ ਆਉਂਦੀਆਂ ਹਨ ਪਰ ਹੁਣ ਦੇਖਣਾ ਹੈ ਕਿ ਕੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਨਤਾ ਦੀ ਕਚਹਿਰੀ ਵਿਚ ਆਪਣੇ ਕੀਤੇ ਉਕਤ ਐਲਾਨ/ਵਾਅਦੇ ਨੂੰ ਪੂਰਾ ਕਰਦੇ ਹਨ ਜਾਂ ਫਿਰ ਬਾਕੀ ਲੀਡਰਾਂ ਵਾਂਗ ਹੀ ਮੁੱਖ ਮੰਤਰੀ ਦਾ ਵਾਅਦਾ ਠੰਡੇ ਬਸਤੇ ਵਿਚ ਪੈ ਜਾਂਦਾ ਹੈ।
ਪਾਕਿ 'ਚ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲਿਆਂ 'ਤੇ ਪੀੜਤ ਪਰਿਵਾਰਾਂ ਨੂੰ ਨਹੀਂ ਮਿਲ ਰਿਹਾ ਇਨਸਾਫ
NEXT STORY