ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ (ਸੈਕੰਡਰੀ), ਪੰਜਾਬ ਦੀ ਕਾਰਜਪ੍ਰਣਾਲੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਦਾ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਨਵੇਂ ਸਾਲ ਲਈ ਛੁੱਟੀਆਂ ਅਤੇ ਸਾਲਾਨਾ ਸਮਾਗਮ ਦਾ ਸ਼ਡਿਊਲ ਅਪਡੇਟ ਕਰਨ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਗਏ ਪਰ ਉਨ੍ਹਾਂ ਨਾਲ ਜੋ ਛੁੱਟੀਆਂ ਦੀ ਲਿਸਟ ਭੇਜੀ ਗਈ ਹੈ, ਉਹ ਪਿਛਲੇ ਸਾਲ ਦੀ ਹੈ। ਵਿਭਾਗ ਦੀ ਇਸ ਢਿੱਲ ਨੇ ਪ੍ਰਸ਼ਾਸਨਿਕ ਚੌਕਸੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਅਧਿਕਾਰੀ ਬਿਨਾਂ ਦੇਖੇ ਹੀ ਫਾਈਲਾਂ ਅਤੇ ਹੁਕਮਾਂ ’ਤੇ ਆਪਣੀ ਮੋਹਰ ਲਗਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ
ਹੁਕਮ ਨਵੇਂ ਪਰ ਛੁੱਟੀਆਂ ਦਾ ਕੈਲੰਡਰ ਪੁਰਾਣਾ
ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਵਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲ ਮੁਖੀਆਂ ਨੂੰ ਵੈੱਬਸਾਈਟ ਜ਼ਰੀਏ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਲ ਦੇ ਲਈ ਆਪਣੀਆਂ 2 ਰਾਖਵੀਆਂ ਛੁੱਟੀਆਂ, 4 ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਾਲਾਨਾ ਸਮਾਗਮ ਦੀਆਂ ਤਰੀਕਾਂ ਈ-ਪੰਜਾਬ ਪੋਰਟਲ ’ਤੇ ਅਪਡੇਟ ਕਰਨ। ਇਨ੍ਹਾਂ ਹੁਕਮਾਂ ਦੇ ਸੰਦਰਭ ਵਿਚ ਜੋ ਸਰਕਾਰੀ ਛੁੱਟੀਆਂ ਦੀ ਸੂਚੀ ਭੇਜੀ ਗਈ ਹੈ, ਉਸ ’ਤੇ ਵਿਭਾਗ ਦਾ ਧਿਆਨ ਹੀ ਨਹੀਂ ਗਿਆ ਕਿ ਉਹ ਪੁਰਾਣੀ ਹੋ ਚੁੱਕੀ ਹੈ। ਇਹ ਲਾਪ੍ਰਵਾਹੀ ਉਦੋਂ ਸਾਹਮਣੇ ਆਈ, ਜਦੋਂ ਵਿਭਾਗ ਸਕੂਲਾਂ ਨੂੰ 1 ਤੋਂ 20 ਜਨਵਰੀ ਤੱਕ ਦਾ ਸਮਾਂ ਦੇ ਰਿਹਾ ਹੈ।
ਇਹ ਵੀ ਪੜ੍ਹੋ : ਸਾਲ ਦੇ ਪਹਿਲੇ ਦਿਨ ਪੰਜਾਬ ਵਾਸੀਆਂ ਨੂੰ ਮਿਲੀ ਸੌਗਾਤ, ਵੱਡੀ ਗਿਣਤੀ ਪਰਿਵਾਰਾਂ ਨੂੰ ਹੋਵੇਗਾ ਫਾਇਦਾ
ਪੋਰਟਲ ’ਤੇ ਜਾਣਕਾਰੀ ਅਪਡੇਟ ਕਰਨ ਦੇ ਸਖ਼ਤ ਨਿਰਦੇਸ਼
ਵਿਭਾਗ ਦੇ ਪੱਤਰ ਮੁਤਾਬਕ ਸਕੂਲ ਮੁਖੀਆਂ ਨੂੰ ਈ-ਪੰਜਾਬ ਪੋਰਟਲ ’ਤੇ ਛੁੱਟੀਆਂ ਦਾ ਵੇਰਵਾ ਆਨਲਾਈਨ ਅਪਡੇਟ ਕਰਨਾ ਜ਼ਰੂਰੀ ਹੈ। ਹੁਕਮ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ 20 ਜਨਵਰੀ ਤੋਂ ਬਾਅਦ ਪੋਰਟਲ ’ਤੇ ਕਿਸੇ ਵੀ ਤਰ੍ਹਾਂ ਦੀ ਛੁੱਟੀ ਜਾਂ ਸਾਲਾਨਾ ਸਮਾਗਮ ਦੀ ਤਰੀਕ ਅਪਡੇਟ ਕਰਨ ਦਾ ਮੌਕਾ ਨਹੀਂ ਮਿਲੇਗਾ। ਸਕੂਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਸਰਕਾਰੀ ਸੂਚੀ ’ਚੋਂ ਹੀ ਛੁੱਟੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਪਹਿਲਾਂ ਹੀ ਮਨਜ਼ੂਰ ਕਰਵਾ ਲੈਣ। ਇਸ ਤੋਂ ਇਲਾਵਾ ਕੰਪਲੈਕਸ ਮਿਡਲ ਸਕੂਲਾਂ ਲਈ ਵੀ ਉਹੀ ਛੁੱਟੀਆਂ ਮੰਨਣਯੋਗ ਹੋਣਗੀਆਂ, ਜੋ ਉਨ੍ਹਾਂ ਦੇ ਮੁੱਖ ਸਕੂਲ ਵਲੋਂ ਤੈਅ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅਕਾਲੀ ਦਲ ਨੇ ਇਸ ਆਗੂ ਨੂੰ ਪਾਰਟੀ 'ਚੋਂ ਕੱਢਿਆ
ਅਧਿਕਾਰੀਆਂ ਦੀ ਲਾਪ੍ਰਵਾਹੀ ਨਾਲ ਸਕੂਲ ਮੁਖੀ ਦੁਚਿੱਤੀ ’ਚ
ਇਕ ਵਾਰ ਪੋਰਟਲ ’ਤੇ ਜਾਣਕਾਰੀ ਸਬਮਿਟ ਹੋਣ ਤੋਂ ਬਾਅਦ ਉਸ ਨੂੰ ਕਿਸੇ ਵੀ ਸੂਰਤ ਵਿਚ ਬਦਲਿਆ ਜਾਂ ਰੱਦ ਨਹੀਂ ਕੀਤਾ ਜਾ ਸਕੇਗਾ। ਵਿਭਾਗ ਨੇ ਨਿਯਮਾਂ ਵਿਚ ਇੰਨੀ ਸਖਤੀ ਦਿਖਾਈ ਹੈ ਪਰ ਆਪਣੇ ਵਲੋਂ ਪੁਰਾਣਾ ਕੈਲੰਡਰ ਜਾਰੀ ਕਰ ਕੇ ਵੱਡੀ ਭੁੱਲ ਕਰ ਦਿੱਤੀ ਹੈ। ਅਧਿਕਾਰੀਆਂ ਦੇ ਇਸ ‘ਕਾਪੀ-ਪੇਸਟ’ ਰਵੱਈਏ ਕਾਰਨ ਸਕੂਲ ਮੁਖੀ ਦੁਚਿੱਤੀ ਦੀ ਹਾਲਤ ਵਿਚ ਹਨ ਕਿ ਉਹ ਪੁਰਾਣੇ ਕੈਲੰਡਰ ਦੇ ਆਧਾਰ ’ਤੇ ਆਪਣੀ ਯੋਜਨਾ ਕਿਵੇਂ ਸਬਮਿਟ ਕਰਨ।
ਇਹ ਵੀ ਪੜ੍ਹੋ : ਪੰਜਾਬ 'ਚ ਹੋ ਗਿਆ ਵੱਡਾ ਧਮਾਕਾ! ਕੰਬ ਗਿਆ ਪੂਰਾ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਟਾਲਾ ਪੁਲਸ ਵੱਲੋਂ ਵੱਡਾ ਤੋਹਫ਼ਾ, 2 ਕਰੋੜ 60 ਲੱਖ ਦੇ ਮੋਬਾਇਲ ਫੋਨ ਦਿੱਤੇ
NEXT STORY