ਨਵੀਂ ਦਿੱਲੀ/ਚੰਡੀਗੜ੍ਹ (ਭਾਸ਼ਾ) : ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਸੋਮਵਾਰ ਨੂੰ ਉੱਤਰ ਅਤੇ ਦੱਖਣੀ ਭਾਰਤ ਦੇ ਨਾਲ ਹੀ ਪੂਰਬ-ਉੱਤਰ ਦੇ ਕਈ ਹਿੱਸਿਆਂ ਵਿਚ ਅਗਲੇ 3 ਦਿਨਾਂ ਲਈ ਭਾਰੀ ਮੀਂਹ ਦਾ ਅੰਦਾਜ਼ਾ ਲਗਾਇਆ ਹੈ। ਵਿਭਾਗ ਮੁਤਾਬਕ ਪੰਜਾਬ, ਪੂਰਬੀ ਰਾਜਸਥਾਨ, ਬਿਹਾਰ, ਪੱਛਮੀ ਬੰਗਾਲ, ਸਿੱਕਿਮ, ਅਸਮ, ਮੇਘਾਲਿਆ, ਅਰੁਣਾਂਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ , ਮਿਜ਼ੋਰਮ ਤੇ ਤ੍ਰਿਪੁਰਾ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਵਿਚ ਇਸ ਦੌਰਾਨ ਭਾਰੀ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : ਜ਼ਮੀਨ ਦੇ ਝਗੜੇ 'ਚ ਅੱਧੀ ਰਾਤ ਨੂੰ ਖੇਡੀ ਖ਼ੂਨੀ ਖੇਡ, ਭਤੀਜੇ ਨੇ ਤਲਵਾਰਾਂ ਨਾਲ ਵੱਢਿਆ ਤਾਇਆ
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਵਿਚ ਅਗਸਤ ਦੇ ਮਹੀਨੇ ਪਿਛਲੇ 44 ਸਾਲ ਵਿਚ ਸਭ ਤੋਂ ਵਧੇਰੇ ਮੀਂਹ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਗਸਤ ਮਹੀਨੇ ਵਿਚ 27 ਫੀਸਦੀ ਵਧੇਰੇ ਮੀਂਹ ਦਰਜ ਕੀਤਾ ਗਿਆ, ਜਦਕਿ ਇਕ ਜੂਨ ਤੋਂ 31 ਅਗਸਤ ਤੱਕ ਦੇਸ਼ ਵਿਚ ਆਮ ਤੋਂ 10 ਫ਼ੀਸਦੀ ਵਧੇਰੇ ਮੀਂਹ ਪਿਆ ਹੈ।
ਇਹ ਵੀ ਪੜ੍ਹੋ : ਮਾਂ ਦੇ 'ਨਾਇਕ' ਪੁੱਤ ਬਣੇ ਖਲਨਾਇਕ, ਦੇਖੋ ਕੀ ਕੀਤਾ ਮਾਂ ਦਾ ਹਾਲ, ਰੋ-ਰੋ ਸੁਣਾਈ ਦਾਸਤਾਨ (ਵੀਡੀਓ)
ਕੋਰੋਨਾ ਆਫ਼ਤ ਦੌਰਾਨ ਸੁਖਬੀਰ ਦੀ ਕੈਪਟਨ ਨੂੰ ਦੋ-ਟੁੱਕ, 'ਨਹੀਂ ਸੰਭਾਲ ਸਕਦੇ ਤਾਂ ਛੱਡ ਦਿਓ ਜ਼ਿੰਮੇਵਾਰੀ'
NEXT STORY