ਖਰੜ (ਸ਼ਸ਼ੀ) : ਖਰੜ ਸਦਰ ਪੁਲਸ ਨੇ ਸ਼ਿਮਲਾ ਹੋਮਜ਼ ਦੀ ਇਕ 14 ਸਾਲਾ ਕੁੜੀ ਨਾਲ ਜਬਰ-ਜ਼ਿਨਾਹਕਰਨ ਦੇ ਦੋਸ਼ ਅਧੀਨ ਗੁਰਿੰਦਰ ਸਿੰਘ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਵਿਰੁੱਧ ਧਾਰਾ-376 ਅਤੇ 506 ਆਈ. ਪੀ. ਸੀ. ਅਤੇ ਪੋਕਸੋ ਐਕਟ ਅਧੀਨ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋਂ : ਸ਼ਰਮਨਾਕ : ਜਿਸ ਨੂੰ ਬਣਾਇਆ ਜਿਗਰੀ ਯਾਰ ਉਸੇ ਨੇ ਲੁੱਟੀ ਭੈਣ ਦੀ ਇੱਜ਼ਤ
ਇਸ ਸਬੰਧੀ ਪੁਲਸ ਨੂੰ ਪੀੜਤਾ ਦੀ ਮਾਂ ਨੇ ਦੱÎਸਿਆ ਕਿ ਉਸ ਦੀ ਧੀ ਦੀ ਉਮਰ 14 ਸਾਲਾ ਹੈ ਤੇ ਉਹ 10ਵੀਂ ਜਮਾਤ 'ਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਪੁੱਤ ਜਾਣਦਾ ਸੀ। ਇਸ ਦਾ ਫਾਇਦਾ ਚੁੱਕਦਾ ਹੋਏ ਉਹ ਉਸ ਦੀ ਧੀ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਹ ਉਸ ਦੀ ਮੁਲਾਕਾਤ ਆਪਣੀ ਭੈਣ ਨਾਲ ਕਰਵਾਉਣਾ ਚਾਹੁੰਦਾ ਹੈ। ਉਹ ਉਸ ਨੂੰ ਮੁਹਾਲੀ ਲੈ ਗਿਆ, ਜਿਥੇ ਜ਼ਬਰਨ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਮਾਮਲੇ 'ਚ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੋਮਵਾਰ ਉਸ ਨੂੰ ਖਰੜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਦੀ ਕਰਤੂਤ: ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ
ਇਥੇ ਦੱਸ ਦੇਈਏ ਕਿ ਨਕੋਦਰ 'ਚ ਵੀ ਇਕ ਨੌਜਵਾਨ ਵਲੋਂ ਦੋਸਤ ਦੀ ਨਾਬਾਲਿਗ ਭੈਣ ਨਾਲ ਵਿਆਹ ਦਾ ਲਾਰਾ ਲਾ ਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਪੀੜਤ ਕੁੜੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪਿੰਡ ਚੱਕ ਮੁਗਲਾਨੀ ਦੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਸਬੰਧੀ ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੀੜਤ ਨਾਬਾਲਗ ਕੁੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਭਰਾ ਦਾ ਦੋਸਤ ਹਰਵਿੰਦਰ ਸਿੰਘ ਉਰਫ ਬਾਈ ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਚੱਕ ਮੁਗਲਾਨੀ ਵਿਆਹ ਦਾ ਲਾਰਾ ਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਲੱਗ ਪਿਆ। ਹੁਣ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸ ਨੇ ਮੇਰੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਹੈ।
ਹਵਸ ਦੇ ਭੁੱਖੇ ਦਰਿੰਦਿਆਂ ਨੇ ਲੁੱਟੀ ਵਿਦਿਆਰਥਣ ਦੀ ਇੱਜ਼ਤ, ਅਸ਼ਲੀਲ ਵੀਡੀਓ ਵੀ ਬਣਾਈ
NEXT STORY