ਚੰਡੀਗੜ੍ਹ/ਜਲੰਧਰ : ਪੰਜਾਬ 'ਚ ਆਪਣੇ ਸਭ ਤੋਂ ਵੱਡੇ, ਤੇਜ਼ ਅਤੇ ਭਰੋਸੇਮੰਦ 4ਜੀ ਨੈੱਟਵਰਕ ਕਾਰਣ ਰਿਲਾਇੰਸ ਜੀਓ ਨੇ ਪੰਜਾਬ 'ਚ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਇਹ 1 ਕਰੋੜ 40 ਲੱਖ ਗਾਹਕਾਂ ਦੇ ਉੱਚ ਗਾਹਕ ਆਧਾਰ ਦੇ ਨਾਲ ਪੰਜਾਬ 'ਚ ਬਿਨਾਂ ਕਿਸੇ ਵਿਵਾਦ ਤੋਂ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਮਹੀਨੇ ਆਪਣਾ ਗਾਹਕ ਆਧਾਰ ਵਧਾ ਰਿਹਾ ਹੈ।
ਭਾਰਤੀ ਦੂਰਸੰਚਾਰ ਰੈਗੁਲੇਟਰ ਅਥਾਰਿਟੀ (ਟ੍ਰਾਈ) ਵਲੋਂ ਜਾਰੀ ਕੀਤੇ ਗਏ ਨਵੇਂ ਦੂਰਸੰਚਾਰ ਸਬਸਕ੍ਰਿਪਸ਼ਨ ਅੰਕੜਿਆਂ ਦੇ ਮੁਤਾਬਕ ਪੰਜਾਬ 'ਚ ਜੀਓ ਇਕੋ ਇਕ ਪ੍ਰਾਈਵੇਟ ਟੈਲੀਕਾਮ ਆਪ੍ਰੇਟਰ ਹੈ, ਜਿਸ ਨੇ ਜੂਨ 'ਚ ਆਪਣਾ ਗਾਹਕ ਆਧਾਰ ਬਣਾਇਆ ਹੈ ਜਦੋਂ ਕਿ ਬਾਕੀ ਸਾਰੇ ਪ੍ਰਾਈਵੇਟ ਟੈਲੀਕਾਮ ਆਪ੍ਰੇਟਰਸ ਨੇ ਗਾਹਕ ਗੁਆਏ ਹਨ। ਜੀਓ ਆਪਣੇ ਸਭ ਤੋਂ ਤੇਜ਼ ਅਤੇ ਭਰੋਸੇਯੋਗ 4ਜੀ ਨੈੱਟਵਰਕ ਦੇ ਕਾਰਣ ਖਾਸ ਤੌਰ 'ਤੇ ਨੌਜਵਾਨਾਂ 'ਚ ਸਮਾਰਟਫੋਨਸ ਲਈ ਪਹਿਲੀ ਪਸੰਦ ਬਣ ਗਿਆ ਹੈ, ਇਸ ਲਈ ਜੀਓ ਨੇ ਪੰਜਾਬ 'ਚ ਜੂਨ ਮਹੀਨੇ 'ਚ ਹੀ ਕਰੀਬ 40,000 ਨਵੇਂ ਗਾਹਕ ਜੋੜੇ ਹਨ, ਉਥੇ ਹੀ ਇਸ ਦੌਰਾਨ ਵੋਡਾ ਆਈਡੀਆ ਨੇ ਕਰੀਬ 2 ਲੱਖ ਗਾਹਕ ਗੁਆਏ ਹਨ ਅਤੇ ਭਾਰਤੀ ਏਅਰਟੈਲ ਨੇ ਕਰੀਬ 40,000 ਗਾਹਕ ਗੁਆਏ ਹਨ। ਪੰਜਾਬ ਸਰਕਲ 'ਚ ਪੰਜਾਬ ਦੇ ਨਾਲ ਚੰਡੀਗੜ੍ਹ ਅਤੇ ਪੰਚਕੂਲਾ ਵੀ ਸ਼ਾਮਲ ਹਨ।
ਟ੍ਰਾਈ ਦੀ ਰਿਪੋਰਟ ਮੁਤਾਬਕ 30 ਜੂਨ 2020 ਤੱਕ ਜੀਓ ਪੰਜਾਬ 'ਚ ਕਰੀਬ 1 ਕਰੋੜ 40 ਲੱਖ ਗਾਹਕਾਂ ਅਤੇ 36 ਫੀਸਦੀ ਦੇ ਵਿਸ਼ਾਲ ਕਸਟਮਰ ਮਾਰਕੀਟ ਸ਼ੇਅਰ (ਸੀ. ਐੱਮ ਐੱਸ.) ਦੇ ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾਮ ਆਪ੍ਰੇਟਰ ਹੈ। ਸੂਤਰਾਂ ਮੁਤਾਬਕ ਪੰਜਾਬ 'ਚ ਜੀਓ ਦੀ ਤੇਜ਼ ਗ੍ਰੋਥ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜ਼ਬੂਤ ਅਤੇ ਸਭ ਤੋਂ ਵੱਡਾ 4ਜੀ ਨੈੱਟਵਰਕ ਹੈ। ਇਹ ਸੂਬੇ 'ਚ ਪਾਰੰਪਰਿਕ 2ਜੀ, 3ਜੀ ਜਾਂ 4ਜੀ ਨੈੱਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡਾਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਵੱਧ ਖਰਚ ਕਰਦਾ ਹੈ। ਜੀਓ ਪੰਜਾਬ ਦੇ ਸਾਰੇ 22 ਜ਼ਿਲਿਆਂ ਨੂੰ ਜੋੜਨ ਵਾਲਾ ਇਕੋ ਇਕ 4ਜੀ ਨੈੱਟਵਰਕ ਹੈ। ਪੰਜਾਬ 'ਚ ਜੀਓ ਦੇ ਮਾਰਕੀਟ ਲੀਡਰ ਹੋਣ ਲਈ ਇਕ ਹੋਰ ਅਹਿਮ ਕਾਰਣ ਨੌਜਵਾਨਾਂ 'ਚ ਇਸ ਦੀ ਵੱਧ ਲੋਕਪ੍ਰਿਯਤਾ ਵੀ ਹੈ। ਟ੍ਰਾਈ ਦੀ ਤਾਜ਼ਾ ਰਿਪੋਰਟਸ ਮੁਤਾਬਕ ਜੀਓ ਹੁਣ ਪੰਜਾਬ 'ਚ ਵਿਆਪਕ ਤੌਰ 'ਤੇ ਮਾਰਕੀਟ ਲੀਡਰ ਹੈ, ਜਿਸ ਕੋਲ ਟੈਲੀਕਾਮ ਪ੍ਰਦਰਸ਼ਨ ਅਰਥਾਤ ਰੈਵੇਨਿਊ ਮਾਰਕੀਟ ਸ਼ੇਅਰ (ਆਰ. ਐੱਮ. ਐੱਸ.) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀ. ਐੱਮ. ਐੱਸ.) ਦੋਵੇਂ ਪ੍ਰਮੁੱਖ ਮਾਪਦੰਡਾਂ 'ਚ ਚੋਟੀ ਦਾ ਸਥਾਨ ਹੈ।
ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਸੁਖਦੇਵ ਢੀਂਡਸਾ ਦਾ ਪਹਿਲਾ ਵੱਡਾ ਬਿਆਨ
NEXT STORY