ਜਲੰਧਰ: ਪੰਜਾਬ 'ਚ ਬੁੱਧਵਾਰ ਤੋਂ ਪ੍ਰਾਈਵੇਟ ਬੱਸਾਂ ਤੇ ਮਿੰਨੀ ਬੱਸਾਂ ਦੇ ਨਾਲ-ਨਾਲ ਸੂਬਾ ਟਰਾਂਸਪੋਰਟ ਬੱਸਾਂ ਵੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਬੱਸਾਂ ਇਕ ਨਿਰਧਾਰਿਤ ਸਥਾਨ ਤੋਂ ਲੈ ਕੇ ਦੂਜੇ ਸਥਾਨ ਤਕ ਚੱਲਣਗੀਆਂ। ਸਮਾਜਿਕ ਦੂਰੀ ਨੂੰ ਯਕੀਨੀ ਬਣਾਉਂਦੇ ਹੋਏ ਬੱਸਾਂ 'ਚ ਸਵਾਰੀਆਂ ਦੀ ਗਿਣਤੀ ਸੀਮਿਤ ਰਹੇਗੀ। ਇਸ ਦੌਰਾਨ ਸਾਰੀਆਂ ਸਵਾਰੀਆਂ ਦੀ ਸਿਹਤ ਸਕ੍ਰੀਨਿੰਗ ਤੇ ਸ਼ਹਿਰਾਂ 'ਚ ਬੱਸ ਅੱਡਿਆਂ 'ਤੇ ਬੱਸਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਦਿਹਾਤੀ ਇਲਾਕਿਆਂ 'ਚ ਵੀ ਜਲਦ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆਂ 'ਤੇ ਖੁਦ ਸਾਂਝਾ ਕਰਕੇ ਦੱਸੀ।
ਸ਼ਰਾਬ ਠੇਕੇਦਾਰਾਂ ਤੋਂ ਬਾਅਦ ਹੁਣ ਰੇਤ ਮਾਫੀਆ 'ਤੇ ਦਿਆਲ ਹੋਈ ਕਾਂਗਰਸ ਸਰਕਾਰ: ਅਕਾਲੀ ਦਲ
NEXT STORY