ਲੁਧਿਆਣਾ,(ਸਹਿਗਲ)- ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਅੱਜ 56 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 1689 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਰਾਜ 'ਚ 52,526 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ 1404 ਮਰੀਜ਼ਾਂ ਦੀ ਮੌਤ ਹੋ ਗਈ ਹੈ। ਅੱਜ ਰਾਜ 'ਚ 474 ਮਰੀਜ਼ ਆਕਸੀਜਨ 'ਤੇ ਹਨ, ਜਦੋਂਕਿ 77 ਮਰੀਜ਼ ਵੈਂਟੀਲੇਟਰ 'ਤੇ ਹਨ। ਸਿਹਤ ਵਿਭਾਗ ਦੇ ਮੁਤਾਬਕ ਅੱਜ 10 ਨਵੇਂ ਮਰੀਜ਼ਾਂ ਨੂੰ ਵੈਂਟੀਲੇਟਰ ਸਹਾਇਤਾ ਦੀ ਲੋੜ ਪਈ ਹੈ। ਦੂਜੀ ਤਰਫ ਲੁਧਿਆਣਾ 'ਚ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਦੇ ਪਾਰ ਹੋ ਗਈ ਹੈ, ਜੋ ਕਿ ਰਾਜ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਸਭ ਤੋਂ ਵੱਧ ਹੈ। ਜਦੋਂ ਕਿ 395 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਵਾਇਰਸ ਕਾਰਨ ਜ਼ਿਨ੍ਹਾਂ 56 ਲੋਕਾਂ ਦੀ ਮੌਤ ਹੋਈ। ਉਨ੍ਹਾਂ 'ਚੋਂ ਲੁਧਿਆਣਾ 15, ਪਟਿਆਲੇ 8, ਜਲੰਧਰ 7, ਸੰਗਰੂਰ 5, ਬਠਿੰਡਾ ਤੇ ਕਪੂਰਥਲਾ 4, ਅੰਮ੍ਰਿਤਸਰ 3, ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ 2-2 ਦੇ ਨਾਲ ਫਰੀਦਕੋਟ, ਫਿਰੋਜ਼ਪੁਰ, ਮੋਗਾ, ਮੁਕਤਸਰ, ਪਠਾਨਕੋਟ ਅਤੇ ਐਸ.ਏ.ਐਸ.ਨਗਰ ਵਿੱਚ 1-1 ਮਰੀਜ਼ ਦੀ ਮੌਤ ਹੋਈ ਹੈ।
4 ਨੌਜਵਾਨਾਂ ਨੇ ਕੱਬਡੀ ਦੇ ਖਿਡਾਰੀ ਨੂੰ ਮਾਰੀ ਗੋਲੀ, ਮੌਤ
NEXT STORY