ਲੁਧਿਆਣਾ (ਗਣੇਸ਼): ਪ੍ਰਿੰਕਲ ਗੋਲ਼ੀਕਾਂਡ ਨੂੰ ਲੈ ਕੇ ਲੁਧਿਆਣਾ ਬਾਰ ਕੌਂਸਲ ਦੇ ਵਕੀਲਾਂ ਵੱਲੋਂ ਅੱਜ ਹੜਤਾਲ ਕੀਤੀ ਗਈ। ਵਕੀਲਾਂ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਵਕੀਲ ਨੂੰ ਜਾਣ-ਬੁੱਝ ਕੇ ਇਸ ਕੇਸ ਵਿਚ ਫ਼ਸਾਇਆ ਗਿਆ ਹੈ। ਉਨ੍ਹਾਂ ਨੇ ਸਾਥੀ ਵਕੀਲ ਦਾ ਨਾਂ FIR ਵਿਚੋਂ ਨਾ ਕੱਢੇ ਜਾਣ 'ਤੇ ਸੂਬੇ ਭਰ ਵਿਚ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਚੇਤਾਵਨੀ ਵੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ
ਲੁਧਿਆਣਾ ਬਾਰ ਕੌਂਸਲ ਵੱਲੋਂ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਅੱਜ ਵਕੀਲ ਪ੍ਰਿੰਕਲ ਗੋਲੀ ਕਾਂਡ ਵਿਚ ਦਰਜ ਹੋਏ ਮਾਮਲੇ ਵਿਚ ਸਾਥੀ ਵਕੀਲ ਦਾ ਨਾਂ ਆਉਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਥੀ ਵਕੀਲ ਨੂੰ ਜਾਣ ਬੁਝ ਕੇ ਇਸ ਵਿਚ ਫਸਾਇਆ ਜਾ ਰਿਹਾ। ਪੁਲਸ ਵੱਲੋਂ ਇਸ ਕੇਸ ਵਿਚ ਬਿਨਾਂ ਜਾਂਚ ਪੜਤਾਲ ਕੀਤੇ ਹੀ ਵਕੀਲ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ, ਜਿਸ ਦੇ ਵਿਰੋਧ ਉਨ੍ਹਾਂ ਨੇ ਇਕ ਦਿਨ ਲਈ ਹੜਤਾਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸਾਥੀ ਵਕੀਲ ਦਾ ਐੱਫ.ਆਈ.ਆਰ. ਵਿਚੋਂ ਨਾਂ ਨਹੀਂ ਕੱਢਿਆ ਗਿਆ ਤਾਂ ਉਹ ਸੂਬੇ ਭਰ 'ਚ ਅਨਮਿੱਥੇ ਸਮੇਂ ਲਈ ਹੜਤਾਲ 'ਤੇ ਜਾ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰਵਾਲੀ ਨੂੰ ਤੰਗ ਕਰਦਾ ਸੀ ਬੰਦਾ ਤਾਂ ਦੇਸੀ ਪਿਸਟਲ ਲੈ ਆਇਆ ਪਤੀ ਤੇ ਫ਼ਿਰ...
NEXT STORY