ਬਟਾਲਾ/ਧਾਰੀਵਾਲ, (ਬੇਰੀ, ਖੋਸਲਾ, ਬਲਬੀਰ)- ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਇਕਾਈ ਧਾਰੀਵਾਲ ਵੱਲੋਂ ਸੂਬਾ ਆਗੂ ਰਜਵੰਤ ਕੌਰ ਬਖਤਪੁਰ, ਰਣਜੀਤ ਕੌਰ ਪੀਰ ਦੀ ਸੈਨ, ਪ੍ਰੋਮਿਲਾ, ਜ਼ਿਲਾ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਕਲੇਰ, ਬਲਾਕ ਪ੍ਰਧਾਨ ਰਜਵੰਤ ਕੌਰ ਗੌਧਰਪੁਰਾ ਦੀ ਸਾਂਝੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਉਨ੍ਹਾਂ ਨੂੰ ਘੱਟੋ-ਘੱਟ ਜੀਵਨਯੋਗ ਉਜਰਤ ਦੇ ਘੇਰੇ 'ਚ ਸ਼ਾਮਲ ਨਾ ਕਰਨ ਦੇ ਵਿਰੋਧ 'ਚ ਮਿੱਲ ਗਰਾਊਂਡ ਧਾਰੀਵਾਲ ਵਿਖੇ ਰੋਸ ਮੀਟਿੰਗ ਕਰ ਕੇ ਬੱਸ ਸਟੈਂਡ ਧਾਰੀਵਾਲ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਬੁਲਾਰਿਆਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਦੇ ਬੱਚੇ ਆਂਗਣਵਾੜੀ ਵਰਕਰਾਂ ਨੂੰ ਪੂਰਨ ਤੌਰ 'ਤੇ ਵਾਪਸ ਦਿੱਤੇ ਜਾਣ, ਵਰਕਰਾਂ/ਹੈਲਪਰਾਂ ਨੂੰ ਘੱਟੋ-ਘੱਟ ਜੀਵਨਯੋਗ ਉਜਰਤ ਦੇ ਘੇਰੇ 'ਚ ਲਿਆਂਦਾ ਜਾਵੇ, ਜਦੋਂ ਤੱਕ ਜੀਵਨਯੋਗ ਦੇ ਘੇਰੇ 'ਚ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਉਪਰਾਲਾ ਕਰ ਕੇ ਸਮੇਂ-ਸਿਰ ਦਿੱਤੀ ਜਾਵੇ, ਕੇਂਦਰ ਦੇ ਹਿੱਸੇ ਨਾਲ ਹੀ ਪੰਜਾਬ ਸਰਕਾਰ ਆਪਣਾ ਬਣਦਾ ਹਿੱਸਾ ਪਾ ਕੇ ਤਨਖਾਹ ਜਾਰੀ ਕਰੇ। ਗਰਮੀਆਂ ਦੀਆਂ ਛੁੱਟੀਆਂ ਪੂਰਾ ਜੂਨ ਮਹੀਨਾ ਕੀਤੀਆਂ ਜਾਣ, ਹੈਲਪਰਾਂ ਤੋਂ ਵਰਕਰ ਬਣਨ ਦਾ ਤਜਰਬਾ ਤਿੰਨ ਸਾਲ ਕਰਨ ਤੋਂ ਇਲਾਵਾ ਹੋਰ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਆਗੂਆਂ ਨੇ ਪਿਛਲੇ ਦਿਨੀਂ ਆਂਗਣਵਾੜੀ ਵਰਕਰਾਂ/ਹੈਲਪਰਾਂ 'ਤੇ ਪੁਲਸ ਵੱਲੋਂ ਕੀਤੇ ਤਸ਼ੱਦਦ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਔਰਤ ਦੇ ਸਤਿਕਾਰ ਵਿਚ ਲਾਏ ਜਾਂਦੇ 'ਬੇਟੀ ਪੜ੍ਹਾਓ-ਬੇਟੀ ਬਚਾਓ' ਦੇ ਨਾਅਰੇ ਨੂੰ ਸਰਕਾਰ ਦੀ ਡਰਾਮੇਬਾਜ਼ੀ ਦੱਸਿਆ। ਇਸ ਮੌਕੇ ਰਣਜੀਤ ਕੌਰ, ਰਮਨ, ਛਾਇਆ, ਕਸ਼ਮੀਰ ਕੌਰ, ਦਲਜਿੰਦਰ ਕੌਰ, ਨਿਰਮਲ ਕੌਰ, ਸੁਰਿੰਦਰ ਕੌਰ, ਦਲਜੀਤ ਕੌਰ, ਸੁਖਵਿੰਦਰ ਕੌਰ, ਬਲਜਿੰਦਰ ਕੌਰ, ਰਾਜਵਿੰਦਰ ਕੌਰ, ਸੁਰਜੀਤ ਕੌਰ, ਕੰਵਲਜੀਤ ਕੌਰ, ਕਸ਼ਮੀਰ ਕੌਰ, ਦਲਬੀਰ ਕੌਰ, ਨਰਿੰਦਰ ਕੌਰ ਆਦਿ ਹਾਜ਼ਰ ਸਨ।
ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
NEXT STORY