ਹੁਸ਼ਿਆਰਪੁਰ (ਘੁੰਮਣ)- ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਵਿਖੇ ਮੋਰਚਿਆਂ ’ਤੇ ਬੈਠੇ ਕਿਸਾਨਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਅੰਦਰ ਦਾਖ਼ਲ ਹੋਣ ਵਾਲੇ ਸਾਰੇ ਰਸਤਿਆਂ ਤੇ ਆਸ-ਪਾਸ ਦੇ ਇਲਾਕਿਆਂ ’ਚ ਟਰਾਲੀਆਂ ਤੇ ਬੈਰੀਗੇਡ ਲਗਾ ਕੇ ਸਵੇਰ ਤੋਂ ਹੀ ਧਰਨੇ ਦਿੱਤੇ ਗਏ। ਕਿਸਾਨਾਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ’ਤੇ ਦੁਕਾਨਦਾਰਾਂ ਤੇ ਵਪਾਰੀਆਂ ਵੱਲੋਂ ਸਵੇਰ ਤੋਂ ਹੀ ਆਪਣੇ ਕਾਰੋਬਾਰ ਬੰਦ ਰੱਖੇ ਗਏ ਅਤੇ ਬਾਜ਼ਾਰ ਬੰਦ ਰਹੇ ਪਰ ਇਨ੍ਹਾਂ ਧਰਨਿਆਂ ’ਚ ਕਿਸਾਨਾਂ ਦੀ ਗਿਣਤੀ ਬਹੁਤ ਥੋੜ੍ਹੀ ਵੇਖਣ ਨੂੰ ਮਿਲੀ। ਬੰਦ ਦੌਰਾਨ ਆਪਣੇ ਜ਼ਰੂਰੀ ਕੰਮਾਂ ਲਈ ਇਕ ਤੋਂ ਦੂਜੀ ਥਾਂ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, Birthday ਪਾਰਟੀ ਤੋਂ ਪਰਤਦਿਆਂ ਦੋ ਦੋਸਤਾਂ ਦੀ ਦਰਦਨਾਕ ਮੌਤ, ਗੱਡੀ ਦੇ ਉੱਡੇ ਪਰਖੱਚੇ
ਇਸ ਦੌਰਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਦੇ ਸਰਪ੍ਰਸਤ ਗੁਰਦੀਪ ਸਿੰਘ ਖੁਣਖੁਣ ਅਤੇ ਕਾਰਜਕਾਰੀ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਦੀ ਅਗਵਾਈ ’ਚ ਲਾਚੋਵਾਲ ਵਿਖੇ ਧਰਨਾ ਦਿੱਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਤੇ ਕਿਰਸਾਨੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਾਰਪੋਰੇਟ ਘਰਾਣਿਆਂ ਦਾ ਕਰਜਾ ਮੁਆਫ਼ ਕੀਤਾ ਜਾ ਰਿਹਾ ਹੈ ਪਰ ਕਿਸਾਨੀ ਨੂੰ ਬਚਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਸੀਨੀ. ਮੀਤ ਪ੍ਰਧਾਨ ਜਸਪਾਲ ਸਿੰਘ ਰਾਜਾ, ਰਣਧੀਰ ਸਿੰਘ, ਪਰਮਿੰਦਰ ਸਿੰਘ ਪਨੂੰ, ਅਕਬਰ ਸਿੰਘ, ਬਿੱਕਰ ਸਿੰਘ, ਮਨਜੀਤ ਸਿੰਘ ਨੰਬਰਦਾਰ, ਸਤਵੰਤ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਕਰਤਾਰ ਸਿੰਘ, ਸੁੰਦਰ ਭੱਕਲਾਂ, ਮਨਦੀਪ ਸਿੰਘ ਅਸਲਪੁਰ, ਹਿੰਮਤ ਸਿੰਘ, ਜਗਦੀਪ ਸਿੰਘ, ਜਗਤ ਸਿੰਘ ਨੰਬਰਦਾਰ, ਰਣਜੀਤ ਸਿੰਘ ਸਰਪੰਚ, ਗੁਰਮਿੰਦਰ ਸਿੰਘ, ਜਸਵੀਰ ਸਿੰਘ ਸ਼ੇਰਪੁਰ, ਰਵਿੰਦਰ ਸਿੰਘ ਧਾਮੀ, ਚੰਨਣ ਸਿੰਘ, ਸੁਖਵਿੰਦਰ ਸਿੰਘ ਸੋਨੀ, ਕੁਲਦੀਪ ਸਿੰਘ ਜੰਡਾ, ਚਰਨਜੀਤ ਸਿੰਘ ਕੋਠੇ ਜੱਟਾਂ, ਪ੍ਰਿਥੀਪਾਲ ਸਿੰਘ, ਚਾਨਣ ਸਿੰਘ, ਸਤਵੰਤ ਸਿੰਘ ਖਾਲਸਾ ਆਦਿ ਸਮੇਤ ਕਈ ਕਿਸਾਨ ਮੌਜੂਦ ਸਨ।
ਇਹ ਵੀ ਪੜ੍ਹੋ- Audi 'ਚ ਜਾਂਦੀ ਬਰਾਤ ਕਿਸਾਨਾਂ ਨੇ ਲਈ ਰੋਕ, ਲਾੜੇ ਹੱਥ ਝੰਡਾ ਫੜਾ ਲਵਾ ਦਿੱਤੇ ਨਾਅਰੇ
ਕਈ ਕਿਸਾਨ ਲੀਡਰ ਲਾਂਘੇ ਨੂੰ ਲੈ ਕੇ ਲੋਕਾਂ ਨਾਲ ਉਲਝਦੇ ਰਹੇ
ਕਿਸਾਨ ਜਥੇਬੰਦੀਆਂ ਦੇ ਲੀਡਰਾਂ ਵੱਲੋਂ ਬੰਦ ਕਰਨ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਐਮਰਜੈਂਸੀ ਸਹੂਲਤਾਂ ਜਿਵੇਂ ਐਂਬੂਲੈਂਸ, ਮੈਡੀਕਲ ਸੇਵਾਵਾਂ, ਵਿਆਹ ਦੀਆਂ ਰਸਮਾਂ, ਇੰਟਰਵਿਊ ਦੇਣ ਵਾਲਿਆਂ ਅਤੇ ਫਲਾਈਟਾਂ ਲੈਣ ਵਾਲਿਆਂ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ ਤੇ ਉਨ੍ਹਾਂ ਨੂੰ ਲੰਘਣ ਦਿੱਤਾ ਜਾਵੇਗਾ ਪਰ ਕੇਂਦਰ ਸਰਕਾਰ ਦੀ ਹਕੂਮਤ ਨਾਲ ਟੱਕਰ ਲੈਣ ਵਾਲੀਆਂ ਕਿਸਾਨ ਜਥੇਬੰਦੀਆਂ ਦੇ ਹੇਠਲੇ ਪੱਧਰ ਦੇ ਕੁਝ ਲੀਡਰ ਉਕਤ ਸੇਵਾਵਾਂ ਨੂੰ ਲੈ ਕੇ ਲੋਕਾਂ ਨਾਲ ਉਲਝਦੇ ਵੇਖੇ ਗਏ। ਇਥੋਂ ਤੱਕ ਕਿ ਕਈ ਥਾਵਾਂ ’ਤੇ ਪੱਤਰਕਾਰਾਂ ਨੂੰ ਵੀ ਕਵਰੇਜ਼ ਕਰਨ ਲਈ ਲੰਘਣ ਸਮੇਂ ਇਨ੍ਹਾਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ। ਇਕ ਬੈਰੀਗੇਡ ’ਤੇ ਜਥੇਬੰਦੀ ਦੇ ਆਗੂ ਅਤੇ ਵਰਕਰ ਉਥੋਂ ਲੰਘਣ ਵਾਲੇ ਲੋਕਾਂ ਨਾਲ ਦੁਰਵਿਵਹਾਰ ਕਰਦੇ ਵੀ ਨਜ਼ਰ ਆਏ।
ਕਿਸਾਨ ਜਥੇਬੰਦੀਆਂ ਨੂੰ ਦੇਸ਼ ਦੀ ਹਕੂਮਤ ਕੋਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਆਪਣੇ ਹੀ ਸੂਬੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਲੋਕ ਉਨ੍ਹਾਂ ਨਾਲ ਜੁੜਨ ਦੀ ਬਜਾਏ ਟੁੱਟਣੇ ਸ਼ੁਰੂ ਹੋ ਜਾਣਗੇ। ਕੇਂਦਰ ਸਰਕਾਰ ਨਾਲ ਦਿੱਲੀ ਦੇ ਬਾਰਡਰਾਂ ’ਤੇ ਬੈਠ ਕੇ ਲੜਾਈ ਲੜਨ ਵਾਲੇ ਆਗੂਆਂ ਦਾ ਸਮਰਥਨ ਤਾਂ ਹੀ ਕੀਤਾ ਜਾ ਸਕੇਗਾ ਜੇਕਰ ਆਪਣੇ ਸੂਬੇ ਦੇ ਲੋਕਾਂ ਤੇ ਹੋਰ ਕਿਸਾਨਾਂ ਨੂੰ ਨਾਲ ਜੋੜਿਆ ਜਾਵੇ। ਪਰ ਕਿਸਾਨ ਜਥੇਬੰਦੀਆਂ ਨਾਲ ਜੁਡ਼ੇ ਕੁੱਝ ਨੌਜਵਾਨ ਆਗੂ ਜ਼ਿਆਦਾ ਸੂਝਵਾਨ ਨਜ਼ਰ ਨਹੀਂ ਆ ਰਹੇ। ਉਹ ਲੋਕਾਂ ਨੂੰ ਇਹ ਗੱਲ ਸਮਝਾਉਣ ਦੀ ਬਜਾਏ ਕਿ ਇਹ ਬੰਦ ਸਿਰਫ਼ ਕੇਂਦਰ ਸਰਕਾਰ ਨਾਲ ਚੱਲ ਰਹੀ ਲੜਾਈ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਸਗੋਂ ਉਨ੍ਹਾਂ ਦਾ ਧਿਆਨ ਲੋਕਾਂ ਨੂੰ ਬੈਰੀਕੇਟਾਂ ਤੋਂ ਨਾ ਲੰਘਣ ਦੇਣ ਅਤੇ ਆਪਣੀ ਤਾਕਤ ਦਾ ਇਜ਼ਹਾਰ ਕਰਨ ਤੱਕ ਹੀ ਕੇਂਦਰਿਤ ਸੀ।
ਇਹ ਵੀ ਪੜ੍ਹੋ- 'ਲਾਕਡਾਊਨ' ਹੋਇਆ ਪੰਜਾਬ, ਦੁਕਾਨਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ਸਭ ਕੁਝ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਟਰੋਲ ਪੰਪ ਤੋਂ 1,46,000 ਲੁੱਟ ਕੇ 4 ਵਿਅਕਤੀ ਫ਼ਰਾਰ
NEXT STORY