ਫਾਜ਼ਿਲਕਾ (ਨਾਗਪਾਲ, ਲੀਲਾਧਰ) : ਉਪ-ਮੰਡਲ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਖੂਈ ਖੇੜਾ ਦੇ ਇਕ ਪੈਟਰੋਲ ਪੰਪ ਤੋਂ 1 ਲੱਖ 46 ਹਜ਼ਾਰ ਰੁਪਏ ਲੁੱਟਣ ਵਾਲੇ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਨੁਰਾਗ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਉਸ ਦਾ ਫਾਜ਼ਿਲਕਾ-ਅਬੋਹਰ ਰੋਡ ’ਤੇ ਪਿੰਡ ਖੂਈ ਖੇੜਾ ਕੋਲ ਫਿਲਿੰਗ ਸਟੇਸ਼ਨ ਹੈ।
ਇੱਥੇ 29 ਦਸੰਬਰ ਨੂੰ ਸਵੇਰੇ 3 ਵਜੇ ਕਮਰੇ ਦਾ ਸ਼ੀਸ਼ਾ ਤੋੜ ਕੇ ਚਾਰ ਅਣਪਛਾਤੇ ਵਿਅਕਤੀ ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ 26 ਹਜ਼ਾਰ ਅਤੇ ਬੈਗ ’ਚ ਪਏ 1 ਲੱਖ 20 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਬੰਦ ਤਹਿਤ ਧਰਮਕੋਟ ਪੂਰਨ ਬੰਦ, ਹਾਈਵੇਅ 'ਤੇ ਬੈਠੇ ਕਿਸਾਨ
NEXT STORY