ਸਾਹਨੇਵਾਲ/ਕੋਹਾੜਾ (ਜਗਰੂਪ)- ਹਰਿਆਣਾ ਅੰਦਰ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ’ਤੇ ਉਤਸ਼ਾਹਿਤ ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ ਦੱਸਿਆ ਜਾ ਰਿਹਾ ਹੈ | ਜੇਕਰ ਭਾਜਪਾ ਦੀ ਸਿਆਸੀ ਰਣਨੀਤੀ ਵੱਲ ਸਰਸਰੀ ਝਾਤ ਮਾਰੀ ਜਾਵੇ ਤਾਂ ਲੰਬੀ ਰਣਨੀਤੀ ਬਣਾਉਣ ਵਾਲੀ ਭਾਜਪਾ ਹਰ ਹਾਲ ’ਚ ਪੰਜਾਬ ਅੰਦਰ ਸਰਕਾਰ ਬਣਾਉਣਾ ਚਾਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ
ਇਸ ਲਈ ਜਿਵੇਂ ਉਸ ਨੇ ਹਰਿਆਣਾ ਅੰਦਰ ਐਂਟੀ ਜਾਟ ਪੱਤਾ ਖੇਡਿਆ, ਉਸੇ ਤਰ੍ਹਾਂ ਪੰਜਾਬ ਅੰਦਰ ਭਾਜਪਾ ਐਂਟੀ ਜੱਟ ਪੱਤਾ ਖੇਡ ਸਕਦੀ ਹੈ, ਕਿਉਂਕਿ ਸਿਆਸੀ ਮਾਹਿਰਾ ਦੀ ਮੰਨੀਏ ਤਾਂ ਪੰਜਾਬ ਹਰਿਆਣਾ ਦੀ ਵੰਡ ਤੋਂ ਬਆਦ ਨਾ ਤਾਂ ਕੋਈ ਸਿਆਸੀ ਪਾਰਟੀ ਮੁੱਖ ਮੰਤਰੀ ਲਈ ਹਰਿਆਣਾ 'ਚ ਕਿਸੇ ਐਂਟੀ ਜਾਟ ਬਾਰੇ ਸੋਚਦੀ ਸੀ ਅਤੇ ਨਾ ਹੀ ਪੰਜਾਬ ਅੰਦਰ ਕੋਈ ਸਿਆਸੀ ਪਾਰਟੀ ਐਂਟੀ ਜੱਟ ਬਾਰੇ ਸੋਚਦੀ ਸੀ।
ਇਹ ਖ਼ਬਰ ਵੀ ਪੜ੍ਹੋ - ਅੱਜ ਪੰਚਾਇਤੀ ਚੋਣਾਂ ਬਾਰੇ ਆ ਸਕਦੈ ਅਹਿਮ ਫ਼ੈਸਲਾ! 700 ਪਟੀਸ਼ਨਾਂ 'ਤੇ ਹੋਵੇਗੀ ਸੁਣਵਾਈ
ਭਾਂਵੇ ਕਾਂਗਰਸ ਨੇ ਪਿਛਲੀ ਸਰਕਾਰ ਦੇ ਕੁੱਝ ਮਹੀਨਿਆਂ ਲਈ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਐੱਸ. ਸੀ. ਪੱਤਾ ਖੇਡਿਆ ਸੀ, ਜੋ ਕਾਂਗਰਸ ਲਈ ਕਾਮਯਾਬ ਸਾਬਤ ਨਹੀ ਹੋਇਆ ਸੀ | ਭਾਜਪਾ ਦਾ ਹਰਿਆਣਾ ਅੰਦਰ ਮਨੋਹਰ ਲਾਲ ਖੱਟੜ ਅਤੇ ਨਾਇਬ ਸਿੰਘ ਸ਼ੈਣੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਂਟੀ ਜਾਟ ਫਾਰਮੂਲਾ ਕਾਮਯਾਬ ਰਿਹਾ ਹੈ। ਇਸ ਤੋਂ ਉਤਸ਼ਾਹਿਤ ਭਾਜਪਾ ਪੰਜਾਬ ਅੰਦਰ ਵੀ ਐਂਟੀ ਜੱਟ ਪੱਤਾ ਖੇਡ ਕੇ ਸੱਤਾ ਦੀ ਕੁਰਸੀ ਦੇ ਸੁਪਨੇ ਲੈ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮ ਕਾਬੂ
NEXT STORY