ਖਰੜ (ਅਮਰਦੀਪ ਸਿੰਘ ਸੈਣੀ): ਖਰੜ ਦੇ ਸ਼ਿਵਾਲਿਕ ਸਿਟੀ ਸਥਿਤ ਮਿੱਤਲ ਪੈਰਾਡਾਈਜ਼ ਦੇ ਇਕ ਫਲੈਟ ਵਿਚ ਗੋਲੀ ਲੱਗਣ ਕਾਰਨ ਲੁਧਿਆਣਾ ਵਾਸੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਿਟੀ ਖਰੜ ਪੁਲਸ ਨੇ ਮ੍ਰਿਤਕ ਦੇ ਭਰਾ ਪੰਕਜ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਦੋਸਤ ਹਰਪਾਲ ਸਿੰਘ ਉਰਫ਼ ਗੋਪੀ ਵਾਸੀ ਸਾਹਨੇਵਾਲ, ਲੁਧਿਆਣਾ ਖ਼ਿਲਾਫ਼ ਧਾਰਾ 105 ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਅਮਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਪ੍ਰੀਤ ਆਪਣੇ ਦੋਸਤਾਂ ਹਰਪਾਲ ਸਿੰਘ ਉਰਫ਼ ਗੋਪੀ, ਹਰਸ਼ਵੀਰ ਵਿਰਦੀ ਅਤੇ ਗੁਰਜਿੰਦਰ ਸਿੰਘ ਭੰਮਰਾ ਨਾਲ 24 ਅਗਸਤ ਨੂੰ ਲੁਧਿਆਣਾ ਤੋਂ ਖਰੜ ਘੁੰਮਣ ਆਇਆ ਸੀ। ਉਹ ਮਿੱਤਲ ਪੈਰਾਡਾਈਜ਼ ਸਥਿਤ ਆਪਣੀ ਦੋਸਤ ਰੁਬੈਨਾ ਦੇ ਫਲੈਟ ਵਿਚ ਗਏ ਸਨ, ਜਿੱਥੇ ਕੁਝ ਹੋਰ ਵਿਅਕਤੀ ਵੀ ਮੌਜੂਦ ਸਨ।
ਸ਼ਿਕਾਇਤਕਰਤਾ ਮੁਤਾਬਕ ਸਵੇਰੇ ਕਰੀਬ 4 ਵਜੇ ਗੁਰਪ੍ਰੀਤ ਅਤੇ ਹਰਪਾਲ ਸਿੰਘ ਨੇ ਆਪਣੇ ਲਾਇਸੰਸੀ ਹਥਿਆਰ ਅਨਲੋਡ ਕਰਕੇ ਰੱਖੇ। ਦੋਸ਼ ਹੈ ਕਿ ਗੁਰਪ੍ਰੀਤ ਦੇ ਪਿਸਟਲ ਵਿਚ ਇਕ ਰੌਂਦ ਰਹਿ ਗਿਆ ਸੀ। ਹਰਪਾਲ ਸਿੰਘ ਨੇ ਪਿਸਟਲ ਨਵਾਂ ਹੋਣ ਕਾਰਨ ਉਸ ਨੂੰ ਦੇਖਣ ਲਈ ਹੱਥ ਵਿਚ ਫੜਿਆ ਅਤੇ ਕਥਿਤ ਤੌਰ ’ਤੇ ਟ੍ਰਿਗਰ ਦੱਬ ਜਾਣ ਕਾਰਨ ਗੋਲੀ ਚੱਲ ਗਈ, ਜੋ ਗੁਰਪ੍ਰੀਤ ਦੇ ਦਿਲ ਦੇ ਹੇਠਾਂ ਲੱਗੀ। ਗੰਭੀਰ ਜ਼ਖ਼ਮੀ ਗੁਰਪ੍ਰੀਤ ਨੂੰ ਸਿਵਲ ਹਸਪਤਾਲ ਫੇਜ਼-6, ਮੋਹਾਲੀ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ 12ਵੀਂ ਦੀ ਸਪਲੀਮੈਂਟਰੀ ਪ੍ਰੀਖਿਆ ਦਾ ਨਤੀਜਾ, ਇੰਝ ਕਰੋ ਚੈੱਕ
NEXT STORY