ਮਾਨਸਾ (ਅਮਰਜੀਤ): ਪੰਜਾਬ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਦੇ ਨਤੀਜੇ 'ਚ ਮਾਨਸਾ ਜ਼ਿਲ੍ਹੇ ਦੀਆਂ 2 ਕੁੜੀਆਂ ਨੇ ਬਾਜੀ ਮਾਰੀ ਹੈ। ਦੋਵੇਂ ਬੱਚੀਆਂ ਜਸਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ 450 'ਚੋਂ 448 ਅੰਕ ਪ੍ਰਾਪਤ ਕਰਕੇ ਪੰਜਾਬ 'ਚ ਪਹਿਲੀ 5 ਪੋਜ਼ੀਸ਼ਨਾਂ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਜਸਪ੍ਰੀਤ ਕੌਰ ਪਿੰਡ ਬਾਜੇਵਾਲਾ ਨਾਲ ਸਬੰਧਿਤ ਹੈ, ਜਿਸ ਦੇ ਪਿਤਾ ਬਲਦੇਵ ਸਿੰਘ ਮਜ਼ਦੂਰੀ ਕਰਦੇ ਹਨ।
ਇਹ ਵੀ ਪੜ੍ਹੋ: ਇਸ ਸ਼ਖ਼ਸ ਦਾ ਦਾਅਵਾ: ਨੱਕ ਦੇ ਰਸਤੇ ਗਰਮ ਪਾਣੀ ਪੀ ਕੇ ਕੋਰੋਨਾ ਨੂੰ ਦਿੱਤੀ ਜਾ ਸਕਦੀ ਹੈ ਮਾਤ
ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਅਧਿਆਪਕਾਂ ਦਾ ਬਹੁਤ ਸਹਿਯੋਗ ਮਿਲਿਆ, ਕਿਉਂਕਿ ਉਸ ਦੇ ਪਿਤਾ ਮਜ਼ਦੂਰੀ ਕਰਦੇ ਸਨ। ਲਿਹਾਜਾ ਉਨ੍ਹਾਂ ਦੀ ਆਰਥਿਕ ਹਾਲਤ ਵੀ ਖਰਾਬ ਹੈ। ਇਸ ਲਈ ਅਧਿਆਪਕਾਂ ਨੇ ਸਹਿਯੋਗ ਨਾਲ ਉਹ ਇਸ ਮੰਜ਼ਿਲ 'ਤੇ ਪਹੁੰਚੀ ਹੈ। ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਚਾਰ ਘੰਟੇ ਪੜ੍ਹਾਈ ਕਰਦੀ ਸੀ ਅਤੇ ਜਸਪ੍ਰੀਤ ਦੇ ਪਿਤਾ ਬਲਦੇਵ ਸਿੰਘ ਦੱਸਦੇ ਹਨ ਕਿ ਉਹ ਰੋਜ਼ਾਨਾ 200 ਰੁਪਏ ਮਜ਼ਦੂਰੀ ਕਰਕੇ ਕਮਾ ਕੇ ਲਿਆਂਦੇ ਸਨ। ਇਸ ਲਈ ਉਨ੍ਹਾਂ ਨੇ ਆਪਣੀ ਬੱਚੀ ਨੂੰ ਬਹੁਤ ਤਕਲੀਫਾ ਨਾਲ ਪੜ੍ਹਾਇਆ ਹੈ ਪਰ ਅੱਜ ਉਸ ਨੇ ਮੇਰੀਆਂ ਸਾਰੀਆਂ ਤਕਲੀਫਾਂ ਦੂਰ ਕਰ ਦਿੱਤੀਆਂ ਹਨ, ਕਿਉਂਕਿ ਉਸ ਨੇ ਜਿੱਥੇ ਮੇਰਾ ਅਤੇ ਮੇਰਾ ਪਿੰਡ ਦਾ ਨਾਂ ਚਮਕਾਇਆ ਹੈ, ਉੱਥੇ ਪੰਜਾਬ ਪੱਧਰ 'ਤੇ ਵੀ ਉਸ ਨੇ ਆਪਣਾ ਨਾਂ ਕਮਾਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਬੱਚਿਆਂ ਵੱਲ ਸਰਕਾਰ ਖਾਸ ਧਿਆਨ ਦੇਵੇ ਤਾਂ ਕਿ ਉਹ ਪੜ੍ਹ ਲਿਖ ਕੇ ਉਨ੍ਹਾਂ ਨੂੰ ਬੇਰੁਜ਼ਗਾਰ ਨਾ ਰਹਿਣਾ ਪਵੇ। ਦੂਜੇ ਪਾਸੇ ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਪੜ੍ਹ-ਲਿਖ ਕੇ ਆਈ.ਏ.ਐੱਸ. ਆਫਿਸਰ ਬਣੇਗੀ। ਦੱਸ ਦੇਈਏ ਕਿ ਅੱਜ ਇਨ੍ਹਾਂ ਬੱਚੀਆਂ ਦੇ ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ: ਪਟਿਆਲਾ 'ਚ ਵੱਡੀ ਵਾਰਦਾਤ: ਘਰ 'ਚ ਹੀ ਕੁੜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਕੋਰੋਨਾ ਪੀੜਤ ਦੇ ਸਸਕਾਰ ਮੌਕੇ ਸਾਹਮਣੇ ਆਈ ਐਂਬੂਲੈਂਸ ਦੇ ਡਰਾਈਵਰ ਦੀ ਵੱਡੀ ਲਾਪਰਵਾਹੀ, ਪਈਆਂ ਭਾਜੜਾਂ
NEXT STORY