ਬਲਾਚੌਰ/ਲੁਧਿਆਣਾ: ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਸੁਖਬੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਬਲਾਚੌਰ ਦਾ ਰਹਿਣ ਵਾਲਾ ਸੀ ਤੇ ਲੁਧਿਆਣਾ ਵਿਚ ਹੋਏ ਇਕ ਕੰਪੀਟਿਸ਼ਨ ਵਿਚ ਹਿੱਸਾ ਲੈਣ ਗਿਆ ਸੀ। ਇਸ ਦੌਰਾਨ ਉਸ ਨੇ 300 ਕਿੱਲੋ ਦੀ Deadlift ਲਗਾ ਕੇ ਮੁਕਾਬਲਾ ਜਿੱਤ ਲਿਆ, ਪਰ ਜ਼ਿੰਦਗੀ ਦੀ ਜੰਗ ਹਾਰ ਗਿਆ। ਅੱਜ ਬਲਾਚੌਰ ਵਿਖੇ ਬੜੇ ਗਮਗੀਨ ਮਾਹੌਲ ਵਿਚ ਉਸ ਦਾ ਸਸਕਾਰ ਕੀਤਾ ਗਿਆ।
ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਲਾਚੌਰ ਵਿਚ ਇਕ Gym ਵੀ ਚਲਾਉਂਦਾ ਸੀ। ਐਤਵਾਰ ਨੂੰ ਉਹ ਲੁਧਿਆਣਾ ਦੇ ਇਕ ਪਾਵਰ ਲਿਫਟਿੰਗ ਮੁਕਾਬਲੇ ਵਿਚ ਹਿੱਸਾ ਲੈਣ ਗਿਆ ਸੀ। ਇਸ ਦੌਰਾਨ ਉਸ ਨੇ ਪਹਿਲਾਂ 150 ਕਿੱਲੋ ਦੀ ਬੈਂਚ ਪ੍ਰੈੱਸ ਲਗਾਈ ਤੇ ਫ਼ਿਰ 300 ਕਿੱਲੋ ਦੀ ਡੈੱਡਲਿਫਟ। ਇਸ ਨਾਲ ਸੁਖਬੀਰ ਨੇ ਇਹ ਮੁਕਾਬਲਾ ਜਿੱਤ ਲਿਆ, ਪਰ ਡੈੱਡਲਿਫਟ ਲਗਾਉਣ ਤੋਂ ਤੁਰੰਤ ਬਾਅਦ ਉਸ ਦੀ ਛਾਤੀ ਵਿਚ ਤੇਜ਼ ਦਰਦ ਹੋਇਆ। ਇਸ ਮਗਰੋਂ ਜਦੋਂ ਉਹ ਆਪਣੀ ਕਾਰ ਵਿਚ ਆ ਕੇ ਬੈਠਾ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਲੁਧਿਆਣਾ ਦੇ ਇਕ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੈਲੂਨ ਵਾਲੀ ਕੁੜੀ ਨਿਕਲੀ ਜਿਊਂਦੀ, ਮੁੰਡੇ ਨੇ ਮਾਰੀ ਸੀ ਗੋਲੀ
NEXT STORY