ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਹੋਟਲ ਬਾਜ਼ਾਰ ਵਿਚ ਗੁੰਬਰ ਲਾਟਰੀ ਏਜੰਸੀ ਦੀ ਦੁਕਾਨ ਤੋਂ ਹਰਿਆਣਾ ਦੇ ਰਹਿਣ ਵਾਲੇ ਇਕ ਵਿਦਿਆਰਥੀ ਦੀ ਤਿੰਨ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਪਣੀ ਭੂਆ ਦੇ ਘਰ ਆਇਆ ਹੋਇਆ ਸੀ। ਉਹ ਬਾਜ਼ਾਰ ਘੁੰਮਣ ਆਇਆ ਅਤੇ ਲਾਟਰੀ ਦੀ ਟਿਕਟ ਖਰੀਦ ਕੇ ਲੈ ਗਿਆ, ਜਿਸ 'ਤੇ ਤਿੰਨ ਲੱਖ ਰੁਪਏ ਦਾ ਇਨਾਮ ਆ ਗਿਆ। ਇਨਾਮ ਲੱਗਣ ਦੀ ਖੁਸ਼ੀ ਵਿਚ ਵਿਕਰੇਤਾ ਨੇ ਜੇਤੂ ਉੱਤੇ 500-500 ਦੇ ਨੋਟ ਉਡਾ ਕੇ ਅਤੇ ਢੋਲ 'ਤੇ ਨੱਚ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਜਾਣਕਾਰੀ ਦਿੰਦਿਆਂ ਜੇਤੂ ਭੀਮ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਦੇ ਸਿਰਸਾ ਤੋਂ ਆਪਣੀ ਭੂਆ ਦੇ ਘਰ ਆਇਆ ਹੋਇਆ ਸੀ। ਉਹ ਭੂਆ ਦੇ ਲੜਕੇ ਨਾਲ ਫਾਜ਼ਿਲਕਾ ਦਾ ਬਾਰਡਰ ਦੇਖਣ ਅਤੇ ਸ਼ਹਿਰ ਘੁੰਮਣ ਲਈ ਫਾਜ਼ਿਲਕਾ ਦੇ ਬਾਜ਼ਾਰ ਆਇਆ ਸੀ। ਉੱਥੇ ਉਸ ਨੇ ਗੁੰਬਰ ਲਾਟਰੀ ਏਜੰਸੀ ਤੋਂ 210 ਰੁਪਏ ਵਿਚ ਲਾਟਰੀ ਦੀ ਟਿਕਟ ਖਰੀਦੀ ਸੀ, ਜਿਸ 'ਤੇ ਤਿੰਨ ਲੱਖ ਦਾ ਇਨਾਮ ਨਿਕਲਿਆ ਹੈ। ਭੀਮ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਪਹਿਲੀ ਵਾਰ ਲਾਟਰੀ ਟਿਕਟ 'ਤੇ ਕਿਸਮਤ ਨੇ ਉਸ ਦਾ ਸਾਥ ਦਿੱਤਾ ਹੈ। ਹਾਲਾਂਕਿ ਉਸ ਨੇ ਅਜੇ ਆਪਣੇ ਘਰ ਨਹੀਂ ਦੱਸਿਆ, ਪਰ ਉਹ ਢੋਲ 'ਤੇ ਨੱਚ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾ ਰਿਹਾ ਹੈ।
ਦੂਜੇ ਪਾਸੇ ਲਾਟਰੀ ਵਿਕਰੇਤਾ ਅਨਮੋਲ ਗੁੰਬਰ ਦਾ ਕਹਿਣਾ ਹੈ ਕਿ ਭੀਮ ਸਿੰਘ ਨੇ ਉਸ ਦੀ ਦੁਕਾਨ ਤੋਂ ਟਿਕਟ ਨੰਬਰ 50621 ਖਰੀਦਿਆ ਸੀ, ਜਿਸ 'ਤੇ ਦੂਜਾ ਇਨਾਮ (ਤਿੰਨ ਲੱਖ ਰੁਪਏ) ਲੱਗਾ ਹੈ। ਅਨਮੋਲ ਦਾ ਕਹਿਣਾ ਹੈ ਕਿ ਜੇਤੂ ਦਾ ਫੋਨ ਬੰਦ ਆ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਨਾਲ ਆਏ ਭੂਆ ਦੇ ਲੜਕੇ ਜ਼ਰੀਏ ਜੇਤੂ ਨੂੰ ਲਾਟਰੀ ਲੱਗਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਜੇਤੂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।
ਸਰਹਿੰਦ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ! 2 ਨੌਜਵਾਨਾਂ ਦੀ ਦਰਦਨਾਕ ਮੌਤ
NEXT STORY