ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਾਮਦਿਵਾਲੀ ਵਿਚ ਪੈਸਿਆਂ ਦੇ ਮਾਮੂਲੀ ਲੈਣ-ਦੇਣ ਨੂੰ ਲੈ ਕੇ ਭੂਆ ਦੇ ਪੁੱਤ ਨੇ ਮਾਮੇ ਦੇ ਪੁੱਤ ਦਾ ਟਰੈਕਟਰ ਨਾ ਦਰਖ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਭੁਪਿੰਦਰ ਸਿੰਘ ਦਾ ਪੁੱਤਰ ਜਸਕਰਨ ਸਿੰਘ ਬੂਟਾ ਸਿੰਘ ਪੁੱਤਰ ਨਿਰੰਜਨ ਸਿੰਘ ਦਾ ਦਿਹਾੜੀ 'ਤੇ ਟਰੈਕਟਰ ਚਲਾਉਂਦਾ ਸੀ ਜਿਸ ਦੇ ਪੈਸੇ ਜਸਕਰਨ ਨੇ ਬੂਟਾ ਸਿੰਘ ਤੋਂ ਮੰਗੇ ਤਾਂ ਬੂਟਾ ਸਿੰਘ ਨੇ ਉਸ ਨੂੰ ਪੈਸੇ ਨਹੀਂ ਦਿੱਤੇ ਜਿਸ ਤੋਂ ਬਾਅਦ ਜਸਕਰਨ ਸਿੰਘ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਪਿਆ ਜੋ ਕਿ ਬੂਟਾ ਸਿੰਘ ਨੂੰ ਚੰਗਾ ਨਾ ਲੱਗਾ ਅਤੇ ਉਸਨੇ ਅਤੇ ਉਸ ਦੇ ਪੁੱਤਰ ਅਬੀ ਅਤੇ ਹੁਸਨ ਨੇ ਜਸਕਰਨ ਨੂੰ ਬੰਨ੍ਹ ਕੇ ਕੁੱਟਿਆ ਅਤੇ ਕਿਹਾ ਕਿ ਬੁਲਾ ਆਪਣੇ ਪਿਓ ਨੂੰ ਤੈਨੂੰ ਉਹ ਛਡਾ ਕੇ ਲੈ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਅਹਿਮ ਖ਼ਬਰ, ਹੁਣ ਉਠੀ...
ਇਸ ਦੌਰਾਨ ਜਦੋਂ ਜਸਕਰਨ ਨੇ ਆਪਣੇ ਪਿਤਾ ਭੁਪਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਭੁਪਿੰਦਰ ਸਿੰਘ ਮੌਕੇ 'ਤੇ ਪਿੰਡ ਝੰਗੀ ਪਨਵਾ ਜਿੱਥੇ ਬੂਟਾ ਸਿੰਘ ਨੇ ਜਸਕਰਨ ਨੂੰ ਬੰਨ੍ਹਿਆ ਹੋਇਆ ਸੀ ਮੌਕੇ 'ਤੇ ਪਹੁੰਚਿਆ ਤਾਂ ਬੂਟਾ ਸਿੰਘ ਵੱਲੋਂ ਭੁਪਿੰਦਰ ਸਿੰਘ 'ਤੇ ਟਰੈਕਟਰ ਚੜ੍ਹਾ ਦਿੱਤਾ। ਸੂਤਰਾਂ ਮੁਤਾਬਕ ਬੂਟਾ ਸਿੰਘ ਨੇ ਭੁਪਿੰਦਰ ਸਿੰਘ ਨੂੰ ਤਿੰਨ-ਚਾਰ ਵਾਰ ਟਰੈਕਟਰ ਨਾਲ ਦਰੜਿਆ ਜਿਸ ਤੋਂ ਬਾਅਦ ਭੁਪਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਜਸਕਰਨ ਆਪਣੇ ਪਿਤਾ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲੈ ਕੇ ਆਇਆ ਤਾਂ ਇੱਥੇ ਡਾਕਟਰ ਭੁਪਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਭੁਪਿੰਦਰ ਸਿੰਘ ਬੂਟਾ ਸਿੰਘ ਦੇ ਮਾਮੇ ਦਾ ਪੁੱਤਰ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ 23 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਭੁਪਿੰਦਰ ਸਿੰਘ ਦੇ ਪੁੱਤਰ ਜਸਕਰਨ ਸਿੰਘ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਏ। ਉਧਰ ਐੱਸ. ਐੱਚ. ਓ ਡੇਰਾ ਬਾਬਾ ਨਾਨਕ ਸਤਪਾਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਜਾਰੀ ਹੋਈ ਵੱਡੀ ਐਡਵਾਈਜ਼ਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਰੋਜ਼ਪੁਰ ਸਰਹੱਦ ’ਤੇ 2 ਪਾਕਿਸਤਾਨੀ ਡਰੋਨ ਬਰਾਮਦ
NEXT STORY