ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ 7ਵੇਂ ਦਿਨ ਦੀ ਕਾਰਵਾਈ ਥੋੜ੍ਹੀ ਹੀ ਦੇਰ 'ਚ ਸ਼ੁਰੂ ਹੋਣ ਵਾਲੀ ਹੈ। ਸਦਨ ਦੀ ਕਾਰਵਾਈ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਵਿਧਾਨ ਸਭਾ ਬਾਹਰ ਖੂਬ ਹੰਗਾਮਾ ਕੀਤਾ ਜਾ ਰਿਹਾ ਹੈ। ਆਪ ਆਗੂਆਂ ਵਲੋਂ ਕਾਂਗਰਸ ਦੇ ਆਗੂਆਂ ਨੂੰ ਲਾਲੀਪਾਪ ਵੰਡੇ ਜਾ ਰਹੇ ਹਨ।
ਆਪ' ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਹੁਣ ਤੱਕ ਸੂਬੇ ਦੀ ਜਨਤਾ ਨੂੰ ਸਿਰਫ ਲਾਲੀਪਾਪ ਹੀ ਵੰਡੇ ਹਨ, ਜਿਸ ਕਾਰਨ ਉਨ੍ਹਾਂ ਵਲੋਂ ਪੁਰਜ਼ੋਰ ਤਰੀਕੇ ਨਾਲ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਾਰਟੀ ਨੇ ਕਾਂਗਰਸ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਵੀ ਖੋਖਲਾ ਦੱਸਿਆ ਹੈ।
ਪਾਰਟੀ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਨੇ ਖੋਖਲਾ ਬਜਟ ਪੇਸ਼ ਕਰਕੇ ਸੂਬੇ ਦੇ ਹਰ ਵਰਗ ਨੂੰ ਨਿਰਾਸ਼ ਦੇ ਆਲਮ 'ਚ ਪਾ ਦਿੱਤਾ ਹੈ। ਆਪ ਪਾਰਟੀ ਦੇ ਆਗੂਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮਨਪ੍ਰੀਤ ਸਿੰਘ ਸ਼ਾਇਦ ਸੂਬੇ ਦਾ ਪਹਿਲਾ ਵਿੱਤ ਮੰਤਰੀ ਹੋਵੇਗਾ, ਜੋ ਫਲਾਪ ਬਜਟ ਦੇਣ 'ਚ ਆਪਣੇ ਹੀ ਪਿਛਲੇ ਰਿਕਾਰਡ ਤੋੜਦਾ ਆ ਰਿਹਾ ਹੈ।
ਕਲਯੁੱਗੀ ਪਿਤਾ 1 ਸਾਲ ਤੋਂ ਨਾਬਾਲਗ ਨਾਲ ਕਰ ਰਿਹਾ ਸੀ ਜ਼ਬਰ-ਜਨਾਹ, ਕਾਬੂ
NEXT STORY