Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 07, 2026

    12:42:18 PM

  • punjabis in big trouble  these employees announce indefinite strike

    ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ...

  • e challan  update

    ਪੰਜਾਬ: ਇਨ੍ਹਾਂ 46 ਥਾਵਾਂ 'ਤੇ ਕੈਮਰਿਆਂ ਰਾਹੀਂ...

  • desire to go to canada

    ਕੈਨੇਡਾ ਜਾਣ ਦਾ ਚਾਅ ਪਿਆ ਫਿੱਕਾ! ਕੋਵਿਡ ਕਾਲ ਤੋਂ...

  • 5 schools including bsf school in jalandhar declared holiday

    Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਮੌਜੂਦਾ ਰਾਜਸੀ ਹਾਲਾਤ ਦੇ ਮੱਦੇਨਜ਼ਰ ਕੈਪਟਨ ਦੇ ਕੈਂਪ 'ਚ ਮਚੀ ਸਿਆਸੀ ਹਲਚਲ

PUNJAB News Punjabi(ਪੰਜਾਬ)

ਮੌਜੂਦਾ ਰਾਜਸੀ ਹਾਲਾਤ ਦੇ ਮੱਦੇਨਜ਼ਰ ਕੈਪਟਨ ਦੇ ਕੈਂਪ 'ਚ ਮਚੀ ਸਿਆਸੀ ਹਲਚਲ

  • Edited By Shivani Attri,
  • Updated: 29 Oct, 2019 11:29 AM
Jalandhar
punjab by election
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਚੋਪੜਾ)— ਪੰਜਾਬ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੇ ਸਾਰੇ ਰਾਜਸੀ ਸਮੀਕਰਨਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਸੀਟਾਂ 'ਤੇ ਚੋਣ ਨਤੀਜੇ ਕਾਂਗਰਸ ਦੇ ਪੱਖ 'ਚ ਗਏ ਹਨ। ਉਥੇ ਹੀ ਕੌਮੀ ਜਮਹੂਰੀ ਗਠਜੋੜ (ਐੱਨ. ਡੀ. ਏ.) ਦੀ ਭਾਈਵਾਲ ਪਾਰਟੀ ਅਕਾਲੀ ਦਲ ਲਈ ਚੋਣ ਨਤੀਜੇ ਕਾਫੀ ਰਾਹਤ ਭਰੇ ਹੋਏ ਹਨ। ਅਕਾਲੀ ਦਲ ਨੇ ਭਾਵੇਂ ਸੂਬੇ 'ਚ ਜ਼ਿਮਨੀ ਚੋਣਾਂ ਦੌਰਾਨ ਜਲਾਲਾਬਾਦ ਦੇ ਆਪਣੇ ਗੜ੍ਹ ਨੂੰ ਗੁਆ ਦਿੱਤਾ ਹੈ ਅਤੇ ਸਿਰਫ ਇਕ ਸੀਟ 'ਤੇ ਜਿੱਤ ਹਾਸਲ ਕੀਤੀ ਹੈ ਪਰ ਭਾਜਪਾ ਆਪਣੀਆਂ ਦੋਵਾਂ ਸੀਟਾਂ 'ਤੇ ਸਾਖ ਬਚਾਉਣ 'ਚ ਨਾਕਾਮ ਸਾਬਤ ਹੋਈ ਹੈ। ਇਨ੍ਹਾਂ ਨਤੀਜਿਆਂ ਨੇ ਅਕਾਲੀ-ਭਾਜਪਾ ਦੀ ਥਾਂ ਹੁਣ ਕਾਂਗਰਸ ਦੇ ਮੱਥੇ 'ਤੇ ਪਈਆਂ ਤਿਓੜੀਆਂ ਵਧਾ ਦਿੱਤੀਆਂ ਗਈਆਂ ਹਨ ਅਤੇ ਭਵਿੱਖ ਦੀਆਂ ਰਾਜਸੀ ਸਥਿਤੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ 'ਚ ਚੋਖੀ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ।

PunjabKesari

ਅਕਾਲੀ ਦਲ-ਭਾਜਪਾ ਗਠਜੋੜ ਟੁੱਟਣ 'ਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਸਾਨੀ ਨਾਲ ਜਿੱਤ ਹਾਸਲ ਕਰਨ ਦੇ ਸੁਪਨੇ ਸੰਜੋਈ ਬੈਠੇ ਕਾਂਗਰਸੀਆਂ ਦੀ ਨੀਂਦ ਉਡ ਗਈ ਹੈ ਕਿਉਂਕਿ ਹੁਣ ਕਾਂਗਰਸੀਆਂ ਦੇ ਚੋਣ ਦਾ ਰਾਹ ਉਮੀਦ ਮੁਤਾਬਕ ਆਸਾਨ ਸਾਬਤ ਨਹੀਂ ਹੋਵੇਗਾ। ਅਜਿਹੇ ਹਾਲਾਤ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਬਾਅਦ ਬਣੇ ਹਨ, ਜਿਸ ਨਾਲ ਭਾਜਪਾ ਲਈ 22 ਸਾਲਾਂ ਤੋਂ ਚੱਲ ਰਹੇ ਗਠਜੋੜ ਧਰਮ ਨੂੰ ਨਿਭਾਉਣਾ ਹੁਣ ਮਜਬੂਰੀ ਹੋਵੇਗਾ। ਇਸ ਤੋਂ ਲੱਗਦਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਅਗਲੀਆਂ ਵਿਧਾਨ ਸਭਾ ਚੋਣਾਂ ਵੱਖ-ਵੱਖ ਨਹੀਂ, ਸਗੋਂ ਇਕੱਠੇ ਹੋ ਕੇ ਲੜਨਗੇ। ਦੱਸਣਯੋਗ ਹੈ ਕਿ ਕੇਂਦਰ 'ਚ ਦੂਜੀ ਵਾਰ ਮੋਦੀ ਸਰਕਾਰ ਬਣਨ ਤੋਂ ਬਾਅਦ ਜੋਸ਼ ਨਾਲ ਭਰੀ ਸੂਬਾਈ ਭਾਜਪਾ ਨਾਲ ਸਬੰਧਤ ਕਈ ਅਜਿਹੇ ਚਿਹਰਿਆਂ ਤੋਂ ਖੁਸ਼ੀ ਉਡ-ਪੁਡ ਗਈ ਹੈ, ਜਿਹੜੇ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਇਕੱਲਿਆਂ ਆਪਣੇ ਦਮ 'ਤੇ ਜਾਂ ਸੀਟਾਂ ਦੀ ਵੰਡ 'ਚ 23 ਦੀ ਬਜਾਏ ਆਪਣੀ ਹਿੱਸੇਦਾਰੀ ਨੂੰ ਵਧਾਉਣ ਦੀ ਪੇਸ਼ਕਦਮੀ ਕਰਨ ਲਈ ਕਾਫੀ ਜੋਸ਼ੀਲੇ ਸਨ।

ਕਿਉਂਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੋਣਾਂ ਲੜ ਕੇ 10 ਸਾਲਾਂ ਤੋਂ ਬਾਅਦ ਸਰਕਾਰ ਬਣਾਈ ਸੀ ਅਤੇ ਗਠਜੋੜ ਸਰਕਾਰ ਵੱਲੋਂ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੋਂ ਬਰਗਾੜੀ ਕਾਂਡ ਬਾਰੇ ਅਤੇ ਨਸ਼ਿਆਂ ਦੀ ਸਮਗਲਿੰਗ ਨੂੰ ਉਤਸ਼ਾਹ ਦੇਣ ਦੇ ਗੰਭੀਰ ਇਲਜ਼ਾਮ ਲੱਗੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਚੋਣ ਮੈਨੀਫੈਸਟੋ 'ਚ ਕੀਤੇ ਵੱਡੇ-ਵੱਡੇ ਵਾਅਦਿਆਂ ਬਾਰੇ ਵੀ ਪੰਜਾਬ ਦੀ ਜਨਤਾ ਬਹੁਤ ਪ੍ਰਭਾਵਿਤ ਰਹੀ। ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਦਾ ਪ੍ਰਦਰਸ਼ਨ ਕਾਫੀ ਫਿੱਕਾ ਰਿਹਾ। ਪੰਜਾਬ 'ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਪਾਰਟੀ ਦੀ ਥਾਂ 'ਤੇ ਆ ਕੇ ਆਪਣੀ ਮੌਜੂਦਗੀ ਦਰਜ ਕਰਾਉਣ 'ਚ ਸਫਲ ਹੋਈ ਪਰ ਇਸ ਮਗਰੋਂ ਉਸ ਦਾ ਵਿਖਰਨਾ ਬਹੁਤ ਜ਼ਿਆਦਾ ਉਚਾਈ 'ਚ ਪਹੁੰਚ ਗਿਆ।

PunjabKesari

ਕੈਪਟਨ ਅਮਰਿੰਦਰ ਧੜਾ ਭਰੋਸੇ 'ਚ ਸੀ ਕਿਉਂਕਿ ਪੰਜਾਬ 'ਚ 'ਆਪ' ਵਿਚ ਫੈਲੀ ਗੁੱਟਬਾਜ਼ੀ ਉਨ੍ਹਾਂ ਦੇ ਵਿਧਾਇਕਾਂ ਦਾ ਪਾਰਟੀ ਤੋਂ ਕਿਨਾਰਾ ਕਰਨ ਨਾਲ 'ਆਪ' ਦਾ ਗ੍ਰਾਫ ਹਾਸ਼ੀਏ ਤੱਕ ਪਹੁੰਚ ਚੁੱਕਾ ਹੈ। ਹਰਿਆਣਾ ਦੀ ਤਰਜ਼ 'ਤੇ ਅਕਾਲੀ ਦਲ ਅਤੇ ਭਾਜਪਾ ਗਠਜੋੜ ਟੁੱਟ ਜਾਵੇਗਾ ਅਤੇ ਤਿਕੋਣੀ ਲੜਾਈ 'ਚ ਕਾਂਗਰਸ ਦੀ ਜਿੱਤ ਆਸਾਨ ਅਤੇ ਯਕੀਨੀ ਹੋਵੇਗੀ ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦਾ ਧੜਾ ਕਾਫੀ ਬੇਚੈਨ ਹੈ ਕਿਉਂਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨੀਂਦ ਤੋਂ ਜਾਗਣਾ ਹੋਵੇਗਾ ਅਤੇ ਮੁੱਖ ਮੰਤਰੀ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ. ਆਈ. ਪੀ. ਤਹਿਜ਼ੀਬ ਨੂੰ ਤੱਜ ਕੇ ਜ਼ਮੀਨੀ ਪੱਧਰ 'ਤੇ ਹੇਠਾਂ ਆ ਕੇ ਜਨਤਾ ਤੇ ਕਾਂਗਰਸੀ ਕਾਰਕੁੰਨਾਂ 'ਚ ਆਪਣਾ ਵੱਕਾਰ ਬਣਾਉਣਾ ਹੋਵੇਗਾ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਪਹਿਲਕਦਮੀ ਕਰਨੀ ਹੋਵੇਗੀ।

ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਗੁਟਕਾ ਸਾਹਿਬ ਨੂੰ ਹੱਥਾਂ 'ਚ ਫੜ ਕੇ ਸੂਬੇ ਵਿਚੋਂ 4 ਹਫਤਿਆਂ 'ਚ ਨਸ਼ਿਆਂ ਨੂੰ ਜੜ੍ਹਾਂ ਤੋਂ ਉਖਾੜ ਸੁੱਟਣ, ਕਿਸਾਨਾਂ ਦਾ ਕਰਜ਼ਾ ਮੁਕੰਮਲ ਤੌਰ 'ਤੇ ਮੁਆਫ ਕਰਨ, ਘਰ-ਘਰ ਨੌਕਰੀਆਂ ਦੇਣ, ਸਮਾਰਟ ਫੋਨ ਦੇਣ ਅਤੇ ਆਟਾ-ਦਾਲ ਸਕੀਮ ਦੇ ਨਾਲ-ਨਾਲ ਚਾਹ-ਪੱਤੀ ਅਤੇ ਖੰਡ ਦੇਣ ਸਮੇਤ ਪੰਜਾਬ ਦੀ ਸਨਅਤ ਅਤੇ ਵਪਾਰ ਜਗਤ ਨਾਲ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕੀਤੇ ਸਨ। ਇਨ੍ਹਾਂ ਵਾਅਦਿਆਂ 'ਚੋਂ ਜ਼ਿਆਦਾਤਰ ਨੂੰ ਪੂਰਾ ਨਾ ਕੀਤੇ ਜਾਣ ਦੇ ਬਾਵਜੂਦ ਸੂਬੇ 'ਚ ਕਮਜ਼ੋਰ ਵਿਰੋਧੀ ਧਿਰ ਕਾਰਨ ਸੂਬੇ 'ਚ ਕਾਂਗਰਸ ਸਰਕਾਰ ਦੀ ਲੋਕਪ੍ਰਿਯਤਾ ਕਾਇਮ ਰਹੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਦਿਸ ਰਿਹਾ ਹੈ ਕਿ ਪੰਜਾਬ 'ਚ 2022 'ਚ ਮੁਕਾਬਲਾ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਦਰਮਿਆਨ ਹੀ ਹੋਵੇਗਾ ਜਿਹੜਾ ਕਿ ਕਾਂਗਰਸ ਲਈ ਪੇਚੀਦਗੀ ਆਂ ਪੈਦਾ ਕਰੇਗਾ।

ਆਖਿਰ ਭਾਜਪਾ ਗਠਜੋੜ ਧਰਮ ਨਿਭਾਉਣ ਨੂੰ ਕਿਉਂ ਹੋਵੇਗੀ ਮਜਬੂਰ?
ਕੁਝ ਦਿਨ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ 'ਚ ਦੇਸ਼ 'ਚ ਆਰਥਿਕ ਮੰਦੀ ਦੇ ਹਾਲਾਤ ਦੇ ਸਾਹਮਣੇ ਪ੍ਰਧਾਨ ਮੰਤਰੀ ਦਾ ਚਿਹਰਾ, ਭਾਜਪਾ ਦਾ ਕਸ਼ਮੀਰ 'ਚ ਧਾਰਾ 370 ਹਟਾਉਣ ਵਰਗੇ ਕਾਰਕ ਆਪਣਾ ਰੰਗ ਨਹੀਂ ਜਮਾ ਸਕੇ। ਹਰਿਆਣਾ 'ਚ ਅਕਾਲੀ ਦਲ ਨਾਲ ਗੱਠਜੋੜ ਤੋੜ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ 90 ਵਿਚੋਂ 75 ਸੀਟਾਂ ਹਾਸਲ ਕਰਕੇ ਦੂਜੀ ਵਾਰ ਸਰਕਾਰ ਬਣਾਉਣ ਦੇ ਦਾਅਵਿਆਂ ਦੀ ਫੂਕ ਨਿਕਲ ਗਈ, ਭਾਜਪਾ ਸਿਰਫ 40 ਸੀਟਾਂ ਹੀ ਜਿੱਤ ਸਕੀ। ਖੱਟੜ ਸਰਕਾਰ ਦੇ 5 ਵੱਡੇ ਮੰਤਰੀ ਚੋਣਾਂ ਹਾਰ ਗਏ। ਹੁਣ ਭਾਜਪਾ ਜੇ. ਜੇ. ਪੀ. ਦਾ ਸਹਾਰਾ ਲੈਣ ਲਈ ਮਜਬੂਰ ਹੁੰਦੇ ਹੋਏ ਜੇ. ਜੇ. ਪੀ. ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਦੀਆਂ ਮੰਗਾਂ 'ਤੇ ਸਿਰ ਝੁਕਾ ਗਈ। ਜੇ. ਜੇ. ਪੀ. ਨੂੰ ਖੱਟੜ ਸਰਕਾਰ 'ਚ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਤਾਂ ਕੈਬਨਿਟ ਮੰਤਰੀ ਵੀ ਸ਼ਾਮਲ ਕੀਤੇ ਗਏ ਅਤੇ ਚੇਅਰਮੈਨੀਆਂ ਵੀ ਪਰੋਸਣ ਦਾ ਵਾਅਦਾ ਕੀਤਾ ਗਿਆ। ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ ਗੱਠਜੋੜ ਦੇ ਹਿੱਸੇ 288 ਵਿਚੋਂ 161 ਸੀਟਾਂ ਆਈਆਂ। ਪਿਛਲੇ ਸਾਲ ਉਸ ਨੂੰ 185 ਸੀਟਾਂ ਮਿਲੀਆਂ ਸਨ ਤੇ ਗੱਠਜੋੜ ਦੀਆਂ 24 ਸੀਟਾਂ ਘਟੀਆਂ ਹਨ। ਕਿਸੇ ਸਮੇਂ ਸ਼ਿਵ ਸੈਨਾ ਨੂੰ ਅੱਖਾਂ ਦਿਖਾ ਰਹੀ ਭਾਜਪਾ ਨੂੰ ਹੁਣ ਸ਼ਿਵ ਸੈਨਾ ਅੱਖਾਂ ਦਿਖਾ ਰਹੀ ਹੈ ਅਤੇ ਆਪਣੀਆਂ ਸ਼ਰਤਾਂ 'ਤੇ ਜ਼ੋਰ ਦੇ ਰਹੀ ਹੈ। ਪੰਜਾਬ ਦੀਆਂ ਜ਼ਿਮਨੀ ਚੋਣਾਂ 'ਚ ਅਕਾਲੀ ਦਲ ਇਕ ਅਤੇ ਭਾਜਪਾ ਆਪਣੀਆਂ ਦੋਹਾਂ ਸੀਟਾਂ 'ਤੇ ਹਾਰ ਗਈ ਹੈ।

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਆਪਣੇ ਘਰੇਲੂ ਵਿਧਾਨ ਸਭਾ ਹਲਕੇ ਫਗਵਾੜਾ ਤੋਂ ਆਪਣੇ ਉਮੀਦਵਾਰ ਨੂੰ ਨਹੀਂ ਜਿਤਾ ਸਕੇ। ਹਾਲਾਂਕਿ ਫਗਵਾੜਾ ਪਿਛਲੇ 17 ਸਾਲਾਂ ਤੋਂ ਭਾਜਪਾ ਦਾ ਗੜ੍ਹ ਸਮਝਿਆ ਜਾਂਦਾ ਸੀ। ਮੁਕੇਰੀਆਂ ਹਲਕੇ ਤੋਂ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਦਿਹਾਂਤ ਕਾਰਨ ਖਾਲੀ ਹੋਈ ਸੀਟ ਕਾਂਗਰਸੀ ਉਮੀਦਵਾਰ ਨੇ ਜਿੱਤ ਲਈ। ਜਲਾਲਾਬਾਦ ਸੀਟ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਸੀ, ਜਿਸ ਕਾਰਨ ਕਾਂਗਰਸ ਲਈ ਇਹ ਸਭ ਤੋਂ ਵੱਕਾਰੀ ਸੀਟ ਸਮਝੀ ਜਾਂਦੀ ਸੀ। ਇਥੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ ਅਕਾਲੀ ਦਲ ਨੂੰ ਕਰਾਰੀ ਹਾਰ ਦਿੱਤੀ ਪਰ ਅਕਾਲੀ ਤੇ ਬਾਦਲ ਪਰਿਵਾਰ ਲਈ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਦਾਖਾ ਤੋਂ ਕਾਂਗਰਸ ਦੇ ਵੱਡੇ ਤਾਕਤਵਾਰ ਉਮੀਦਵਾਰ ਕੈਪਟਨ ਸੰਦੀਪ ਸੰਧੂ, ਜਿਹੜੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਕੱਤਰ ਹਨ ਅਤੇ ਤਜਰਬੇਕਾਰ ਰਣਨੀਤੀਕਾਰ ਅਤੇ ਸਹਿਯੋਗੀ ਹਨ, ਨੂੰ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਵੱਡੀ ਭਾਂਜ ਦਿੱਤੀ। ਹੁਣ ਅਚਾਨਕ ਭਾਜਪਾ ਹੋਰਨਾਂ ਪਾਰਟੀਆਂ ਨਾਲੋਂ ਗਠਜੋੜ ਤੋੜਨ ਬਾਰੇ ਪੂਰੀ ਤਰ੍ਹਾਂ ਪਿੱਛੇ ਚਲੀ ਗਈ ਹੈ ਪਰ ਅਕਾਲੀ ਦਲ ਬਾਦਲ ਇਕ ਵਾਰ ਫਿਰ ਇਸ ਬਾਰੇ ਅੱਗੇ ਆ ਗਿਆ ਹੈ। ਹਰਿਆਣਾ ਵਿਚ ਗਠਜੋੜ ਟੁੱਟਣ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਸੀ, ''ਭਾਜਪਾ ਨੇ ਜੋ ਕੀਤਾ ਹੈ, ਉਹ ਗੈਰ-ਇਖਲਾਕੀ ਅਤੇ ਮੰਦਭਾਗੀ ਕਾਰਵਾਈ ਹੈ। ਭਾਜਪਾ ਨੇ ਗੱਠਜੋੜ ਧਰਮ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ।'' ਪਰ ਪੰਜਾਬ ਜ਼ਿਮਨੀ ਚੋਣਾਂ 'ਚ ਭਾਜਪਾ ਦੀ ਦੁਰਗਤ ਤੋਂ ਬਾਅਦ ਸੁਖਬੀਰ ਬਾਦਲ ਨੇ ਪੂਰੀ ਤਰ੍ਹਾਂ ਜ਼ੁਬਾਨ ਬੰਦ ਕਰ ਰਖੀ ਹੈ ਕਿਉਂਕਿ ਅਕਾਲੀ ਦਲ ਨੂੰ ਪਤਾ ਹੈ ਕਿ ਹੁਣ ਭਾਜਪਾ ਪੰਜਾਬ 'ਚ ਇਕੱਲਿਆਂ ਚੋਣ ਲੜਨ ਦਾ ਕੋਈ ਖਤਰਾ ਨਹੀਂ ਲਵੇਗੀ ਅਤੇ ਨਾ ਹੀ ਸੀਟਾਂ ਦੀ ਵੰਡ ਬਾਰੇ ਆਪਣੀਆਂ ਸਹਿਯੋਗੀ ਪਾਰਟੀਆਂ ਨਾਲ ਜ਼ਿਆਦਾ ਅੜਨ ਦੀ ਸਥਿਤੀ ਵਿਚ ਹੈ।

PunjabKesari
ਕੈਪਟਨ ਸਰਕਾਰ 'ਚ ਹਾਵੀ ਨੌਕਰਸ਼ਾਹੀ ਨਾਲ ਕਾਂਗਰਸੀ ਵਿਧਾਇਕ ਅਤੇ ਕਾਰਕੁੰਨ ਪਹਿਲਾਂ ਹੀ ਨਿਰਾਸ਼
ਪੰਜਾਬ 'ਚ ਹੁਕਮਰਾਨ ਕਾਂਗਰਸ ਭਾਵੇਂ ਲਗਾਤਾਰ ਜਿੱਤਾਂ ਹਾਸਲ ਕਰ ਰਹੀ ਹੈ ਪਰ ਪਾਰਟੀ ਅੰਦਰ ਧਮਾਕਾਖੇਜ਼ ਹਾਲਤ ਬਣੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਤੌਰ-ਤਰੀਕੇ ਤੋਂ ਨਾ ਤਾਂ ਵਿਧਾਇਕ ਖੁਸ਼ ਹਨ ਤੇ ਨਾ ਹੀ ਕਾਂਗਰਸੀ ਕਾਰਕੁੰਨ। ਸਰਕਾਰ 'ਚ ਨੌਕਰਸ਼ਾਹੀ ਪੂਰੀ ਤਰ੍ਹਾਂ ਹਾਵੀ ਹੈ। ਹਾਲਾਤ ਇੰਨੇ ਬਦਤਰ ਹਨ ਕਿ ਕਈ ਮਾਮਲਿਆਂ ਵਿਚ ਕੈਬਨਿਟ ਮੰਤਰੀ ਤਕ ਅਧਿਕਾਰੀਆਂ ਅੱਗੇ ਹਾੜ੍ਹੇ ਕੱਢਦੇ ਨਜ਼ਰ ਆÀਉਂਦੇ ਹਨ। ਵਿਧਾਇਕਾਂ ਦੇ ਹਲਕਿਆਂ 'ਚ ਉਨ੍ਹਾਂ ਦੇ ਕੰਮ ਨਹੀਂ ਨਹੀਂ ਹੋ ਰਹੇ। ਉਨ੍ਹਾਂ ਦੇ ਆਪਣੇ ਹਲਕਿਆਂ 'ਚ ਤਾਇਨਾਤ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀ ਵਿਧਾਇਕਾਂ ਨੂੰ ਅੱਖੋਂ ਪਰੋਖੇ ਕਰਦੇ ਹਨ। ਕਿਸੇ ਵਿਧਾਇਕ ਨੇ ਜੇਕਰ ਮੁੱਖ ਮੰਤਰੀ ਨੂੰ ਮਿਲਣਾ ਹੋਵੇ ਤਾਂ ਉਸ ਨੂੰ ਪਹਿਲਾਂ ਕੈਪਟਨ ਦੇ ਸਿਪਾਹਸਲਾਰਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਪੰਜਾਬ ਸਰਕਾਰ ਵਿਚ ਨੌਕਰਸ਼ਾਹੀ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਜਾਪਦਾ ਹੈ ਕਿ ਸਰਕਾਰ ਨੂੰ ਚਲਾ ਹੀ ਨੌਕਰਸ਼ਾਹੀ ਰਹੀ ਹੈ। ਸ਼ਹਿਰਾਂ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਹੈ ਅਤੇ ਵਿਧਾਇਕਾਂ ਦੇ ਫੰਡ ਜਾਰੀ ਨਹੀਂ ਹੋ ਰਹੇ, ਜਿਸ ਨਾਲ ਉਹ ਹਲਕਿਆਂ 'ਚ ਵਿਕਾਸ ਕੰਮ ਕਰਾਉਣ ਦੇ ਅਸਮਰਥ ਸਾਬਤ ਹੋ ਰਹੇ ਹਨ। ਇਸ ਕਾਰਨ ਜਨਤਾ ਦਾ ਗੁੱਸਾ ਵਿਧਾਇਕਾਂ ਵਿਰੁੱਧ ਨਿਕਲ ਰਿਹਾ ਹੈ।

ਕੈਪਟਨ ਸਰਕਾਰ ਨੇ ਕੁਝ ਚੇਅਰਮੈਨੀਆਂ ਤਾਂ ਵੰਡੀਆਂ ਹਨ ਪਰ ਉਹ ਵੀ ਕਾਰਕੁੰਨਾਂ ਦੀ ਝੋਲੀ ਵਿਚ ਪਾਉਣ ਦੀ ਥਾਂ ਜ਼ਿਆਦਾਤਰ ਸਿਫਾਰਸ਼ੀ ਆਗੂਆਂ ਦੇ ਹਿੱਸੇ ਹੀ ਗਈਆਂ ਹਨ। ਵਿਧਾਨ ਸਭਾ ਜ਼ਿਮਨੀ ਚੋਣਾਂ ਕਾਰਨ ਚੇਅਰਮੈਨੀਆਂ ਵੰਡਣ ਦਾ ਕੰਮ ਵੀ ਵਿਚਕਾਰ ਲਟਕ ਕੇ ਰਹਿ ਗਿਆ ਹੈ ਜਿਸ ਕਾਰਣ ਕਾਂਗਰਸ ਅੰਦਰ ਚੋਖਾ ਰੋਸਾ ਹੈ। ਮੰਤਰੀਆਂ, ਵਿਧਾਇਕਾਂ ਅਤੇ ਕਾਰਕ ਨਾਂ ਵਿਚਕਾਰ ਪਾੜਾ ਵਧਦਾ ਜਾ ਰਿਹਾ ਹੈ, ਜਥੇਬੰਦੀ ਬੇਹੱਦ ਕਮਜ਼ੋਰ ਹੋ ਚੁੱਕੀ ਹੈ ਅਤੇ 10 ਸਾਲਾਂ ਤੱਕ ਅਕਾਲੀ-ਭਾਜਪਾ ਗਠਜੋੜ ਦੀਆਂ ਜ਼ਿਆਦਤੀਆਂ ਨੂੰ ਸਹਿਣ ਵਾਲੇ ਕਾਰਕੁੰਨ ਸਰਕਾਰ 'ਚ ਕੋਈ ਸੁਣਵਾਈ ਨਾ ਹੁੰਦੀ ਦੇਖ ਕੇ ਨਿਰਾਸ਼ ਹੋ ਕੇ ਘਰੀਂ ਬੈਠ ਗਏ ਹਨ। ਹੁਣ ਜ਼ਿਮਨੀ ਚੋਣਾਂ ਵਿਚ ਬੋਰਡਾਂ ਅਤੇ ਨਿਗਮਾਂ ਦੀਆਂ ਚੇਅਰਮੈਨੀਆਂ ਦੀ ਲਾਲਸਾ ਵਿਚ ਕਾਂਗਰਸੀ ਆਗੂ ਸਰਗਰਮ ਹੋਏ ਹਨ ਪਰ ਜੇਕਰ ਹੁਣ ਵੀ ਉਨ੍ਹਾਂ ਦਾ ਹੱਥ ਨਾ ਫੜਿਆ ਗਿਆ ਤਾਂ ਪੰਜਾਬ ਵਿਚ ਕਾਂਗਰਸ ਦੀ ਵੰਡ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮਜ਼ਬੂਤ ਅਕਸ ਦੇ ਮੁਤਾਬਕ ਮਿਸ਼ਨ 2022 ਨੂੰ ਕਾਮਯਾਬ ਬਣਾਉਣਾ ਹੈ ਤਾਂ ਵਿਧਾਇਕਾਂ, ਕਾਰਕੁੰਨਾਂ ਤੇ ਜਨਤਾ ਵਿਚਕਾਰ ਤਾਲਮੇਲ ਅਤੇ ਇਕਸੁਰਤਾ ਪੈਦਾ ਕਰਨ ਲਈ ਸਮਾਂ ਰਹਿੰਦਿਆਂ ਜ਼ਮੀਨ 'ਤੇ ਉਤਰਨਾ ਹੋਵੇਗਾ।

PunjabKesari

ਕੀ ਬਰਗਾੜੀ ਕਾਂਡ ਨੂੰ ਲੈ ਕੇ ਕਾਂਗਰਸ ਦੇ ਵਾਰ ਦੀ ਧਾਰ ਹੋਈ ਹੈ ਖੁੰਢੀ?
2017 ਦੀਆਂ ਚੋਣਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਰਦਾਤਾਂ ਅਤੇ ਬਰਗਾੜੀ ਕਾਂਡ ਬਾਦਲ ਪਰਿਵਾਰ ਦੇ ਖਿਲਾਫ ਇਕ ਵੱਡਾ ਹਥਿਆਰ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਬਰਗਾੜੀ ਕਾਂਡ ਦੇ ਸਭਨਾਂ ਦੋਸ਼ੀਆਂ ਨੂੰ ਸੀਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ। ਕਾਂਗਰਸ ਸਰਕਾਰ ਦੇ ਢਾਈ ਸਾਲਾਂ ਵਿਚ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਸਣੇ ਕਾਂਗਰਸ ਵਿਧਾਇਕ ਚੀਕ-ਚੀਕ ਕੇ ਮੁੱਖ ਮੰਤਰੀ ਤੋਂ ਬਾਦਲ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕਰਦੇ ਰਹੇ। ਨਸ਼ਿਆਂ ਦੇ ਮਾਮਲਿਆਂ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਵਿਧਾਨ ਸਭਾ 'ਚ ਕਈ ਵਾਰ ਕਾਂਗਰਸੀ ਵਿਧਾਇਕਾਂ ਦੀਆਂ ਝੜਪਾਂ ਵੀ ਹੋਈਆਂ। ਇਸ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਖਿਲਾਫ ਨਰਮ ਗੋਸ਼ਾ ਰੱਖਣ ਦੇ ਇਲਜ਼ਾਮ ਖੁਦ ਉਨ੍ਹਾਂ ਦੀ ਪਾਰਟੀ ਦੇ ਆਗੂ ਵੀ ਲਾਉਂਦੇ ਰਹੇ ਹਨ। 
ਹੁਣ ਦਾਖਾ ਸੀਟ ਤੋਂ ਕਾਂਗਰਸ ਦੀ ਉਘੀ ਹਸਤੀ ਕੈਪਟਨ ਸੰਦੀਪ ਸੰਧੂ ਦੇ ਹਾਰਨ ਤੋਂ ਬਾਅਦ ਲੱਗਦਾ ਹੈ ਕਿ ਢਾਈ ਸਾਲਾਂ ਵਿਚ ਬਰਗਾੜੀ ਕਾਂਡ ਨੂੰ ਲੈ ਕੇ ਕਾਂਗਰਸ ਦੇ ਵਾਰ ਦੀ ਧਾਰ ਖੁੰਢੀ ਹੋ ਚੁੱਕੀ ਹੈ। ਦਾਖਾ ਤੋਂ ਜਿੱਤ ਕੇ ਅਕਾਲੀ ਦਲ ਲਈ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਦਾਖਾ ਪੰਜਾਬ ਦੀ ਪੰਥਕ ਸਿਆਸਤ ਦਾ ਇਕ ਨੁਮਾਇੰਦਾ ਇਲਾਕਾ ਹੈ ਕਿਉਂਕਿ ਇਹ ਮੁੱਖ ਤੌਰ 'ਤੇ ਦਿਹਾਤੀ ਹਲਕਾ ਹੈ ਜਿਸ ਦੇ ਜ਼ਿਆਦਾਤਰ ਲੋਕ ਪੰਥਕ ਝੁਕਾਅ ਵਾਲੇ ਹਨ। ਜਲਾਲਾਬਾਦ ਗੜ੍ਹ ਹਾਰਨ ਦੇ ਬਾਵਜੂਦ ਦਾਖਾ ਦੀ ਪੰਥਕ ਸੀਟ ਜਿੱਤ ਕੇ ਸੁਖਬੀਰ ਹੁਣ ਕਾਫੀ ਉਤਸ਼ਾਹਤ ਹੈ।

  • punjab
  • by election
  • congress
  • Captain Amarinder Singh
  • jalandhar
  • ਰਾਜਸੀ ਸਮੀਕਰਨ
  • ਕਾਂਗਰਸ
  • ਚਿੰਤਾਵਾਂ

ਬੇਰੁਜ਼ਗਾਰ ਅਧਿਆਪਕਾਂ ਲਈ ਸਿੱਖਿਆ ਮੰਤਰੀ ਦਾ ਵੱਡਾ ਐਲਾਨ (ਵੀਡੀਓ)

NEXT STORY

Stories You May Like

  • baba balak nath temple fire
    ਬਾਬਾ ਬਾਲਕ ਨਾਥ ਮੰਦਰ 'ਚ ਵੱਡੀ ਲਾਪਰਵਾਹੀ: ਗੁਫਾ ਦੇ ਉੱਪਰ ਲਗਾਈ ਅੱਗ, ਸ਼ਰਧਾਲੂਆਂ 'ਚ ਮਚੀ ਹਲਚਲ
  • majithia  who reached the house of delhi committee president
    ਦਿੱਲੀ ਕਮੇਟੀ ਦੇ ਪ੍ਰਧਾਨ ਘਰ ਪਹੁੰਚੇ ਮਜੀਠੀਆ ਨੇ ਛੇੜੀ ਸਿਆਸੀ ਹਲਚਲ
  • massive fire breaks out in junk godown in jalandhar
    ਜਲੰਧਰ ਵਿਖੇ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • punjab politics update
    ਪੰਜਾਬ 'ਚ ਸਿਆਸੀ ਹਲਚਲ ਤੇਜ਼! ਸਾਬਕਾ ਕੈਬਨਿਟ ਮੰਤਰੀ ਦਾ ਪੁੱਤਰ ਭਾਜਪਾ 'ਚ ਸ਼ਾਮਲ
  • punjab politics
    ਪੰਜਾਬ ਦੇ ਬਦਲਦੇ ਸਿਆਸੀ ਹਾਲਾਤ ਅਕਾਲੀ ਧੜਿਆਂ ਲਈ ਚਿੰਤਾ ਦਾ ਵਿਸ਼ਾ
  • assembly elections punjab bjp
    ਪੰਜਾਬ 'ਚ ਸਿਆਸੀ ਹਲਚਲ ਤੇਜ਼, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਐਲਾਨ
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ ਕਿਲੇ ਤੇ ਬਦਲੇ ਸਿਆਸੀ ਸਮੀਕਰਨ
  • big uproar in jalandhar politics congress divided into 3 factions
    ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ
  • 5 schools including bsf school in jalandhar declared holiday
    Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ...
  • shortage of cooking gas cylinders
    Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...
  • immediate holiday declared in this school in jalandhar
    ਜਲੰਧਰ ਦੇ ਇਸ ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਪੜ੍ਹੋ ਕਿਉਂ ਲਿਆ ਗਿਆ ਫ਼ੈਸਲਾ
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar municipal corporation strict action against defaulting colonizers
    ਡਿਫਾਲਟਰ ਕਾਲੋਨਾਈਜ਼ਰਾਂ 'ਤੇ ਜਲੰਧਰ ਨਿਗਮ ਦਾ ਸਖ਼ਤ ਐਕਸ਼ਨ: 7 ਦਿਨਾਂ 'ਚ ਬਕਾਇਆ...
  • rain and thunderstorm warning in punjab
    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ...
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
Trending
Ek Nazar
4 zodiac signs will be blessed with saturn

4 ਰਾਸ਼ੀਆਂ 'ਤੇ ਹੋਵੇਗੀ ਸ਼ਨੀ ਦੀ ਕਿਰਪਾ! 6 ਮਹੀਨੇ ਹੋਵੇਗੀ ਪੈਸਿਆਂ ਦੀ ਬਚਤ ਹੀ...

indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

auto industry sets record  26 11 317 vehicles sold in april

ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

shehbaz sharif  thanks trump

ਹੋਰਮੁਜ਼ ਸਬੰਧੀ ਇਕ ਫੈਸਲੇ ਲਈ ਸ਼ਾਹਬਾਜ਼ ਸ਼ਰੀਫ਼ ਨੇ ਟਰੰਪ ਦਾ ਕੀਤਾ ਧੰਨਵਾਦ

sanctions against iran

ਈਰਾਨ 'ਤੇ ਪਾਬੰਦੀਆਂ ਦੀ ਧਮਕੀ! ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸੰਯੁਕਤ...

indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • jalandhar bsf headquarters blast
      ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ...
    • shots fired at poultry farm after ransom was not paid
      ਤਰਨਤਾਰਨ: ਫਿਰੌਤੀ ਨਾ ਦੇਣ ਦੇ ਚੱਲਦਿਆਂ ਪੋਲਟਰੀ ਫਾਰਮ ’ਤੇ ਚਲਾਈਆਂ ਗੋਲੀਆਂ
    • ed raids 12 places in chandigarh mohali
      ਚੰਡੀਗੜ੍ਹ-ਮੋਹਾਲੀ 'ਚ 12 ਥਾਵਾਂ 'ਤੇ ED ਦੀ ਛਾਪੇਮਾਰੀ, ਪੜ੍ਹੋ ਕੀ ਹੈ ਪੂਰੀ...
    • punjab pensioners pension portal pensioners
      ਪੰਜਾਬ ਦੇ ਪੈਨਸ਼ਨਧਾਰਕਾਂ ਲਈ ਵੱਡੀ ਖ਼ਬਰ, ਹੁਣ ਖੜ੍ਹੀ ਹੋਈ ਇਕ ਹੋਰ ਮੁਸੀਬਤ
    • 2 people arrested with drug capsules
      ਨਸ਼ੇ ਵਾਲੇ ਕੈਪਸੂਲਾਂ ਸਮੇਤ 2 ਲੋਕ ਗ੍ਰਿਫ਼ਤਾਰ
    • 26 crore people worldwide are suffering from this serious disease
      ਦੁਨੀਆ ਭਰ 'ਚ 26 ਕਰੋੜ ਲੋਕ ਇਸ ਗੰਭੀਰ ਬੀਮਾਰੀ ਨਾਲ ਪੀੜਤ, ਪੰਜਾਬ 'ਚ ਵੀ ਹਾਲਾਤ...
    • strict action ordered against these teachers
      ਇਨ੍ਹਾਂ ਅਧਿਆਪਕਾਂ 'ਤੇ ਸਖ਼ਤ ਕਾਰਵਾਈ ਦੇ ਹੁਕਮ ਜਾਰੀ, ਨਾਵਾਂ ਦੀ ਤੁਰੰਤ ਮੰਗੀ ਗਈ...
    • new problem in punjab regarding salaries and pensions
      ਪੰਜਾਬ 'ਚ ਤਨਖ਼ਾਹਾਂ ਅਤੇ ਪੈਨਸ਼ਨਾਂ ਨੂੰ ਲੈ ਕੇ ਪਿਆ ਨਵਾਂ ਪੰਗਾ, ਲੱਖਾਂ ਪਰਿਵਾਰ...
    • electricity consumer meter load electricity department
      ਪੰਜਾਬ 'ਚ ਲੋਡ ਤੋਂ ਵੱਧ ਬਿਜਲੀ ਵਰਤਣ ਵਾਲਿਆਂ 'ਤੇ ਹੋਵੇਗੀ ਕਾਰਵਾਈ, PSPCL ਨੇ...
    • golden opportunity to work in uae
      ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +