ਜੈਤੋ (ਪਰਾਸ਼ਰ) - ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਹੇਤੂ ਰੇਲਵੇ ਨੇ ਅੰਮ੍ਰਿਤਸਰ-ਛਪਰਾ-ਅੰਮ੍ਰਿਤਸਰ ਅਤੇ ਛੇਹਰਟਾ-ਮੁਜ਼ੱਫਰਪੁਰ-ਛੇਹਰਟਾ ਵਿਚਕਾਰ ਤਿਉਹਾਰ ਆਰਕਸ਼ਿਤ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਲਿਆ ਹੈ। ਇਨ੍ਹਾਂ ਤਿਉਹਾਰ ਆਰਕਸ਼ਿਤ ਸਪੈਸ਼ਲ ਟਰੇਨਾਂ ਦਾ ਸੰਚਾਲਨ ਇਸ ਤਰ੍ਹਾਂ ਕੀਤਾ ਜਾਵੇਗਾ।
ਟ੍ਰੇਨ ਨੰਬਰ 04638/04637 ਅੰਮ੍ਰਿਤਸਰ-ਛਪਰਾ-ਅੰਮ੍ਰਿਤਸਰ ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ। ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ 04638 ਅੰਮ੍ਰਿਤਸਰ ਤੋਂ ਛਪਰਾ ਲਈ 19.10.2026 ਤੋਂ 30.11.2026 (07 ਟ੍ਰਿਪ) ਵਿਚਕਾਰ ਹਰੇਕ ਸੋਮਵਾਰ ਨੂੰ ਚੱਲੇਗੀ। ਇਹ ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ ਰੇਲਗੱਡੀ 04638 ਅੰਮ੍ਰਿਤਸਰ ਤੋਂ ਸ਼ਾਮ 19:40 ਵਜੇ ਰਵਾਨਾ ਹੋ ਕੇ 25 ਘੰਟਿਆਂ ਬਾਅਦ ਰਾਤ 20:45 ਵਜੇ ਛਪਰਾ ਪਹੁੰਚੇਗੀ। ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ 04637 ਛਪਰਾ ਤੋਂ ਅੰਮ੍ਰਿਤਸਰ ਲਈ 20.10.2026 ਤੋਂ 01.12.2026 (07 ਟ੍ਰਿਪ) ਵਿਚਕਾਰ ਹਰੇਕ ਮੰਗਲਵਾਰ ਨੂੰ ਚੱਲੇਗੀ। ਇਹ ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ 04637 ਛਪਰਾ ਤੋਂ ਰਾਤ 22:15 ਵਜੇ ਰਵਾਨਾ ਹੋ ਕੇ 26 ਘੰਟਿਆਂ ਬਾਅਦ ਰਾਤ 00:20 ਵਜੇ ਅੰਮ੍ਰਿਤਸਰ ਪਹੁੰਚੇਗੀ। ਰਸਤੇ ਵਿਚ ਇਹ ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਕਪਤਾਨਗੰਜ, ਪਡਰੌਨਾ, ਤਮਕੁਹੀ ਰੋਡ, ਥਾਵੇ, ਸੀਵਾਨ ਅਤੇ ਏਕਮਾ ਰੇਲਵੇ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ।
04640/04639 ਛੇਹਰਟਾ–ਮੁਜ਼ੱਫਰਪੁਰ–ਛੇਹਰਟਾ ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ। ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ 04640 ਛੇਹਰਟਾ ਤੋਂ ਮੁਜ਼ੱਫਰਪੁਰ ਲਈ 19.10.2026 ਤੋਂ 30.11.2026 (07 ਟ੍ਰਿਪ) ਵਿਚਕਾਰ ਹਰੇਕ ਸੋਮਵਾਰ ਨੂੰ ਚੱਲੇਗੀ। ਇਹ ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ 04640 ਛੇਹਰਟਾ ਤੋਂ ਸਵੇਰੇ 08:35 ਵਜੇ ਰਵਾਨਾ ਹੋ ਕੇ 28 ਘੰਟੇ ਅਤੇ 35 ਮਿੰਟ ਬਾਅਦ ਦੁਪਹਿਰ 13:10 ਵਜੇ ਮੁਜ਼ੱਫਰਪੁਰ ਪਹੁੰਚੇਗੀ।
ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ 04639 ਮੁਜ਼ੱਫਰਪੁਰ ਤੋਂ ਛੇਹਰਟਾ ਲਈ ਮਿਤੀ 20.10.2026 ਤੋਂ 01.12.2026 (07 ਟ੍ਰਿਪ) ਵਿਚਕਾਰ ਹਰੇਕ ਮੰਗਲਵਾਰ ਨੂੰ ਚੱਲੇਗੀ। ਇਹ ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ 04639 ਮੁਜ਼ੱਫਰਪੁਰ ਤੋਂ ਸ਼ਾਮ 16:00 ਵਜੇ ਰਵਾਨਾ ਹੋ ਕੇ 29 ਘੰਟੇ 30 ਮਿੰਟ ਬਾਅਦ ਰਾਤ 21:30 ਵਜੇ ਛੇਹਰਟਾ ਪਹੁੰਚੇਗੀ। ਰਸਤੇ ਵਿਚ ਇਹ ਆਰਕਸ਼ਿਤ ਤਿਉਹਾਰ ਸਪੈਸ਼ਲ ਐਕਸਪ੍ਰੈਸ ਅੰਮ੍ਰਿਤਸਰ, ਬਿਆਸ, ਜਲੰਧਰ ਸਿਟੀ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਕਪਤਾਨਗੰਜ, ਸਿਸਵਾ, ਪਨਿਹਵਾ, ਬਗਾਹਾ, ਨਰਕਟੀਆਗੰਜ, ਬੇਤੀਆ ਅਤੇ ਸਗੌਲੀ ਰੇਲਵੇ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ। ਰੇਲ ਯਾਤਰੀਆਂ ਤੋਂ ਅਪੀਲ ਹੈ ਕਿ ਉਹ ਤਿਉਹਾਰ ਸਪੈਸ਼ਲ ਟ੍ਰੇਨ ਦਾ ਲਾਭ ਉਠਾਉਣ ਅਤੇ ਆਪਣੀ ਯਾਤਰਾ ਸੁਚੱਜੀ ਅਤੇ ਆਸਾਨ ਬਣਾਉਣ।
ਅਰਸ਼ਦੀਪ ਸਿੰਘ ਨੇ 65ਵੀਂ ਰੇਲਵੇ ਨੈਸ਼ਨਲ ਓਪਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸਾ
NEXT STORY