ਚੰਡੀਗਡ਼੍ਹ-ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰੇਟ ਨੇ ਫੂਡ ਸੇਫਟੀ ਟੀਮਾਂ ਨੂੰ ਸੂਬੇ ਵਿਚ ਖੁੱਲ੍ਹੇ ਮਿਰਚ-ਮਸਾਲਿਆਂ ਤੇ ਨਮਕ ਦੀ ਵਿਕਰੀ ਰੋਕਣ ਦਾ ਹੁਕਮ ਦਿੱਤਾ।
ਇਸ ਸਬੰਧੀ ਵੇਰਵੇ ਦਿੰਦਿਆਂ ਫੂਡ ਸੇਫਟੀ ਕਮਿਸ਼ਨਰ ਕੇ. ਐੱਸ. ਪੰਨੂੰ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ (ਵਿਕਰੀ ’ਤੇ ਰੋਕਥਾਮ ਅਤੇ ਪਾਬੰਦੀਆਂ) ਰੈਗੂਲੇਸ਼ਨ, 2006 ਦੇ ਨਿਯਮ 2.3.14 ਅਨੁਸਾਰ, ਕੋਈ ਵੀ ਵਿਅਕਤੀ ‘ਬਿਨਾਂ ਪੈਕਿੰਗ’ ਦੇ ਪੀਸੇ ਹੋਏ ਮਸਾਲੇ ਨਹੀਂ ਵੇਚ ਸਕਦਾ। ਇਨ੍ਹਾਂ ਨਿਯਮਾਂ ਅਨੁਸਾਰ ਸਿਰਫ਼ ਸਹੀ ਢੰਗ ਨਾਲ ਪੈਕ ਕੀਤੇ ਅਤੇ ਲੇਬਲ ਲਾਏ ਮਸਾਲਿਆਂ ਨੂੰ ਹੀ ਵੇਚਿਆ ਜਾ ਸਕਦਾ ਹੈ। ਖੁੱਲ੍ਹੇ ਮਸਾਲਿਆਂ ਤੇ ਨਮਕ ਵੇਚਣ ਖਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕਰਨ ਲਈ ਕਿਹਾ। ਪਨੂੰ ਨੇ ਕਿਹਾ ਕਿ ਮਸਾਲਿਆਂ ਦੀ ਦਿੱਖ ਨੂੰ ਆਕਰਸ਼ਿਤ ਬਣਾਉਣ ਤੇ ਵਜ਼ਨ ਨੂੰ ਵਧਾਉਣ ਲਈ ਨਕਲੀ ਰੰਗ, ਸਟਾਰਚ, ਚਾਕ ਪਾਊਡਰ ਆਦਿ ਦੀ ਮਿਲਾਵਟ ਕੀਤੀ ਜਾਂਦੀ ਹੈ। ਮਿਲਾਵਟ ਵਾਲੇ ਮਸਾਲਿਆਂ ਦੀ ਖਪਤ ਨਾਲ ਚਮਡ਼ੀ ਰੋਗ, ਜਿਗਰ ਆਦਿ ਸਮੇਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਸੁਜਾਨਪੁਰ ਖੇਤਰ 'ਚ ਸ਼ਿਵਜੋਤ ਦੀ ਪਾਇਲਟ ਵਜੋਂ ਹੋਈ ਚੋਣ
NEXT STORY