helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 07, 2025
ਕੋਲੇ ਦੀ ਖਾਨ 'ਚ ਵੱਡਾ ਹਾਦਸਾ, ਮਲਬੇ ਹੇਠ ਦੱਬੇ ਕਈ...
ਪ੍ਰੇਮ ਸਬੰਧਾਂ ਦੇ ਚੱਲਦਿਆਂ ਪਤਨੀ ਦਾ ਗਲਾ ਘੁੱਟ ਕੇ...
Apple ਦਾ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੈ...
ਖੇਤਾਂ 'ਚੋਂ ਨਿਕਲ ਰਹੇ ਸੋਨੇ-ਚਾਂਦੀ ਦੇ ਸਿੱਕੇ!...
ਪੰਜਾਬ
ਮਨੋਰੰਜਨ
Photos
Videos
ਗੁਰਦਾਸਪੁਰ (ਹਰਮਨ) - ਪੰਜਾਬ ਸਰਕਾਰ ਅੰਦਰ ਹੋਏ ਵੱਡੇ ਫੇਰਬਦਲ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ 17 ਅਕਤੂਬਰ ਨੂੰ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਅਪੀਲ ’ਤੇ ਗੁਰਦਾਸਪੁਰ ਅੰਦਰ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਨੂੰ ਲੈ ਕੇ ਜਿਥੇ ਅਰੁਣਾ ਚੌਧਰੀ ਦੀ ਅਗਵਾਈ ਹੇਠ ਹਲਕਾ ਦੀਨਾਨਗਰ ਦੇ ਕਾਂਗਰਸੀ ਆਗੂਆਂ ਵੱਲੋਂ ਪੂਰੇ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਜ਼ਿਲ੍ਹੇ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਵੀ ਨਵੇਂ ਮੁੱਖ ਮੰਤਰੀ ਦੀ ਜ਼ਿਲ੍ਹੇ ਅੰਦਰ ਪਹਿਲੀ ਫੇਰੀ ਨੂੰ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਬਣਾਉਣ ਲਈ ਕਮਰ ਕੱਸ ਲਈ ਹੈ।
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੁਝੇਵੇਂ ਬਹੁਤ ਜ਼ਿਆਦਾ ਹਨ। ਇਸ ਦੇ ਬਾਵਜੂਦ ਉਨ੍ਹਾਂ ਹਲਕਾ ਦੀਨਾਨਗਰ ’ਚ ਆ ਕੇ ਕੁਝ ਪ੍ਰਾਜੈਕਟਾਂ ਦੇ ਨੀਂਹ ਪੱਧਰ ਰੱਖਣ ਅਤੇ ‘ਮੇਰਾ ਘਰ ਮੇਰੇ ਨਾਂ’ ਮੁਹਿੰਮ ਦੀ ਸ਼ੁਰੂਆਤ ਲਈ ਸੂਬਾ ਪੱਧਰੀ ਸਮਾਮਗ ਕਰਨ ਲਈ ਸਹਿਮਤੀ ਦਿੱਤੀ ਹੈ, ਜਿਸ ਕਾਰਨ ਇਕੱਲੇ ਦੀਨਾਨਗਰ ਹਲਕੇ ਦੇ ਲੋਕ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਦੇ ਲੋਕਾਂ ’ਚ ਚੰਨੀ ਦੀ ਆਮਦ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਦੀਨਾਨਗਰ ’ਚ ਰੱਖੇ ਜਾਣਗੇ 2 ਪ੍ਰਾਜੈਕਟਾਂ ਦੇ ਨੀਂਹ ਪੱਥਰ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਸਵੇਰੇ 10.30 ਵਜੇ ਲੈਂਡ ਕਰਨਗੇ, ਜਿਸ ਤੋਂ ਬਾਅਦ ਉਹ ਦੀਨਾਨਗਰ ਵਿਚ ਉਸਾਰੇ ਜਾਣ ਵਾਲੇ ਤਹਿਸੀਲ ਕੰਪਲੈਕਸ ਦੀ ਇਮਾਰਤ ਅਤੇ ਇਕ ਪਾਰਕ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਉਪਰੰਤ ਮੁੱਖ ਮੰਤਰੀ ਸਰਕਾਰ ਵੱਲੋਂ ਸ਼ੁਰੂ ਕੀਤੀ ਨਵੀਂ ਮੁਹਿੰਮ ‘ਮੇਰਾ ਘਰ ਮੇਰੇ ਨਾਂ’ ਦੇ ਰਸਮੀ ਆਗਾਜ਼ ਲਈ ਸੂਬਾ ਪੱਧਰੀ ਸਮਾਗਮ ’ਚ ਸ਼ਿਰਕਤ ਕਰਨਗੇ ਅਤੇ ਆਪਣੇ ਹੱਥੀਂ ਇਸ ਮੁਹਿੰਮ ਦੇ ਲਾਭਪਾਤਰੀਆਂ ਨੂੰ ਸੰਪਤੀ ਕਾਰਡ ਵੰਡਣਗੇ। ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਤੋਂ ਪੰਜਾਬ ਨੂੰ ਵੱਡੀਆਂ ਉਮੀਦਾਂ ਹਨ ਕਿਉਂਕਿ ਉਨ੍ਹਾਂ ਨੇ ਕੁਝ ਹੀ ਦਿਨਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਕੇ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਦੇ ਦਿਲ ਜਿੱਤ ਲਏ ਹਨ।
ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਤਿਆਰੀਆਂ ਲਈ ਕੱਸੀ ਕਮਰ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਡੀ. ਸੀ. ਵੱਲੋਂ ਸਾਰੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਿਤ ਕਰ ਕੇ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ, ਜਿਸ ਤਹਿਤ ਸਾਰੀਆਂ ਟੀਮਾਂ ਆਪਣੇ-ਆਪਣੇ ਕੰਮ ਪੂਰੇ ਕਰ ਕੇ 16 ਅਕਤੂਬਰ ਦੀ ਸ਼ਾਮ ਨੂੰ ਲਿਖਤੀ ਰੂਪ ’ਚ ਰਿਪੋਰਟ ਪੇਸ਼ ਕਰਨਗੀਆਂ। ਇਸੇ ਤਰ੍ਹਾਂ ਪੁਲਸ ਵੱਲੋਂ ਵੀ ਮੁੱਖ ਮੰਤਰੀ ਦੀ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਲਈ ਯੋਜਨਾਬੰਦੀ ਕਰ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਸਿੰਘੂ ਬਾਰਡਰ ’ਤੇ ਕਤਲ ਕੀਤੇ ਨੌਜਵਾਨ ਦੀ ਹੋਈ ਪਛਾਣ, 3 ਮਾਸੂਮ ਧੀਆਂ ਦਾ ਸੀ ਪਿਤਾ (ਵੀਡੀਓ)
Stories You May Like
ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਜਲੰਧਰ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਖ਼ੂਨ ਨਾਲ ਲਥਪਥ ਨਸ਼ਾ ਛੁਡਾਊ ਕੇਂਦਰ...
ਜਲੰਧਰ 'ਚ ਇਕ ਵਾਰ ਫਿਰ ਤੋਂ Gas Leak! ਮਚ ਗਈ ਹਫ਼ੜਾ-ਦਫ਼ੜੀ
ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਪੰਜਾਬ 'ਚ ਠੰਡੀਆਂ ਹਵਾਵਾਂ ਲਗਾਤਾਰ ਜਾਰੀ, ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਕਸ਼ਮੀਰ ਬਾਰੇ ਜੈਸ਼ੰਕਰ ਦੀਆਂ ਟਿੱਪਣੀਆਂ 'ਤੇ ਪਾਕਿਸਤਾਨ ਦਾ ਬੇਤੁਕਾ ਬਿਆਨ
ਹੁਣ ਫਰਾਂਸ ਦੇਵੇਗਾ ਯੂਕ੍ਰੇਨ ਨੂੰ ਫੌਜੀ ਖੁਫੀਆ ਜਾਣਕਾਰੀ
ਰੂਸ ਨੇ ਜ਼ੇਲੇਂਸਕੀ ਦੇ ਜੱਦੀ ਸ਼ਹਿਰ 'ਤੇ ਦਾਗੀ ਮਿਜ਼ਾਈਲ , ਚਾਰ ਲੋਕਾਂ ਦੀ ਮੌਤ
ਲੱਗਣਗੀਆਂ ਮੌਜਾਂ: ਪੰਜਾਬ 'ਚ ਲਗਾਤਾਰ ਦੋ ਛੁੱਟੀਆਂ
ਰਮਜ਼ਾਨ ਦੌਰਾਨ ਫਲਸਤੀਨੀਆਂ ਲਈ 'ਚੈਰਿਟੀ ਰਸੋਈ' ਬਣੀ ਉਮੀਦ ਦੀ ਕਿਰਨ
ਸਰਕਾਰੀ ਸੰਪੱਤੀਆਂ ਵੇਚਣ ਦੀ ਯੋਜਨਾ 'ਤੇ ਟਰੰਪ ਪ੍ਰਸ਼ਾਸਨ ਦਾ ਯੂਟਰਨ
ਕੈਨੇਡਾ ਦਾ PM ਚੁਣੇ ਜਾਣ 'ਤੇ ਭਾਰਤ ਨਾਲ ਸਬੰਧ ਮੁੜ ਕਰਾਂਗਾ ਬਹਾਲ : ਕਾਰਨੀ
ਟਰੰਪ ਪ੍ਰਸ਼ਾਸਨ ਦੀ ਨਵੀਂ ਯੋਜਨਾ ਨਾਲ 80,000 ਕਰਮਚਾਰੀਆਂ 'ਤੇ ਲਟਕੀ ਤਲਵਾਰ
Trump 'ਤੇ ਟਿੱਪਣੀ ਕਰਨਾ ਨਿਊਜ਼ੀਲੈਂਡ ਦੇ ਡਿਪਲੋਮੈਟ ਨੂੰ ਪਿਆ ਮਹਿੰਗਾ, ਗੁਆਈ...
ਮਸ਼ਹੂਰ ਅਦਾਕਾਰਾ ਦੇ ਘਰ ਛਾਪਾ, 17 ਕਰੋੜ ਤੋਂ ਵੱਧ ਦਾ ਸਾਮਾਨ ਜ਼ਬਤ
2025 'ਚ ਔਰਤਾਂ ਲਈ 48% ਵਧਣਗੇ ਰੁਜ਼ਗਾਰ ਦੇ ਮੌਕੇ
ਦੱਖਣੀ ਕੋਰੀਆ ਅਤੇ ਅਮਰੀਕਾ ਅਗਲੇ ਹਫ਼ਤੇ ਸ਼ੁਰੂ ਕਰਨਗੇ ਸਾਲਾਨਾ ਫੌਜੀ ਅਭਿਆਸ
ਸੰਬੋਧਨ 'ਚ Trump ਨੇ ਇਨ੍ਹਾਂ ਕਾਰਵਾਈਆਂ ਦਾ ਲਿਆ ਕ੍ਰੈਡਿਟ
Subscribe Now!