ਲੁਧਿਆਣਾ (ਜ.ਬ.)-ਦੇਸ਼ ਦੀ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਖਿਲਾਫ ਲੰਬੇ ਸਮੇਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਕਾਰਨ ਅੱਜ ਪੰਜਾਬ ਮੁਕੰਮਲ ਤੌਰ ’ਤੇ ਬੰਦ ਦੇਖਣ ਨੂੰ ਮਿਲਿਆ। ਲੋਕਾਂ ਨੇ ਖੁਦ ਆਪਣੇ ਕਾਰੋਬਾਰ ਬੰਦ ਰੱਖੇ ਤੇ ਕਿਸਾਨਾਂ ਨਾਲ ਹਮਦਰਦੀ ਜਤਾਉਣ ਵਰਗਾ ਰਵੱਈਆ ਅਪਣਾਇਆ ਹੋਇਆ ਸੀ।
ਇਹ ਮੁਕੰਮਲ ਬੰਦ ਪੰਜਾਬ ਦੇ ਭਵਿੱਖ ਵੱਲ ਵੀ ਵੱਡਾ ਇਸ਼ਾਰਾ ਕਰ ਗਿਆ ਹੈ ਕਿਉਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਤੇ ਸ਼੍ਰੋ. ਅਕਾਲੀ ਦਲ ਦੋਵੇਂ ਘਿਰੇ ਹੋਏ ਹਨ। ਜਦੋਂਕਿ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਬੈਠਾ ਹੈ। ਅੱਜ ਕੱਲ ਮਹਾਪੰਚਾਇਤਾਂ ਕਰ ਕੇ ਵੱਡਾ ਇਕੱਠ ਕਰ ਕੇ ਜੋ ਆਪਣੀ ਤਾਕਤ ਤੇ ਲੋਕਾਂ ’ਚ ਉਨ੍ਹਾਂ ਦੀ ਪਕੜ ਦੇ ਦਰਸ਼ਨ ਦੀਦਾਰ ਕਰਵਾ ਰਹੇ ਹਨ, ਉਸ ਨੂੰ ਦੇਖ ਕੇ ਲਗਦਾ ਹੈ ਕਿ ਤਿੰਨ ਕਾਲੇ ਕਾਨੂੰਨ ਜੇਕਰ ਰੱਦ ਨਾ ਕੀਤੇ ਗਏ ਤਾਂ ਅੱਗੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੀ ਵੱਡੀ ਸਿਆਸੀ ਪਾਰਟੀ ਨੂੰ ਹੋਂਦ ’ਚ ਲਿਆ ਕੇ ਨਵੀਂ ਲਹਿਰ ਨੂੰ ਜਨਮ ਦੇ ਸਕਦੇ ਹਨ।
ਇਹ ਵੀ ਪੜ੍ਹੋ- ਜ਼ਿਲਾ ਕਪੂਰਥਲਾ 'ਚ ਕੋਰੋਨਾ ਦਾ ਕਹਿਰ ਜਾਰੀ, 327 ਨਵੇਂ ਪਾਜੇਟਿਵ ਕੇਸ
ਬਾਕੀ ਅੱਜ ਪੰਜਾਬ ਦੇ ਲੋਕਾਂ ਵੱਲੋਂ ਕਿਸਾਨਾਂ ਦੇ ਧਰਨੇ ਪ੍ਰਤੀ ਹਮਦਰਦੀ ਦਿਖਾਉਣਾ ਵੀ ਇਕ ਵੱਡਾ ਸੰਕੇਤ ਹੈ। ਇਹ ਬੰਦ ਕਾਂਗਰਸ, ਅਕਾਲੀਆਂ ਜਾਂ ਆਪ ਦੇ ਕਹਿਣ ’ਤੇ ਨਹੀਂ ਹੋਇਆ, ਸਗੋਂ ਕਿਸਾਨਾਂ ਦੇ ਕਹਿਣ ’ਤੇ ਹੋਇਆ ਹੈ। ਇਸ ਲਈ ਅੱਜ ਦਾ ਬੰਦ ਕਈ ਐਸੇ ਦ੍ਰਿਸ਼ ਵਿਖਾ ਗਿਆ, ਜਿਨ੍ਹਾਂ ਦਾ ਪਤਾ ਆਉਣ ਵਾਲੇ ਸਮੇਂ ’ਚ ਲੱਗੇਗਾ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਕੁਮੈਂਟ ਕਰ ਕੇ ਦਿਓ ਆਪਣੀ ਰਾਏ।
ਪੰਜਾਬ ਵਿਚ 1 ਦਿਨ ਵਿਚ 3066 ਪਾਜ਼ੇਟਿਵ ਤੇ 56 ਦੀ ਮੌਤ
NEXT STORY