ਚੰਡੀਗੜ੍ਹ : ਪੰਜਾਬ ’ਚੋਂ ਮਾਫੀਆ ਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਚੰਨੀ ਸਰਕਾਰ ਖੁਦ ਵੱਡੇ ਵਿਵਾਦ ’ਚ ਘਿਰ ਗਈ ਹੈ। ਵੀਰਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੰਤਰੀ ਰਾਣਾ ਗੁਰਜੀਤ ਸਿੰਘ ਆਪਸ ਵਿਚ ਭਿੜ ਗਏ। ਇਹ ਵਿਵਾਦ ਪੰਜਾਬ ਵਿਚ ਪੈਸੇ ਲੈ ਕੇ ਐੱਸ. ਐੱਸ. ਪੀ. ਅਤੇ ਡੀ. ਐੱਸ. ਪੀਜ਼ ਨੂੰ ਤਾਇਨਾਤ ਕੀਤੇ ਜਾਣ ਦੇ ਦੋਸ਼ਾਂ ਨੂੰ ਲੈ ਕੇ ਹੋਇਆ। ਜਿਸ ਸਮੇਂ ਦੋਵੇਂ ਮੰਤਰੀ ਭਿੜੇ ਉਸ ਸਮੇਂ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਮਜੌੂਦ ਸਨ। ਉਨ੍ਹਾਂ ਨੇ ਵਿਚ ਬਚਾਅ ਕਰਕੇ ਮਾਹੌਲ ਸ਼ਾਂਤ ਕਰਵਾਇਆ। ਹਾਲਾਂਕਿ ਖੁੱਲ੍ਹੇ ਹਾਲ ਵਿਚ ਮੰਤਰੀਆਂ ਦੀ ਆਵਾਦਜ਼ ਇੰਨੀ ਤੇਜ਼ ਸੀ ਕਿ ਉਹ ਪੰਜਾਬ ਭਵਨ ਵਿਚ ਸੁਣਾਈ ਦੇਣ ਲੱਗੀ। ਇਸ ਤੋਂ ਬਾਅਦ ਹਾਲ ਦਾ ਦਰਵਾਜ਼ਾ ਬੰਦ ਕਰਵਾਇਆ ਗਿਆ। ਹੁਣ ਤਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਇਹ ਦੋਸ਼ ਲਗਾਏ ਜਾ ਰਹੇ ਸਨ, ਪਰ ਹੁਣ ਚੰਨੀ ਸਰਕਾਰ ਵੀ ਇਸ ਵਿਵਾਦ ਵਿਚ ਘਿਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹਿੰਦੂਆਂ ਦਾ ਕਾਂਗਰਸ ਤੋਂ ਮੋਹ ਹੋਣ ਲੱਗਾ ਭੰਗ, ਚੋਣ ਜ਼ਾਬਤਾ ਲੱਗਦੇ ਹੀ ਹੋਵੇਗਾ ਵੱਡਾ ਧਮਾਕਾ
ਕਿਵੇਂ ਸ਼ੁਰੂ ਹੋਇਆ ਵਿਵਾਦ
ਦਰਅਸਲ ਵੀਰਵਾਰ ਨੂੰ ਜਦੋਂ ਕੈਬਨਿਟ ਮੀਟਿੰਗ ਖ਼ਤਮ ਹੋਈ ਤਾਂ ਸਾਰੇ ਅਧਿਕਾਰੀਆਂ ਨੂੰ ਬਾਹਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ’ਤੇ ਪੈਸੇ ਲੈ ਕੇ ਐੱਸ. ਐੱਸ. ਪੀ. ਅਤੇ ਡੀ. ਐੱਸ. ਪੀਜ਼ ਨੂੰ ਤਾਇਨਾਤ ਕਰਨ ਦੇ ਦੋਸ਼ ਲੱਗ ਰਹੇ ਹਨ। ਇਸ ਲਈ ਉਨ੍ਹਾਂ ਨੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੁੱਛਿਆ ਤਾਂ ਬਾਜਵਾ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਨੂੰ ਮੰਤਰੀ ਰਾਣਾ ਗੁਰਜੀਤ ਨੇ ਆਖੀ ਹੈ। ਇਸ ਤੋਂ ਬਾਅਦ ਰੰਧਾਵਾ ਅਤੇ ਰਾਣਾ ਗੁਰਜੀਤ ਸਿੰਘ ਆਹਮੋ-ਸਾਹਮਣੇ ਹੋ ਗਏ। ਦੋਵਾਂ ਵਿਚ ਤੂੰ-ਤੂੰ ਮੈਂ-ਮੈਂ ਦੀ ਨੌਬਤ ਆ ਗਈ। ਦੋਵਾਂ ਦੀ ਮੁੱਖ ਮੰਤਰੀ ਚੰਨੀ ਨੂੰ ਸ਼ਾਂਤ ਕਰਵਾਇਆ। ਪਿੱਛੋਂ ਦੋਵੇਂ ਆਗੂ ਗੁੱਸੇ ’ਚ ਬਾਹਰ ਆ ਗਏ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਫਰਮਾਨ : ਮੁੱਖ ਮੰਤਰੀ ਖ਼ਿਲਾਫ਼ ਜਿੱਥੇ ਹੋਵੇ ਪ੍ਰਦਰਸ਼ਨ, ਉੱਥੇ ਲਾ ਦਿਓ ਡੀ. ਜੇ !
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੈਟਰੋਲ ਪੰਪ ਤੇ ਬੈਂਕ ਲੁੱਟਣ ਦੀ ਤਿਆਰੀ ਕਰ ਰਹੇ 5 ਲੁਟੇਰੇ ਹਥਿਆਰਾਂ ਸਣੇ ਗ੍ਰਿਫ਼ਤਾਰ, 2 ਕਾਰਾਂ ਵੀ ਬਰਾਮਦ
NEXT STORY