ਭੋਗਪੁਰ (ਸੂਰੀ)- ਭੋਗਪੁਰ ਸ਼ਹਿਰ ’ਚ ਸਥਿਤ ਸਹਿਕਾਰੀ ਖੰਡ ਮਿੱਲ ਭੋਗਪੁਰ ’ਚ ਲਾਏ ਜਾ ਰਹੇ ਬਾਇਓ ਸੀ. ਐੱਨ. ਜੀ. ਪਲਾਂਟ ਦਾ ਮਾਮਲਾ ਇਕ ਵਾਰ ਫਿਰ ਭਖਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਨੈਸ਼ਨਲ ਹਾਈਵੇ ’ਤੇ ਭੋਗਪੁਰ ਸ਼ਹਿਰ ਵਿਚ ਸਥਿਤ ਆਦਮਪੁਰ ਟੀ-ਪੁਆਇੰਟ ’ਤੇ ਭੋਗਪੁਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨਾ-ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ 100-150 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਧਰਨੇ ’ਚ ਕਾਂਗਰਸ, ਸਮਾਜ ਸੇਵੀ ਸੰਸਥਾਵਾਂ, ਮਾਰਕੀਟ ਐਸੋਸੀਏਸ਼ਨ ਭੋਗਪੁਰ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - 'ਆਪ' ਆਗੂ ਦੀ ਧੀ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ, Study Visa 'ਤੇ ਗਈ ਸੀ ਕੈਨੇਡਾ
ਇਸ ਮਾਮਲੇ ’ਚ ਜਸਵੰਤ ਕੁਮਾਰ ਪੁੱਤਰ ਸੁਰਿੰਦਰ ਪ੍ਰਸਾਦ ਦੀ ਸ਼ਿਕਾਇਤ ’ਤੇ ਪੁਲਸ ਨੇ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ, ਰਾਜ ਕੁਮਾਰ ਰਾਜਾ, ਅਸ਼ਵਨ ਭੱਲਾ ਵਾਸੀ ਭੋਗਪੁਰ, ਵਿਸ਼ਾਲ ਬਹਿਲ ਵਾਸੀ ਭੋਗਪੁਰ, ਚਰਨਜੀਤ ਸਿੰਘ ਵਾਸੀ ਡੱਲਾ, ਗੁਰਦੀਪ ਸਿੰਘਵਾਸੀ ਪਿੰਡ ਚੱਕ ਝੰਡੂ, ਲਵਦੀਪ ਸਿੰਘ ਉਰਫ ਲੱਕੀ ਵਾਸੀ ਮੋਗਾ, ਅੰਮ੍ਰਿਤਪਾਲ ਸਿੰਘ ਵਾਸੀ ਖਰਲਕਲਾਂ, ਰਾਕੇਸ਼ ਕੁਮਾਰ ਬੱਗਾ ਵਾਸੀ ਭੋਗਪੁਰ, ਸੀਤਲ ਸਿੰਘ ਵਾਸੀ ਭੋਗਪੁਰ, ਸੂਬੇਦਾਰ ਸੁਰਜੀਤ ਸਿੰਘ, ਰਾਹੁਲ ਵਾਸੀ ਭੋਗਪੁਰ, ਮਨਜੀਤ ਸਿੰਘ ਵਾਸੀ ਭੋਗਪੁਰ, ਮੋਨੂੰ ਵਾਸੀ ਭੋਗਪੁਰ, ਸੁਨੀਲ ਖੋਸਲਾ, ਦੀਪਕ ਮੁਲਤਾਨੀ ਵਾਸੀ ਭੋਗਪੁਰ, ਅਰਵਿੰਦਰ ਸਿੰਘ ਝਮਟ, ਨਰਿੰਦਰ ਕੁਮਾਰ ਉਰਫ ਨਿੰਦੀ ਵਾਸੀ ਮੋਗਾ, ਅਮਿਤ ਅਰੋੜਾ ਵਾਸੀ ਭੋਗਪੁਰ, ਫੌਜੀ ਵਾਸੀ ਭੋਗਪੁਰ, ਰਣਜੀਤ ਸਿੰਘ ਵਾਸੀ ਮਾਣਕਰਾਏ, ਜਤਿੰਦਰ ਸਿੰਘ ਵਾਸੀ ਭੋਗਪੁਰ ਤੇ 100- 150 ਹੋਰ ਵਿਅਕਤੀਆਂ ਖਿਲਾਫ ਥਾਣਾ ਭੋਗਪੁਰ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁੱਧ ਪਾਉਣ ਆਏ ਦੋਧੀ ਦੀ ਈ-ਰਿਕਸ਼ਾ ਨਾਲ ਹੋਈ ਟੱਕਰ, ਹੋਈ ਮੌਤ
NEXT STORY