ਚੰਡੀਗੜ੍ਹ— ਪੰਜਾਬ ਸਰਕਾਰ ਆਪਣੇ ਪ੍ਰਮੁੱਖ ਪ੍ਰੋਗਰਾਮ ਘਰ-ਘਰ ਰੋਜ਼ਗਾਰ ਤਹਿਤ 'ਪੰਜਾਬ ਜੌਬ ਹੈਲਪਲਾਈਨ' ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਪ੍ਰੋਗਰਾਮ ਤਹਿਤ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮਹਿਕਮੇ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਕ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ। ਕਾਲ ਸੈਂਟਰ ਦੇ ਵਿਅਕਤੀ ਕਾਲ ਕਰਨ ਵਾਲੇ ਵਿਅਕਤੀ ਦੀ ਸੁਵਿਧਾ ਮੁਤਾਬਕ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ 'ਚ ਸਵਾਲਾਂ/ਕਾਲਾਂ ਦਾ ਜਵਾਬ ਦੇਣਗੇ।
ਇਹ ਵੀ ਪੜ੍ਹੋ: ਸੁਰਖੀਆਂ 'ਚ ਕਪੂਰਥਲਾ ਕੇਂਦਰੀ ਜੇਲ, ਮਾਮੂਲੀ ਗੱਲ ਪਿੱਛੇ ਵਾਰਡਨਾਂ ਨੇ ਡਿਪਟੀ ਸੁਪਰਡੈਂਟ 'ਤੇ ਕੀਤਾ ਹਮਲਾ
25 ਸੀਟਾਂ ਵਾਲਾ ਹੋਵੇਗਾ ਕਾਲ ਸੈਂਟਰ ਸਥਾਪਤ
ਇਸ ਸਬੰਧੀ ਜਾਣਕਾਰੀ ਦਿੰਦੇ ਰੋਜ਼ਗਾਰ ਉਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ 25 ਸੀਟਾਂ ਵਾਲਾ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ, ਜੋ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਾਰੇ ਕੰਮ ਵਾਲੇ ਦਿਨਾਂ 'ਚ ਸੇਵਾਵਾਂ ਪ੍ਰਦਾਨ ਕਰਨਗੇ।
ਮੰਤਰੀ ਨੇ ਕਿਹਾ ਕਿ ਨੌਕਰੀ ਦੀ ਭਾਲ ਕਰਨ ਵਾਲਿਆਂ ਨੂੰ pgrkam.com 'ਤੇ ਰਜਿਸਟਰ ਕਰਨ ਅਤੇ ਪ੍ਰੋਫਾਈਲ ਅਪਡੇਟ ਕਰਨ 'ਚ ਸਹਾਇਤਾ ਕੀਤੀ ਜਾਵੇਗੀ, ਜਿਸ ਨਾਲ ਉਹ ਦੇਸ਼ ਭਰ 'ਚ ਉਪਲੱਬਧ ਅਸਾਮੀਆਂ ਤੱਕ ਪਹੁੰਚ ਬਣਾ ਸਕਣਗੇ। ਉਨ੍ਹਾਂ ਦੇ ਰੋਜ਼ਗਾਰ ਸਬੰਧੀ ਸਵਾਲਾਂ ਜਿਵੇਂ ਹੁਨਰ ਵਿਕਾਸ ਲਈ ਉਪਲੱਬਧ ਸਰਕਾਰੀ ਯੋਜਨਾਵਾਂ, ਸਵੈ ਰੋਜ਼ਗਾਰ ਲਈ ਕਰਜ਼ੇ ਆਦਿ ਨੂੰ ਵੀ ਹੈਲਪਲਾਈਨ ਰਾਹੀਂ ਹੱਲ ਕੀਤਾ ਜਾਵੇਗਾ। ਨੌਕਰੀ ਦੀ ਭਾਲ ਕਰਨ ਵਾਲੇ ਉਨ੍ਹਾਂ ਵੱਖ-ਵੱਖ ਪਹਿਲਕਦਮੀਆਂ ਅਤੇ ਸੇਵਾਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ ਜੋ ਕਿ ਮਹਿਕਮੇ ਵੱਲੋਂ ਕਾਲਿੰਗ/ਮੈਸੇਜਿੰਗ ਰਾਹੀਂ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਅੱਧੀ ਦਰਜਨ ਹਮਲਾਵਰਾਂ ਨੇ ਸ਼ਰੇਆਮ ਚਲਾਈਆਂ ਕਿਰਪਾਨਾਂ ਤੇ ਰਾਡਾਂ, ਦਹਿਸ਼ਤ ਨਾਲ ਸਹਿਮੇ ਲੋਕ
ਤਕਨੀਕੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਗੇ ਕਿਹਾ ਕਿ ਇਸ ਕਾਲ ਸੈਂਟਰ ਰਾਹੀਂ ਮਾਲਕਾਂ ਨੂੰ ਵੀ ਸਹੂਲਤ ਦਿੱਤੀ ਜਾਵੇਗੀ, ਜਿਸ ਰਾਹੀਂ ਉਹ ਫੋਨ ਕਰਕੇ pgrkam.com 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਹ ਆਪਣੀ ਲੋੜ ਅਨੁਸਾਰ ਕਾਮਿਆਂ ਦੀ ਮੰਗ ਰੱਖ ਸਕਦੇ ਹਨ, ਜਿਸ ਤੋਂ ਬਾਅਦ ਮਹਿਕਮਾ ਯੋਗਤਾਵਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਦਾ ਪ੍ਰਬੰਧ ਕਰੇਗਾ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਦੋਹਰਾ ਕਤਲ: ਨਸ਼ੇੜੀ ਪੁੱਤ ਨੇ ਪਿਓ ਤੇ ਮਤਰੇਈ ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਰੋਜ਼ਗਾਰ ਉੱਤਪਤੀ ਦੇ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ ਕਿ ਮਹਿਕਮਾ ਪਹਿਲਾਂ ਹੀ ਵੈੱਬ-ਆਧਾਰਿਤ ਪੋਰਟਲ www.pgrkam.com ਰਾਹੀਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਹੁਣ ਮੋਬਾਈਲ ਐਪ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਤੋਂ ਇਲਾਵਾ ਇਸ ਹੈਲਪਲਾਈਨ ਨਾਲ ਜਿਨ੍ਹਾਂ ਉਮੀਦਵਾਰਾਂ ਦੀ ਤਕਨਾਲੋਜੀ ਤੱਕ ਪਹੁੰਚ ਨਹੀਂ ਹੈ ਉਹ ਸਿੱਧੇ ਕਾਲ ਆਪਰੇਟਰ ਨਾਲ ਗੱਲ ਕਰ ਸਕਣਗੇ ਅਤੇ ਸੇਵਾਵਾਂ ਹਾਸਲ ਕਰ ਸਕਣਗੇ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ
ਹਵਸੀ ਭੇੜੀਏ ਦੀ ਕਰਤੂਤ, ਗਲੀ 'ਚ ਖੇਡ ਰਹੀ 10 ਸਾਲਾ ਮੰਦਬੁੱਧੀ ਨਾਲ ਕੀਤੀ ਗੰਦੀ ਹਰਕਤ
NEXT STORY