ਨਵਾਂਸ਼ਹਿਰ (ਜੋਬਨਪ੍ਰੀਤ, ਤ੍ਰਿਪਾਠੀ)— ਨਵਾਂਸ਼ਹਿਰ ਦੇ ਹਲਕਾ ਬਲਾਚੌਰ ਦੇ ਪਿੰਡ ਬੁਰਜ ਚੱਕ 'ਚ ਇਕ ਨੌਜਵਾਨ ਵੱਲੋਂ ਆਪਣੇ ਪਿਓ ਅਤੇ ਮਤਰਈ ਮਾਂ ਦਾ ਕਤਲ ਕਰਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਜੋਗਿੰਦਰ ਪਾਲ ਉਰਫ ਕਿੰਗ ਅਤੇ ਪਰਮਜੀਤ ਕੌਰ ਦੇ ਰੂਪ 'ਚ ਹੋਈ ਹੈ।
ਇਹ ਵੀ ਪੜ੍ਹੋ: ਸੁਰਖੀਆਂ 'ਚ ਕਪੂਰਥਲਾ ਕੇਂਦਰੀ ਜੇਲ, ਮਾਮੂਲੀ ਗੱਲ ਪਿੱਛੇ ਵਾਰਡਨਾਂ ਨੇ ਡਿਪਟੀ ਸੁਪਰਡੈਂਟ 'ਤੇ ਕੀਤਾ ਹਮਲਾ

ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਲਿਵਲਾਨ 'ਚ ਰਹਿੰਦਾ ਸੀ ਅਤੇ ਤਾਲਾਬੰਦੀ ਦੌਰਾਨ ਹੀ ਉਹ ਵਿਦੇਸ਼ ਤੋਂ ਆਪਣੇ ਪਿੰਡ ਪਰਤਿਆ ਸੀ। ਮਿਲੀ ਜਾਣਕਾਰੀ ਮੁਤਾਬਕ ਦੋਹਰੇ ਕਤਲ ਨੂੰ ਅੰਜਾਮ ਦੇਣ ਵਾਲਾ 25 ਸਾਲਾ ਨੌਜਵਾਨ ਹਰਦੀਪ ਨਸ਼ੇ ਦਾ ਆਦੀ ਹੈ ਅਤੇ ਨਸ਼ਾ ਛੁਡਾਊ ਸੈਂਟਰ 'ਚ ਵੀ ਰਹਿ ਕੇ ਆਇਆ ਹੈ। ਹਰਦੀਪ ਨੇ ਦੋਹਾਂ ਨੂੰ ਦਾਤਰ ਮਾਰ ਕੇ ਮੌਤ ਦੇ ਘਾਟ ਉਤਾਰਿਆ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਅੱਧੀ ਦਰਜਨ ਹਮਲਾਵਰਾਂ ਨੇ ਸ਼ਰੇਆਮ ਚਲਾਈਆਂ ਕਿਰਪਾਨਾਂ ਤੇ ਰਾਡਾਂ, ਦਹਿਸ਼ਤ ਨਾਲ ਸਹਿਮੇ ਲੋਕ

ਮਤਰੇਈ ਮਾਂ ਦੇ ਨਾਜਾਇਜ਼ ਸੰਬੰਧਾਂ ਕਾਰਨ ਗਰਭਵਤੀ ਹੋਣ ਦੇ ਸ਼ੱਕ 'ਚ ਕੀਤਾ ਕਤਲ
ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਨੇ ਮਤਰੇਈ ਮਾਂ ਦੇ ਨਾਜਾਇਜ਼ ਸਬੰਧਾਂ ਨਾਲ ਗਰਭਵਤੀ ਹੋਣ 'ਤੇ ਵਾਰਿਸ ਪੈਦਾ ਹੋਣ ਦੀ ਸ਼ੰਕਾ ਨੂੰ ਲੈ ਕੇ ਪੁੱਤਰ ਵੱਲੋਂ ਮਾਂ ਤੇ ਪਿਓ ਦਾ ਕਤਲ ਕੀਤਾ ਗਿਆ ਹੈ। ਬੀਤੀ ਦੇਰ ਰਾਤ ਹੋਏ ਦੋਹਰੇ ਕਤਲ ਦੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਬਲਾਚੌਰ ਦੇ ਡੀ. ਐੱਸ. ਪੀ.ਦਵਿੰਦਰ ਸਿੰਘ ਉੱਚ ਪੁਲਸ ਅਧਿਕਾਰੀਆਂ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।
ਮ੍ਰਿਤਕ ਦੇ ਭਰਾ ਜੰਗ ਬਹਾਦਰ ਪੁੱਤਰ ਰਸਾਨ ਸਿੰਘ ਵਾਸੀ ਬੁਰਜ (ਬਲਾਚੌਰ) ਨੇ ਦੱਸਿਆ ਕਿ ਉਨ੍ਹਾਂ ਦੇ 6 ਭਰਾਵਾਂ 'ਚੋਂ ਇਕ ਜੋਗਿੰਦਰ ਪਾਲ ਉਰਫ਼ ਕਿੰਗ ਕਰੀਬ 40 ਸਾਲ ਪਹਿਲਾ ਲਿਬਲਾਨ ਚਲਾ ਗਿਆ ਸੀ। ਜਿੱਥੇ ਉਸਨੇ ਸ਼੍ਰੀਲੰਕਾ ਮੂਲ ਨਿਵਾਸੀ ਕਾਮਨੀ ਨਾਲ ਵਿਆਹ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਵਿਆਹ ਉਪਰੰਤ ਉਨ੍ਹਾਂ ਦੇ 3 ਬੱਚਿਆਂ 'ਚੋਂ ਸਭ ਤੋਂ ਵੱਡੀ ਲੜਕੀ ਵਿਆਹੁਤਾ ਹੈ ਜਦਕਿ 2 ਲੜਕੇ ਜਿਸ 'ਚ ਦਲਜੀਤ ਸਿੰਘ ਅਤੇ ਸਭ ਤੋਂ ਛੋਟਾ ਹਰਦੀਪ ਸਿੰਘ ਉਰਫ ਹਰੀਸ਼ ਅਣਵਿਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਆਪਣੇ ਪੂਰੇ ਪਰਿਵਾਰ ਸਣੇ 1997 'ਚ ਪਿੰਡ ਵਾਪਸ ਆਇਆ ਸੀ। ਕਰੀਬ 2 ਮਹੀਨੇ ਰਹਿਣ ਉਪਰੰਤ ਉਨ੍ਹਾਂ ਦਾ ਭਰਾ ਅਤੇ Àਨ੍ਹਾਂ ਦੀ ਪਤਨੀ ਕਾਮਨੀ ਵਾਪਸ ਚਲੇ ਗਏ ਅਤੇ ਆਪਣੇ ਦੋਵੇਂ ਲੜਕਿਆਂ ਨੂੰ ਪਿੰਡ 'ਚ ਹੀ ਛੱਡ ਗਏ ਸਨ। ਕੁਝ ਸਮੇਂ ਬਾਅਦ ਹੀ ਜੋਗਿੰਦਰ ਲਿਬਲਾਨ ਤੋਂ ਵਾਪਸ ਭਾਰਤ ਆ ਗਿਆ ਸੀ ਅਤੇ ਦੱਸਿਆ ਕਿ ਉਨ੍ਹਾਂ ਕਾਮਨੀ ਨੂੰ ਤਲਾਕ ਦੇ ਦਿੱਤਾ ਹੈ ਅਤੇ ਪਰਮਜੀਤ ਕੌਰ ਪੁੱਤਰ ਜਗਦੀਸ਼ ਸਿੰਘ ਵਾਸੀ ਗੋਬਿੰਦਪੁਰ ਜ਼ਿਲ੍ਹਾ ਪਟਿਆਲਾ ਨਾਲ ਦੂਜਾ ਵਿਆਹ ਕਰ ਲਿਆ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ

ਅੱਗੇ ਦੱਸਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਆਹ ਤੋਂ ਬਾਅਦ ਹੁਣ ਤੱਕ ਕੋਈ ਬੱਚਾ ਨਹੀਂ ਹੋਇਆ ਹੈ। ਹੁਣ ਘਰ 'ਚ ਉਨ੍ਹਾਂ ਦਾ ਭਰਾ ਜੋਗਿੰਦਰ ਪਾਲ ਭਰਜਾਈ ਪਰਮਜੀਤ ਕੌਰ ਅਤੇ ਭਤੀਜਾ ਹਰਦੀਪ ਸਿੰਘ ਉਰਫ ਹਰੀਸ਼ ਰਹਿੰਦੇ ਸਨ। ਹਰਦੀਪ ਆਪਣੀ ਮਤਰੇਈ ਮਾਂ 'ਤੇ ਨਾਜਾਇਜ਼ ਸੰਬੰਧ ਹੋਣ ਦੀ ਸ਼ੰਕਾ ਨੂੰ ਲੈ ਕੇ ਪਰੇਸ਼ਾਨ ਚੱਲ ਰਿਹਾ ਸੀ ਉਸ ਦਾ ਕਹਿਣਾ ਸੀ ਕਿ ਉਸ ਦੀ ਸੋਤੇਲੀ ਮਾਂ ਗਰਭਵਤੀ ਲੱਗ ਰਹੀ ਹੈ ਅਤੇ ਉਸ ਦੀ ਪੇਟ ਤੋਂ ਪੈਦਾ ਹੋਣ ਵਾਲਾ ਬੱਚਾ ਵਾਰਿਸ ਬਣੇਗਾ।

ਇੰਝ ਦਿੱਤੀ ਰੂਹ ਕੰਬਾਊ ਮੌਤ
ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਘਰ 'ਚ ਮੌਜੂਦ ਸੀ ਕਿ ਉਨ੍ਹਾਂ ਨੂੰ ਆਪਣੇ ਭਰਾ ਜੋਗਿੰਦਰ ਪਾਲ ਦੇ ਘਰ 'ਚ ਚੀਕ-ਚਿਹਾੜੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਬਾਹਰ ਨਿਕਲ ਕੇ ਵੇਖਿਆ ਤਾਂ ਭਤੀਜਾ ਹਰਦੀਪ ਸਿੰਘ, ਜਿਸ ਦੇ ਹੱਥ 'ਚ ਲੋਹੇ ਦਾ ਦਾਤ ਸੀ, ਭੱਜਦਾ ਹੋਇਆ ਬਾਹਰ ਆਇਆ ਅਤੇ ਖੜੀ ਬਲੈਰੋ ਗੱਡੀ 'ਚ ਬੈਠ ਕੇ ਭੱਜ ਗਿਆ। ਜਦੋਂ ਉਨ੍ਹਾਂ ਆਪਣੇ ਲੜਕੇ ਸਣੇ ਅੰਦਰ ਜਾ ਕੇ ਵੇਖਿਆ ਤਾਂ ਰਸੋਈ 'ਚ ਉਨ੍ਹÎਾਂ ਦੇ ਭਰਾ ਜੋਗਿੰਦਰ ਸਿੰਘ ਅਤੇ ਪਤਨੀ ਪਰਮਜੀਤ ਕੌਰ ਦੀ ਲਾਸ਼ ਖ਼ੂਨ ਨਾਲ ਲਥਪਥ ਪਈ ਸੀ।
ਐੱਸ. ਐੱਸ. ਪੀ.ਅਲਕਾ ਮੀਨਾ ਨੇ ਦੱਸਿਆ ਕਿ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਕਥਿਤ ਦੋਸ਼ੀ ਹਰਦੀਪ ਸਿੰਘ ਉਰਫ਼ ਹਰੀਸ਼ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਜਲੰਧਰ: ਪੰਜਾਬ ਲਈ ਬਹਾਦਰੀ ਦੀ ਮਿਸਾਲ ਬਣ ਚੁੱਕੀ ਕੁਸੁਮ ਲਈ ਕੈਪਟਨ ਨੇ ਭੇਜੀ ਵਿੱਤੀ ਮਦਦ
ਕੋਰੋਨਾ ਯੋਧਿਆਂ ਨੇ ਪੱਕੇ ਹੋਣ ਦੀ ਕੀਤੀ ਮੰਗ, ਦਵਿੰਦਰ ਘੁਬਾਇਆ ਨੂੰ ਸੌਂਪਿਆ ਮੰਗ ਪੱਤਰ
NEXT STORY