ਜਗਰਾਓਂ (ਰਮਨਦੀਪ ਸੋਢੀ) : ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਦੀ ਸਿਆਸਤ 'ਚ ਕਾਫੀ ਬਦਲਾਅ ਆ ਰਹੇ ਹਨ ਅਤੇ ਸਿਆਸਤ ਕਾਫੀ ਦਿਲਚਸਪ ਵੀ ਹੁੰਦੀ ਜਾ ਰਹੀ ਹੈ। ਇਕ ਪਾਸੇ ਜਿੱਥੇ ਸਿਆਸੀ ਪੰਡਿਤ ਇਸ ਗੱਲ ਦੀ ਚਰਚਾ ਜ਼ੋਰਾਂ 'ਤੇ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਲੋਕ ਸਭਾ ਚੋਣਾਂ ਨੂੰ ਲੈ ਕੇ ਸੰਭਾਵੀ ਮੰਨਿਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੀ ਸਮੁੱਚੀ ਕਾਂਗਰਸ ਨਵਜੋਤ ਸਿੱਧੂ ਨੂੰ ਪਾਸੇ ਰੱਖ ਕੇ ਇਸ ਗੱਲ 'ਤੇ ਅੜ ਗਈ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਕਰਨਗੇ। ਅੱਜ ਪੰਜਾਬ ਕਾਂਗਰਸ ਵਲੋਂ ਜਗਰਾਓਂ ਵਿਖੇ ਪੰਜਾਬ ਦੀ ਆਮ ਆਦਮੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ ਦੇ ਸਕੂਲ 'ਚ ਬਾਸਕਟ ਬਾਲ ਖੇਡਦੇ ਬੱਚੇ ਦੀ ਮੌਤ, CCTV 'ਚ ਕੈਦ ਹੋਈ ਸਾਰੀ ਘਟਨਾ
ਇਸ ਰੈਲੀ ਦੌਰਾਨ ਆਗੂਆਂ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਆਗੂਆਂ ਦਾ ਕਹਿਣਾ ਹੈ ਕਿ ਜੇਕਰ 'ਆਪ' ਨਾਲ ਗਠਜੋੜ ਹੁੰਦਾ ਹੈ ਤਾਂ ਮੁੜ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਵੇਗਾ। ਭਾਰਤ ਭੂਸ਼ਣ ਆਸ਼ੂ, ਰਾਜਾ ਵੜਿੰਗ ਅਤੇ ਹੋਰ ਆਗੂਆਂ ਨੇ ਕਿਹਾ ਕਿ ਜੇਕਰ ਇਹ ਗਠਜੋੜ ਹੁੰਦਾ ਹੈ ਤਾਂ ਫਿਰ ਉਹ ਆਪਣੇ ਘਰ ਬੈਠਣਾ ਪਸੰਦ ਕਰਨਗੇ। ਇਸ ਦਰਮਿਆਨ ਹੀ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਇਸ ਸਮੇਂ ਮਤਭੇਦ ਚੱਲ ਰਹੇ ਹਨ।
ਇਹ ਵੀ ਪੜ੍ਹੋ : ਰਾਜੋਆਣਾ ਦੇ ਮੁੱਦੇ 'ਤੇ ਹਰਸਿਮਰਤ ਬਾਦਲ 'ਤੇ ਭੜਕੇ ਰਵਨੀਤ ਬਿੱਟੂ, ਆਖੀਆਂ ਇਹ ਗੱਲਾਂ (ਵੀਡੀਓ)
ਜਿੱਥੇ ਨਵਜੋਤ ਸਿੰਘ ਸਿੱਧੂ ਨੇ ਖ਼ੁਦ ਨੂੰ ਕਾਂਗਰਸ ਵੱਲੋਂ ਦਰਕਿਨਾਰ ਕਰਨ ਦਾ ਉਲਾਂਭਾ ਬਾਜਵਾ ਨੂੰ ਦਿੱਤਾ ਹੈ, ਉੱਥੇ ਹੀ ਬਾਜਵਾ ਨੇ ਸਿੱਧੂ ਨੂੰ ਨਸੀਹਤ ਦਿੱਤੀ ਹੈ ਕਿ ਤੁਹਾਡੇ ਦੌਰ ਦੌਰਾਨ ਕਾਂਗਰਸ ਚੋਣਾਂ ਹਾਰ ਗਈ, ਇਸ ਲਈ ਹੁਣ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਨੇ ਸਿੱਧੂ ਨੂੰ ਜਗਰਾਓਂ ਆ ਕੇ ਕਾਂਗਰਸ ਨਾਲ ਸਟੇਜ ਸਾਂਝੀ ਕਰਨ ਲਈ ਕਿਹਾ ਸੀ। ਇਸ ਰੈਲੀ 'ਚੋਂ ਨਵਜੋਤ ਸਿੰਘ ਸਿੱਧੂ ਗੈਰ-ਹਾਜ਼ਰ ਨਜ਼ਰ ਆ ਰਹੇ ਹਨ, ਜਦੋਂ ਕਿ ਬਾਕੀ ਸਮੁੱਚੀ ਕਾਂਗਰਸ ਇਸ ਰੈਲੀ 'ਚ ਸ਼ਾਮਲ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਜਿਹੜੀ ਬਗਾਵਤ ਚੱਲ ਰਹੀ ਹੈ, ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪਾਰਟੀ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਕਾਂਗਰਸ ਵੱਲੋਂ ਹਾਈਕਮਾਨ ਖ਼ਿਲਾਫ਼ ਵੀ ਜਗਰਾਓਂ 'ਚ ਮੋਰਚਾ ਖੋਲ੍ਹਿਆ ਗਿਆ ਹੈ। ਪੰਜਾਬ ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਇਹ ਗਠਜੋੜ ਹੋਇਆ ਤਾਂ ਮੁੜ ਕਾਂਗਰਸ ਨਹੀਂ ਆਵੇਗੀ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਆਗੂ ਇਹ ਮਹਿਸੂਸ ਕਰਦੇ ਹਨ ਕਿ ਪੰਜਾਬ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਸੱਤਾ ਧਿਰ ਨਾਲ ਵਿਰੋਧੀ ਧਿਰ ਰਲ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਰਾਓਂ ਰੈਲੀ ਦੌਰਾਨ ਰਾਜਾ ਵੜਿੰਗ ਨੇ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਸਲਾਹ
NEXT STORY