ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੇ ਵਾਪਸ ਲੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਅਲਾਟ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਈ. ਵੀ. ਐੱਮ. ਯੂਨਿਟ ਫਾਈਨਲ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਲੁਧਿਆਣਾ ਜ਼ਿਲ੍ਹੇ ਦੀਆਂ 14 ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਹਲਕਾ ਸਾਹਨੇਵਾਲ, ਪਾਇਲ ਅਤੇ ਸਾਊਥ 'ਚ ਜ਼ਿਆਦਾ ਉਮੀਦਵਾਰ ਹੋਣ ਕਾਰਨ 2 ਈ. ਵੀ. ਐੱਮ. ਯੂਨਿਟ ਲਾਉਣੇ ਪੈਣਗੇ।
ਇਹ ਵੀ ਪੜ੍ਹੋ : ਚੰਡੀਗੜ੍ਹ ਸਮੇਤ ਪੰਜਾਬ 'ਚ 'ਭੂਚਾਲ' ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ
ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਈ. ਵੀ. ਐੱਮ. ਯੂਨਿਟ 'ਚ ਨੋਟਾ ਤੋਂ ਇਲਾਵਾ 15 ਉਮੀਦਵਾਰਾਂ ਦਾ ਨਾਂ ਸ਼ਾਮਲ ਕੀਤਾ ਜਾ ਸਕਦਾ ਹੈ, ਜਦੋਂ ਕਿ ਹਲਕਾ ਸਾਹਨੇਵਾਲ, ਪਾਇਲ ਅਤੇ ਸਾਊਥ 'ਚ ਉਮੀਦਵਾਰਾਂ ਦੀ ਗਿਣਤੀ 19, 18 ਅਤੇ 17 'ਤੇ ਪਹੁੰਚ ਗਈ ਹੈ। ਇਸ ਦੇ ਮੱਦੇਨਜ਼ਰ ਤਿੰਨ ਵਿਧਾਨ ਸਭਾ ਹਲਕਿਆਂ 'ਚ 2 ਈ. ਵੀ. ਐੱਮ. ਯੂਨਿਟ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ CM ਚਿਹਰਾ ਚਰਨਜੀਤ ਚੰਨੀ ਜਾਂ ਨਵਜੋਤ ਸਿੱਧੂ? ਐਤਵਾਰ ਦੁਪਹਿਰ ਨੂੰ ਮਿਲੇਗਾ ਜਵਾਬ
ਜ਼ਿਲ੍ਹਾ ਲੁਧਿਆਣਾ 'ਚ ਪਿਛਲੀ ਵਾਰ ਦੇ ਮੁਕਾਬਲੇ ਵੱਧ ਗਏ 44 ਉਮੀਦਵਾਰ
ਜ਼ਿਲ੍ਹਾ ਲੁਧਿਆਣਾ 'ਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 135 ਉਮੀਦਵਾਰ ਮੈਦਾਨ 'ਚ ਉਤਰੇ ਸਨ ਪਰ ਇਸ ਵਾਰ ਇਹ ਅੰਕੜਾ 175 'ਤੇ ਪਹੁੰਚ ਗਿਆ ਹੈ, ਜਿਸ ਨੂੰ ਪਿਛਲੀ ਵਾਰ ਦੇ ਮੁਕਾਬਲੇ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਿਸਾਨ ਮੋਰਚੇ ਦੇ ਉਮੀਦਵਾਰ ਵੱਖਰੇ ਤੌਰ 'ਤੇ ਆਉਣ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪਿਛਲੀ ਵਾਰ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਵਾਲੇ ਬੈਂਸ ਭਰਾਵਾਂ ਵੱਲੋਂ ਵੀ ਆਪਣੇ ਉਮੀਦਵਾਰ ਅਲੱਗ ਤੌਰ 'ਤੇ ਖੜ੍ਹੇ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਵਜੋਤ ਸਿੱਧੂ 'ਤੇ ਮਜੀਠੀਆ ਦਾ ਵੱਡਾ ਹਮਲਾ, ਕਿਹਾ- ਸਟਾਰ ਪ੍ਰਚਾਰਕ ਲਈ ਹੋਰਨਾਂ ਨੂੰ ਕਰਨਾ ਪੈ ਰਿਹੈ ਚੋਣ ਪ੍ਰਚਾਰ
NEXT STORY