ਚੰਡੀਗੜ੍ਹ : ਰਾਜ 'ਚ ਜ਼ਮੀਨੀ ਪਾਣੀ ਦਾ ਪੱਧਰ ਘਟਣ ਨਾਲ ਅਤੇ ਖੇਤੀਬਾੜੀ ਈਕੋ ਸਿਸਟਮ 'ਤੇ ਝੋਨੇ ਵਰਗੀਆਂ ਵਧੇਰੇ ਪਾਣੀ ਦੀ ਲੋੜ ਵਾਲੀਆਂ ਫਸਲਾਂ ਦੇ ਵਿਰੋਧੀ ਪ੍ਰਭਾਵ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਹੈ, ਜੋ ਕਿਸਾਨਾਂ ਨੂੰ ਝੋਨੇ ਦੀ ਬਜਾਏ ਮੱਕੇ ਵਰਗੀਆਂ ਵਿਕਲਪ ਫਸਲਾਂ ਦੀ ਚੋਣ ਕਰਨ ਦੇ ਯੋਗ ਬਣਾਉਂਦੀ ਹੈ। ਜਲੰਧਰ ਦੇ ਪਿੰਡ ਜੰਡੂਸਿੰਘਾ ਦੇ ਕਿਸਾਨ ਜਸਵਿੰਦਰ ਸਿੰਘ ਸੰਘਾ ਨੇ ਕਿਹਾ, ''ਅਸੀਂ ਫਸਲ ਦੀ ਚੋਣ ਵਿਭਿੰਨ ਤੱਤਾਂ ਦੇ ਆਧਾਰ 'ਤੇ ਕਰਦੇ ਹਾਂ। ਨਿਵੇਸ਼ ਦੀ ਵਾਪਸੀ ਇਸ ਫੈਸਲੇ ਦਾ ਇਕ ਮਹੱਤਵਪੂਰਨ ਹਿੱਸਾ ਹੁੰਦਾ ਹੈ।
ਜ਼ਮੀਨੀ ਪਾਣੀ ਦੀ ਬੱਚਤ ਲਈ ਅਤੇ ਮਿੱਟੀ ਦੇ ਉਪਜਾਊਪਣ ਨੂੰ ਬਰਕਰਾਰ ਰੱਖਣ ਲਈ ਸਰਕਾਰ ਝੋਨੇ ਦੀ ਥਾਂ ਮੱਕੇ ਨੂੰ ਬੜ੍ਹਾਵਾ ਦੇ ਰਹੀ ਹੈ ਅਤੇ ਅਸੀਂ ਇਸ ਸ਼ੁਰੂਆਤ ਨੂੰ ਸਹਿਯੋਗ ਦੇ ਰਹੇ ਹਾਂ। ਅਸੀਂ ਹੁਣ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਮੱਕੇ ਦੇ ਹਾਈਬ੍ਰਿਡ ਡੇਕਾਲਬ 9164 ਦੀ ਚੋਣ ਕਰ ਰਹੇ ਹਾਂ, ਜੋ ਕਿ ਵਾਤਾਵਰਣ ਦੇ ਮੌਜੂਦਾ ਹਾਲਾਤ ਦੇ ਬਿਲਕੁਲ ਅਨੁਕੂਲ ਹੈ।''
ਕਿਸਾਨ ਭਰਾ ਨੂੰ ਇਨਸਾਫ ਦਿਵਾਉਣ ਲਈ ਪੂਰੇ ਪੰਜਾਬ ਤੋਂ ਬਠਿੰਡਾ ਪੁੱਜੇ ਕਿਸਾਨ (ਵੀਡੀਓ)
NEXT STORY