ਮਹਿਲ ਕਲਾਂ (ਹਮੀਦੀ)– ਸੂਬੇ ਵਿਚ ਹੜ੍ਹ ਦੇ ਬਣੇ ਹਾਲਾਤਾਂ ਵਿਚਕਾਰ ਮਹਿਲ ਕਲਾਂ ਬਲਾਕ ਦੇ ਪਿੰਡ ਗਾਗੇਵਾਲ ਨੇੜੇ ਇੱਕ ਨਿਕਾਸੀ ਡਰੇਨ ਦਾ ਪੁਲ ਬੰਦ ਹੋਣ ਕਾਰਨ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਕਈ ਪਿੰਡਾਂ ਵਿਚ ਪਾਣੀ ਖੜ੍ਹਾ ਹੋ ਗਿਆ ਹੈ ਅਤੇ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲਾਂ ਬਰਬਾਦ ਹੋਣ ਦੇ ਸੰਕਟ ਹੇਠ ਹਨ। ਇਸ ਮੌਕੇ ਬੀ.ਕੇ.ਯੂ. ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਬੀ.ਕੇ.ਯੂ. ਉਗਰਾਹਾਂ ਦੇ ਆਗੂ ਬੁੱਕਣ ਸਿੰਘ ਸੱਦੋਵਾਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਹਿਲ ਕਲਾਂ ਤੋਂ ਹਠੂਰ ਤੱਕ ਸੜਕ 18 ਫੁੱਟ ਚੌੜੀ ਕਰਕੇ ਬਣਾਈ ਗਈ ਸੀ। ਇਸ ਦੌਰਾਨ ਸੜਕ ਮਹਿਕਮੇ ਵੱਲੋਂ ਗਾਗੇਵਾਲ ਨੇੜੇ ਲੰਘਦੀ ਇਕ ਛੋਟੀ ਨਿਕਾਸੀ ਡਰੇਨ ਦਾ ਪੁਲ਼ ਹੀ ਬੰਦ ਕਰ ਦਿੱਤਾ ਗਿਆ। ਇਹ ਡਰੇਨ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਸਮੇਤ ਗਾਗੇਵਾਲ, ਸੱਦੋਵਾਲ ਅਤੇ ਛੀਨੀਵਾਲ ਖ਼ੁਰਦ ਦਾ ਪਾਣੀ ਵੱਡੀ ਡਰੇਨ ਵਿਚ ਪਹੁੰਚਾਉਂਦੀ ਸੀ। ਪਰ ਡਰੇਨ ਦਾ ਰਾਹ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ ਹੈ। ਇਸ ਕਾਰਨ ਗਾਗੇਵਾਲ ਅਤੇ ਸੱਦੋਵਾਲ ਵਿਚ ਕਿਸਾਨਾਂ ਦੇ ਖੇਤਾਂ ਵਿਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਮੁੱਖ ਸ਼ਹਿਰ ਰਹੇਗਾ ਬੰਦ! ਦਲਿਤ ਭਾਈਚਾਰੇ ਨੇ ਕੀਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਪਾਣੀ ਕਾਰਨ ਸੈਂਕੜੇ ਏਕੜ ਫ਼ਸਲ ਤਬਾਹੀ ਦੇ ਕਿਨਾਰੇ ਪਹੁੰਚ ਗਈ ਹੈ ਅਤੇ ਪਿੰਡ ਦੇ ਆਂਗਣਵਾੜੀ ਕੇਂਦਰ ਦੀ ਕੰਧ ਵੀ ਢਹਿ ਗਈ ਹੈ। ਆਗੂਆਂ ਨੇ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਕਰਕੇ ਡਰੇਨ ਦੀ ਨਿਕਾਸੀ ਬਹਾਲ ਨਾ ਕੀਤੀ ਗਈ ਤਾਂ ਲੋਕਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ। ਇਸ ਸਬੰਧੀ ਮਹਿਲ ਕਲਾਂ ਦੇ ਐੱਸ.ਡੀ.ਐੱਮ. ਜਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਹੜ੍ਹ ਦੇ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਤੁਰੰਤ ਘਟਨਾ ਸਥਾਨ ਦਾ ਜਾਇਜ਼ਾ ਲੈਣਗੇ ਅਤੇ ਪਾਣੀ ਦੀ ਨਿਕਾਸੀ ਲਈ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਣਗਹਿਲੀ ਵਰਤਣ ਵਾਲਿਆਂ ਵਿਰੁੱਧ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ ਵੱਡੀ ਰਾਹਤ ਭਰੀ ਖ਼ਬਰ, ਖ਼ਾਤਿਆਂ 'ਚ ਪੈਸੇ ਆਉਣੇ ਹੋਏ ਸ਼ੁਰੂ
NEXT STORY