ਲੁਧਿਆਣਾ (ਰਾਜ): ਲੁਧਿਆਣਾ ਤੋਂ ਬੇਹੱਦ ਸ਼ਰਮਨਾਕ ਤੇ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਦਰਿੰਦੇ ਨੇ ਆਪਣੇ ਹੀ ਵੇਹੜੇ ਵਿਚ ਰਹਿਣ ਵਾਲੀ ਮਹਿਜ਼ ਸਾਢੇ 9 ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਪਿਛਲੇ ਤਕਰੀਬਨ ਇਕ ਮਹੀਨੇ ਤੋਂ ਬੱਚੀ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਉਸ ਨਾਲ ਇਹ ਘਿਨੌਣਾ ਕੰਮ ਕਰ ਰਿਹਾ ਸੀ। ਬੱਚੀ ਦੀ ਤਬੀਅਤ ਵਿਗੜਣ ਕਾਰਨ ਜਦੋਂ ਮਾਂ ਨੇ ਸਖ਼ਤੀ ਨਾਲ ਪੁੱਛਿਆ ਤਾਂ ਇਸ ਖ਼ੌਫ਼ਨਾਕ ਹਕੀਕਤ ਦਾ ਪਰਦਾਫਾਸ਼ ਹੋਇਆ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਰਵਿਕੇਸ਼ ਪਾਲ ਉਰਫ਼ ਮੋਤੀ ਪਾਲ ਖ਼ਿਲਾਫ਼ ਪਾਕਸੋ ਐਕਟ ਤੇ ਜਬਰ-ਜ਼ਿਨਾਹ ਜਿਹੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਾਢੇ 9 ਸਾਲਾ ਮਾਸੂਮ ਬੱਚੀ ਅਕਸਰ ਉਨ੍ਹਾਂ ਦੇ ਹੀ ਵੇਹੜੇ ਵਿਚ ਰਹਿਣ ਵਾਲੇ ਰਵਿਕੇਸ਼ ਪਾਲ ਉਰਫ਼ ਮੋਤੀ ਪਾਲ ਦੇ ਕਮਰੇ ਵਿਚੋਂ ਬਾਹਰ ਨਿਕਲਦੀ ਦਿਸਦੀ ਸੀ। ਮਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਨੌਜਵਾਨ ਦੀਆਂ ਹਰਕਤਾਂ 'ਤੇ ਸ਼ੱਕ ਹੋ ਰਿਹਾ ਸੀ। 21 ਜੂਨ ਨੂੰ ਜਦੋਂ ਮਾਂ ਨੇ ਫ਼ਿਰ ਤੋਂ ਧੀ ਨੂੰ ਉਸ ਕਮਰੇ ਨੇੜੇ ਦੇਖਿਆ ਤਾਂ ਉਸ ਨੇ ਬੱਚੀ ਨੂੰ ਕੋਲ ਬੁਲਾ ਕੇ ਵਜ੍ਹਾ ਪੁੱਛੀ। ਇਸ ਦੌਰਾਨ ਮਾਂ ਨੂੰ ਬੱਚੀ ਕੋਲੋਂ 50 ਰੁਪਏ ਦਾ ਨੋਟ ਮਿਲਿਆ। ਜਦੋਂ ਮਾਂ ਨੇ ਇਨ੍ਹਾਂ ਪੈਸਿਆਂ ਬਾਰੇ ਪੁੱਛਿਆ ਤਾਂ ਬੱਚੀ ਰੋਣ ਲੱਗ ਪਈ ਤੇ ਦੱਸਿਆ ਕਿ 'ਅੰਕਲ ਪਿਛਲੇ 1 ਮਹੀਨੇ ਤੋਂ ਕਦੇ 20 ਰੁਪਏ ਤਾਂ ਕਦੇ 50 ਰੁਪਏ ਦਾ ਲਾਲਚ ਦੇ ਕੇ ਕਮਰੇ ਵਿਚ ਬੁਲਾਉਂਦੇ ਹਨ।' ਬੱਚੀ ਨੇ ਦੱਸਿਆ ਕਿ ਰਵਿਕੇਸ਼ ਉਸ ਨਾਲ ਗਲਤ ਕੰਮ ਕਰਦਾ ਸੀ। ਉਸ ਦਿਨ ਵੀ ਮੁਲਜ਼ਮ ਕਮਰੇ ਵਿਚ ਇਕੱਲੀ ਬੱਚੀ ਨੂੰ ਜ਼ਬਰਦਸਤੀ ਆਪਣੇ ਕਮਰੇ ਵਿਚ ਲੈ ਗਿਆ ਤੇ ਉਸ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਪੀੜਤ ਪਰਿਵਾਰ ਨੇ ਬਿਨਾਂ ਸਮਾਂ ਗਵਾਏ ਇਸ ਘਿਨੌਣੀ ਕਰਤੂਤ ਦੀ ਲਿਖਤੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ ਤਾਂ ਡਾਕਟਰਾਂ ਨੇ ਵੀ ਜਬਰ-ਜ਼ਿਨਾਹ ਅਤੇ ਅੰਦਰੂਨੀ ਸੱਟਾਂ ਦੀ ਪੁਸ਼ਟੀ ਕੀਤੀ। ਪੁਲਸ ਨੇ ਰਵਿਕੇਸ਼ ਪਾਲ ਉਰਫ਼ ਮੋਤੀ ਪਾਲ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਬਾਲ ਵਿਚ ਛਾਪੇਮਾਰੀ ਜਾਰੀ ਹੈ।
ਨਿਹੰਗ ਸਿੰਘਾਂ ਨੇ ਘੇਰ ਲਿਆ ਸ਼ਿਵ ਸੈਨਾ ਆਗੂ! ਭਿਆਨਕ ਬਣੇ ਹਾਲਾਤ (ਵੀਡੀਓ)
NEXT STORY