ਚੰਡੀਗੜ੍ਹ,(ਭੁੱਲਰ) : ਪੰਜਾਬ ਸਰਕਾਰ ਨੇ ਪ੍ਰਬੰਧਕੀ ਆਧਾਰ 'ਤੇ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ 5 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕਰਕੇ ਨਵੀਆਂ ਤਾਇਨਾਤੀਆਂ ਕੀਤੀਆਂ ਹਨ। ਮੁੱਖ ਸਕੱਤਰ ਵੱਲੋਂ ਜਾਰੀ ਤਬਾਦਲਾ ਆਦੇਸ਼ਾਂ ਅਨੁਸਾਰ ਪੱਟੀ ਅਤੇਸ ਭਿਖੀਵਿੰਡ ਦੇ ਐੱਸ. ਡੀ. ਐੱਮ. ਅਨਮੋਲ ਸਿੰਘ ਧਾਲੀਵਾਲ ਨੂੰ ਬਦਲ ਕੇ ਜਲ ਸਰੋਤ ਵਿਭਾਗ ਦਾ ਡਿਪਟੀ ਸਕੱਤਰ ਤੇ ਡਿਪਟੀ ਡਾਇਰੈਕਟਰ ਪ੍ਰਸਾਸ਼ਨ ਲਾਇਆ ਗਿਆ ਹੈ। ਪੀ. ਡਵਲਯੂ. ਡੀ. ਐੱਲ. ਏ. ਸੀ. ਨਵਰਾਜ ਸਿੰਘ ਬਰਾੜ ਨੂੰ ਐੱਸ. ਡੀ. ਐੱਮ. ਪੱਟੀ, ਉਦੈਦੀਪ ਸਿੰਘ ਸਿੱਧੂ ਐੱਸ. ਡੀ. ਐੱਮ. ਤਪਾ ਨੂੰ ਬਦਲਕੇ ਸਕੱਤਰ ਆਰ. ਟੀ. ਏ. ਬਠਿੰਡਾ ਤੇ ਵਿਕਾਸ ਅਥਾਰਿਟੀ ਬਠਿੰਡਾ ਦੇ ਅਸਟੇਟ ਅਫ਼ਸਰ ਦਾ ਵਾਧੂ ਚਾਰਜ ਦਿੱਤਾ ਹੈ। ਇਸ ਤਰ੍ਹਾਂ ਤਾਇਨਾਤੀ ਦੀ ਉਡੀਕ ਅਧੀਨ ਦਮਨਦੀਪ ਕੌਰ ਨੂੰ ਡਿਪਟੀ ਸਕੱਤਰ ਸ਼ੋਸ਼ਲ ਸਕਿਓਰਿਟੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਤੇ ਡਿਪਟੀ ਡਾਇਰੈਕਟਰ ਪ੍ਰਸਾਸ਼ਨ ਦਾ ਵਾਧੂ ਚਾਰਜ ਤੇ ਕਰਨਦੀਪ ਸਿੰਘ ਡਿਪਟੀ ਡਾਇਰੈਕਟਰ ਪ੍ਰਸਾਸ਼ਨ ਜਲ ਸਰੋਤ ਵਿਭਾਗ ਤੇ ਡਿਪਟੀ ਸਕੱਤਰ ਜਲ ਸਰੋਤ ਨੂੰ ਬਦਲਕੇ ਐੱਸ. ਡੀ. ਐੱਮ ਤਪਾ ਲਾਇਆ ਗਿਆ ਹੈ। ਤਬਦੀਲ ਕੀਤੇ ਗਏ ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਆਪਣੀ ਤਾਇਨਾਤੀ ਵਾਲੀ ਨਵੀਂ ਜਗ੍ਹਾ 'ਤੇ ਜੁਆਇੰਨ ਕਰਨ ਦੇ ਹੁਕਮ ਦਿੱਤੇ ਗਏ ਹਨ।
55 ਲੱਖ ਦੀ ਹੈਰੋਇਨ ਸਮੇਤ ਮਹਿਲਾ ਤੇ ਵਿਅਕਤੀ ਗ੍ਰਿਫਤਾਰ
NEXT STORY