ਸੰਗਰੂਰ (ਰਾਜੇਸ਼ ਕੋਹਲੀ) — ਸਸਤੇ ਭਾਅ ਤੇ ਕਲੀਨ ਐਨਰਜੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੀ ਐਨਰਜੀ ਡਿਵੈਲਪਮੇਂਟ ਏਜੰਸੀ ਲਗਾਤਾਰ ਪਸ਼ੂ ਪਾਲਕ ਕਿਸਾਨਾਂ ਨੂੰ ਬਾਇਓ ਗੈਸ ਪਲਾਂਟ ਲਗਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਲਈ ਬਕਾਇਦਾ ਉਹ ਕਿਸਾਨਾਂ ਨੂੰ ਨਾ ਸਿਰਫ ਪਲਾਂਟ ਲਗਾਉਣ ਲਈ ਸਬਸਿਡੀ ਮੁਹੱਈਆ ਕਰਵਾਉਂਦੀ ਹੈ। ਸਗੋਂ ਲੰਮੇ ਸਮੇਂ ਤਕ ਉਨ੍ਹਾਂ ਦੇ ਸੰਚਾਲਨ 'ਚ ਮਦਦ ਵੀ ਕਰਦੀ ਹੈ। ਇਹ ਵਜ੍ਹਾ ਹੈ ਕਿ ਪੰਜਾਬ 'ਚ ਪਸ਼ੂ ਪਾਲਕ ਕਿਸਾਨ ਲਗਾਤਾਰ ਬਾਇਓਗੈਸ ਪਲਾਂਟ ਲਗਾਉਣ ਦੇ ਲਈ ਪਹਿਲ ਵੀ ਕਰਨ ਲੱਗੇ ਹਨ। ਕਿਸਾਨ ਆਪਣੀ ਛੋਟੀ ਜਿਹੀ ਜਗ੍ਹਾ 'ਤੇ ਇਸ ਬਹੁਦੇਸ਼ੀ ਪਲਾਂਟ ਨੂੰ ਲਗਾਅ ਕੇ ਪੈਸੇ ਦੀ ਤਾਂ ਬਚਤ ਕਰ ਹੀ ਰਿਹਾ ਹੈ, ਉਥੇ ਹੀ ਗੋਬਰ ਤੇ ਰਸਾਇਨਿਕ ਖਾਦਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਉਸ ਨੂੰ ਛੁੱਟਕਾਰਾ ਮਿਲ ਰਿਹਾ ਹੈ। ਇਕੱਲੇ ਸੰਗਰੂਰ ਜ਼ਿਲੇ 'ਚ ਹੁਣ ਤਕ ਸਾਢੇ ਗਿਆਰਾ ਹਜ਼ਾਰ ਬਾਇਓ ਗੈਸ ਪਲਾਂਟ ਲੱਗ ਵੀ ਚੁਕੇ ਹਨ ਤੇ ਇਥੇ ਆਂਕੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।
ਜ਼ਿਲਾ ਸੰਗਰੂਰ ਦੇ ਐਨਰਜ਼ੀ ਡਿਵੈਲਪਮੇਂਟ ਏਜੰਸੀ ਦੇ ਸੀਨੀਅਰ ਮੈਨੇਜਰ ਰਾਜੇਸ਼ ਬੰਸਲ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦੀ ਇਕ ਬਹੁਦੇਸ਼ੀ ਯੋਜਨਾ ਹੈ, ਜਿਸ ਨੂੰ ਵਧਾਉਣ ਲਈ ਸਰਕਾਰ ਵਲੋਂ 9 ਹਜ਼ਾਰ ਦੀ ਸਬਸਿਡੀ ਤਕ ਗੈਸ ਪਲਾਂਟ ਲਗਾਉਣ ਲਈ ਦਿੱਤੀ ਜਾਂਦੀ ਹੈ, ਇਸ ਨਾਲ ਸਭ ਤੋਂ ਜ਼ਿਆਦਾ ਫਾਇਦਾ ਤਾਂ ਇਹ ਹੈ ਕਿ ਜਿਸ ਬੇਕਾਰ ਪਏ ਗੋਬਰ ਨਾਲ ਪ੍ਰਦੂਸ਼ਣ ਹੁੰਦਾ ਸੀ। ਉਸ ਦਾ ਇਸਤੇਮਾਲ ਗੈਸ ਬਨਾਉਣ 'ਚ ਕੀਤਾ ਜਾਂਦਾ ਹੈ। ਇਸ ਨਾਲ ਪ੍ਰਾਪਤ ਹੋਣ ਵਾਲੀ ਕੁਕਿੰਗ ਗੈਸ ਇਕ ਤਾਂ ਕਲੀਨ ਹੁੰਦੀ ਹੈ, ਇਸ ਤੋਂ ਇਲਾਵਾ ਬਹੁਤ ਚੰਗੀ ਕਿਸਮ ਦੀ ਖਾਦ ਵੀ ਪ੍ਰਾਪਤ ਹੁੰਦੀ ਹੈ, ਜੋ ਕਿ ਖੇਤਾਂ 'ਚ ਪੈਣ ਵਾਲੀ ਰਸਾਇਨਿਕ ਖਾਦਾਂ ਤੋਂ ਕਈ ਗੁਣਾ ਬਿਹਤਰ ਹੈ। ਇਸ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਵੀ ਹੁੰਦਾ ਹੈ।
ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲਾ : ਸੁਸਾਈਡ ਨੋਟ 'ਚ ਹੋਏ ਵੱਡੇ ਖੁਲਾਸੇ (ਵੀਡੀਓ)
NEXT STORY