ਜਲੰਧਰ : ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜਨਤਾ ਦੀ ਸੁਰੱਖਿਆ ਪੁਖਤਾ ਬਨਾਉਣ ਲਈ ਪੰਜਾਬ ਪੁਲਸ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਪੁਲਸ ਨੂੰ ਅਤਿਆਧੁਨਿਕ ਵਾਹਨ ਪ੍ਰਦਾਨ ਕੀਤੇ ਗਏ ਹਨ। ਇਸ ਸਦਕਾ ਪੁਲਸ ਦੀ ਕਾਰਗੁਜ਼ਾਰੀ ਅਤੇ ਮੁਕਾਬਲਾ ਕਰਨ ਦੀ ਸਮਰੱਥਾ ਵੀ ਵਧੀ ਹੈ। ਪੰਜਾਬ ਸਰਕਾਰ ਨੇ ਪੁਲਸ ਫੋਰਸ ਨੂੰ ਖਾਸ ਵਾਹਨ ਪ੍ਰਦਾਨ ਕੀਤੇ ਹਨ, ਜੋ ਕਿ ਵੱਖ-ਵੱਖ ਹਾਲਾਤ ਵਿਚ ਪੁਲਸ ਲਈ ਬੇਹੱਦ ਮਦਦਗਾਰ ਸਾਬਤ ਹੋ ਰਹੇ ਹਨ। 141 ਕਰੋੜ ਦੀ ਲਾਗਤ ਨਾਲ ਹੁਣ ਤਕ 940 ਤੋਂ ਵੱਧ ਵਾਹਨ ਪੰਜਾਬ ਪੁਲਸ ਨੂੰ ਮਨਜ਼ੂਰ ਕੀਤੇ ਗਏ ਹਨ।
ਪੁਲਸ ਪੈਟਰੋਲ ਵਾਹਨ
ਇਹ ਵਾਹਨ ਸੜਕਾਂ 'ਤੇ ਪੈਟਰੋਲਿੰਗ ਕਰਨ ਲਈ ਵਰਤੇ ਜਾਂਦੇ ਹਨ। ਇਹ ਵਾਹਨ ਤੇਜ਼ ਰਫ਼ਤਾਰ ਅਤੇ ਤੁਰੰਤ ਕਾਰਵਾਈ ਕਰਨ ਵਿਚ ਮਦਦ ਕਰਦੇ ਹਨ। ਇਨ੍ਹਾਂ ਵਾਹਨਾਂ ਵਿਚ ਜੀ.ਪੀ.ਐੱਸ. ਜਿਹੇ ਅਪਗਰੇਡ ਫੀਚਰ ਹਨ।
ਐੱਸ. ਐੱਸ. ਐੱਫ.
ਪੰਜਾਬ ਪੁਲਸ ਨੂੰ ਅਜਿਹੇ ਵਾਹਨ ਵੀ ਪ੍ਰਦਾਨ ਕੀਤੇ ਗਏ ਹਨ, ਜਿਹੜੇ ਐਂਬੂਲੈਂਸ ਸਹੂਲਤਾਂ ਨਾਲ ਵੀ ਲੈੱਸ ਹਨ। ਫੋਰ-ਬਾਏ-ਫੋਰ ਇਹ ਵਾਹਨ ਜਿੱਥੇ ਕਿਸੇ ਤਰ੍ਹਾਂ ਦਾ ਹਾਦਸਾ ਹੋਣ 'ਤੇ ਤੁਰੰਤ ਜ਼ਖਮੀ ਨੂੰ ਮੁੱਢਲੀ ਸਹਾਇਤਾ ਦੇਣ ਦੀ ਸਮਰੱਥਾ ਰੱਖਦੇ ਹਨ, ਉਥੇ ਹੀ ਕਿਸੇ ਹੈਵੀ ਵਾਹਨ ਨੂੰ ਵੀ ਘਟਨਾ ਸਥਾਨ ਤੋਂ ਹਟਾਉਣ ਦੇ ਸਮਰੱਥ ਹਨ। ਇਸ ਲਈ ਬਕਾਇਦਾ ਐੱਸ. ਐੱਸ. ਐੱਫ. ਦਾ ਗਠਨ ਕੀਤਾ ਗਿਆ ਹੈ। ਐੱਸ. ਐੱਸ. ਐੱਫ. ਸਦਕਾ ਹੁਣ ਤਕ ਸੈਂਕੜੇ ਕੀਮਤੀ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।
ਧੀ ਨੂੰ ਲੋਹੜੀ ਦੇ ਕੇ ਪਰਤ ਰਹੇ ਮਾਪਿਆਂ ਨਾਲ ਵਾਪਰਿਆ ਹਾਦਸਾ
NEXT STORY