ਚੰਡੀਗੜ੍ਹ,(ਅਸ਼ਵਨੀ)- ਸੂਬੇ ਦੇ ਸੰਕਟ 'ਚ ਘਿਰੇ ਆਲੂ ਉਤਪਾਦਕਾਂ ਦੀ ਮਦਦ ਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੋਂ ਬਾਹਰ ਆਪਣੀ ਫਸਲ ਦੇ ਮੰਡੀਕਰਨ ਵਾਸਤੇ ਆਲੂ ਉਤਪਾਤਕਾਂ ਨੂੰ ਫਸਲ ਦੀ ਢੋਆ-ਢੁਆਈ ਵਾਸਤੇ ਸਬਸਿਡੀ ਮੁਹੱਈਆ ਕਰਵਾਉਣ ਵਾਸਤੇ 5 ਕਰੋੜ ਰੁਪਏ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਆਲੂ ਉਤਪਾਤਕ ਕਿਸਾਨਾਂ ਦੇ ਸਮਰਥਨ ਵਿੱਚ ਸਿਲਸਿਲੇਵਾਰ ਪਹਿਲਕਦਮੀ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਆਲੂ ਉਤਪਾਦਕਾਂ ਦੀ ਮਦਦ ਲਈ ਹਰ ਸੰਭਵ ਕਦਮ ਚੁਕਣ ਲਈ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਉਹ ਆਪਣੀ ਫਸਲ ਦਾ ਵਧੀਆ ਭਾਅ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਭਾੜਾ ਸਬਸਿਡੀ ਦੀ ਮਦਦ ਨਾਲ ਆਲੂ ਦੀ ਫਸਲ ਦੀ ਬਰਾਮਦ ਵਾਸਤੇ ਕਦਮ ਚੁਕਣ ਲਈ ਵੀ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਇਸ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਐਗਰੋ ਉਦਯੋਗ ਕਾਰਪੋਰੇਸ਼ਨ ਨੂੰ ਢੋਆ-ਢੁਆਈ ਸਬੰਧੀ ਸਬਸਿਡੀ ਜਾਰੀ ਕਰ ਰਹੀ ਹੈ।
ਮੁੱਖ ਮੰਤਰੀ ਨੇ ਮਿਡ-ਡੇ-ਮੀਲ ਅਤੇ ਆਂਗਣਵਾੜੀ ਵਿਚ ਤਿਆਰ ਕੀਤੇ ਜਾ ਰਹੇ ਭੋਜਨ 'ਚ ਵਰਤੋਂ ਲਈ ਕਿਸਾਨਾਂ ਤੋਂ ਆਲੂਆਂ ਦੀ ਸਿੱਧੀ ਖਰੀਦ ਕਰਨ ਵਾਸਤੇ ਸਕੂਲ ਸਿੱਖਿਆ ਅਤੇ ਜੇਲ੍ਹ ਵਿਭਾਗਾਂ ਨੂੰ ਪਹਿਲਾਂ ਹੀ ਹੁਕਮ ਜਾਰੀ ਕੀਤੇ ਹੋਏ ਹਨ। ਕਿਸਾਨ ਭਾਈਚਾਰੇ ਦੀ ਕੋਈ ਵੀ ਮਦਦ ਕਰਨ ਵਿਚ ਕੇਂਦਰ ਸਰਕਾਰ ਦੇ ਅਸਫਲ ਰਹਿਣ ਦੇ ਨਤੀਜੇ ਵਜੋਂ ਆਲੂ ਉਤਪਾਤਕਾਂ ਦੇ ਸੰਕਟ 'ਚ ਘਿਰਣ 'ਤੇ ਮੁੱਖ ਮੰਤਰੀ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਪੰਜਾਬ 'ਚ ਹਰ ਸਾਲ ਤਕਰੀਬਨ ਇਕ ਲੱਖ ਹੈਕਟਅਰ ਰਕਬੇ 'ਤੇ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ, ਜਿਸ ਨਾਲ ਕਰੀਬ 25 ਲੱਖ ਟਨ ਦਾ ਉਤਪਾਦਨ ਹੁੰਦਾ ਹੈ। ਪਿਛਲੇ ਤਿੰਨ ਸਾਲਾਂ ਤੋਂ ਆਲੂ ਦਾ ਭਾਅ ਘਟਣ ਕਾਰਨ ਆਲੂ ਉਤਪਾਦਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਮੁੱਖ ਮੰਤਰੀ ਨੇ ਆਲੂ ਉਤਪਾਤਕਾਂ ਦੀ ਮਦਦ ਵਾਸਤੇ ਉਦਯੋਗ ਤੋਂ ਵੀ ਸਮਰਥਨ ਦੀ ਮੰਗ ਕੀਤੀ ਹੈ। ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਦੇ ਅਨੁਸਾਰ ਇਸਕੋਨ, ਬਾਲਾਜੀ ਫੂਡਜ਼ ਲਿ. ਅਤੇ ਗੋਦਰੇਜ ਟਾਈਸਨ ਫੂਡਜ਼ ਲਿ. ਨਾਂ ਦੇ ਆਲੂ ਪ੍ਰਾਸੈਸਿੰਗ ਦੇ 2 ਪਲਾਂਟ ਛੇਤੀ ਹੀ ਆਲੂਆਂ ਦੀ ਪ੍ਰਾਸੈਸਿੰਗ ਸ਼ੁਰੂ ਕਰ ਦੇਣਗੇ। ਇਨ੍ਹਾਂ ਦਾ ਟੀਚਾ ਇਸ ਸੀਜ਼ਨ ਦੌਰਾਨ ਤਕਰੀਬਨ 35000 ਟਨ ਦੀ ਪ੍ਰਾਸੈਸਿੰਗ ਕਰਨ ਦਾ ਹੈ।
ਜਵਾਨ ਪੁੱਤ ਨੇ ਬੁੱਢੇ ਮਾਪਿਆਂ ਨੂੰ ਦਿੱਤਾ ਜ਼ਹਿਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY