ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਪੈਨਸ਼ਨ ਯੋਜਨਾ ਵਿਚ ਵਧੇਰੇ ਲਚਕ ਦਿੱਤੀ ਹੈ। ਵਿੱਤ ਵਿਭਾਗ ਨੇ ਐਲਾਨ ਕੀਤਾ ਹੈ ਕਿ ਹੁਣ ਐੱਨ. ਪੀ. ਐੱਸ. Tier-1 ਹੇਠ ਸਰਕਾਰੀ ਕਰਮਚਾਰੀ ਆਪਣੀ ਪਸੰਦੀਦਾ ਪੈਨਸ਼ਨ ਫੰਡ ਅਤੇ ਨਿਵੇਸ਼ ਪੈਟਰਨ ਚੁਣ ਸਕਦੇ ਹਨ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਕਰਮਚਾਰੀ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਸੈਕਟਰ ਦੇ ਪੈਨਸ਼ਨ ਫੰਡ ਦੀ ਚੋਣ ਕਰ ਸਕਦੇ ਹਨ। ਇਹ ਚੋਣ ਹਰ ਸਾਲ ਇਕ ਵਾਰੀ ਬਦਲੀ ਜਾ ਸਕਦੀ ਹੈ। ਜੇ ਕਰਮਚਾਰੀ ਨੇ ਕੋਈ ਚੋਣ ਨਹੀਂ ਕੀਤੀ ਹੈ ਤਾਂ ਉਸ ਉਪਰ ਡਿਫੌਲਟ ਸਕੀਮ ਲਾਗੂ ਰਹੇਗੀ।
ਇਹ ਵੀ ਪੜ੍ਹੋ : ਸਕੂਲਾਂ 'ਚ ਛੁੱਟੀਆਂ ਵਿਚਾਲੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਹੋਇਆ ਸ਼ਡਿਊਲ
ਨਿਵੇਸ਼ ਪੈਟਰਨ ਦੇ ਬਦਲ
ਡਿਫੌਲਟ ਸਕੀਮ : PFRDA ਵੱਲੋਂ ਤੈਅ ਕੀਤੇ ਤਰੀਕੇ ਅਨੁਸਾਰ ਤਿੰਨ ਸਰਕਾਰੀ ਫੰਡ ਮੈਨੇਜਰਾਂ ਰਾਹੀਂ ਨਿਵੇਸ਼।
ਸਕੀਮ ਜੀ : 100% ਨਿਵੇਸ਼ ਸਰਕਾਰੀ ਬਾਂਡਾਂ ਵਿਚ।
ਐੱਲ. ਸੀ. 25 : 25 ਫੀਸਦੀ ਤੱਕ ਇਕਵਿਟੀ ਵਿਚ - ਸੰਭਾਲੂ ਨਿਵੇਸ਼ਕਾਂ ਲਈ।
ਐੱਲ. ਸੀ. 50 : 50 ਫੀਸਦੀ ਤੱਕ ਇਕਵਿਟੀ ਵਿਚ - ਥੋੜੇ ਜ਼ਿਆਦਾ ਮੁਨਾਫੇ ਦੀ ਉਮੀਦ ਰੱਖਣ ਵਾਲਿਆਂ ਲਈ।
ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਇਆ ਅਲਰਟ
ਆਨਲਾਈਨ ਚੋਣ ਦੀ ਪ੍ਰਕਿਰਿਆ
ਕਰਮਚਾਰੀ ਆਪਣੇ ਸੀ. ਆਰ. ਓ. ਲੌਗਇਨ ਰਾਹੀਂ ਆਨਲਾਈਨ ਵੀ ਚੋਣ ਕਰ ਸਕਦੇ ਹਨ। ਇਹ ਚੋਣ ਆਪਣੇ ਆਪ ਪ੍ਰਮਾਣਿਤ ਕੀਤੀ ਜਾ ਸਕਦੀ ਹੈ। ਇਸ ਲਈ ਨੋਡਲ ਦਫ਼ਤਰ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਸਰਕਾਰ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਜੇ ਕਿਸੇ ਕਰਮਚਾਰੀ ਨੂੰ ਆਪਣੇ ਚੁਣੇ ਗਏ ਬਦਲ ਕਾਰਣ ਘੱਟ ਵਾਪਸੀ ਜਾਂ ਨੁਕਸਾਨ ਹੁੰਦਾ ਹੈ ਤਾਂ ਇਹ ਉਨ੍ਹਾਂ ਦੀ ਆਪਣੀ ਚੋਣ ਦੀ ਜ਼ਿੰਮੇਵਾਰੀ ਹੋਵੇਗੀ। ਭਵਿੱਖ ਵਿਚ ਨਵੀਂ ਪੈਨਸ਼ਨ ਸਕੀਮ ਲਾਗੂ ਹੋਣ ਦੀ ਸਥਿਤੀ ਵਿਚ, ਡਿਫੌਲਟ ਅਤੇ ਚੋਣੀ ਸਕੀਮ ਦੇ ਰਿਟਰਨ ਵਿਚਾਲੇ ਅੰਤਰ ਨੂੰ ਕਰਮਚਾਰੀ ਤੋਂ ਵਸੂਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਸਕੂਲ 'ਚ ਹੈਰਾਨੀਜਨਕ ਘਟਨਾ, ਜਾਰੀ ਹੋ ਗਏ ਨੋਟਿਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ
NEXT STORY