ਚੰਡੀਗੜ੍ਹ (ਬਿਊਰੋ) - ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਿਕ ਨਿਵੇਸ਼ ਵਧਾਉਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਨੈਸਕੌਮ ਅਤੇ ਟੀ.ਆਈ.ਈ. ਚੰਡੀਗੜ੍ਹ ਵੱਲੋਂ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ ਵੀਡੀਓ ਕਾਨਫਰੰਸ ਰਾਹੀਂ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ: ਪਤੀ ਨੇ ਰੰਗੇ ਹੱਥੀਂ ਫੜੀ ਆਸ਼ਕ ਨੂੰ ਮਿਲਣ ਗਈ ਪਤਨੀ, ਹੋਇਆ ਜ਼ਬਰਦਸਤ ਹੰਗਾਮਾ (ਵੀਡੀਓ)
ਪ੍ਰਮੁੱਖ ਸਕੱਤਰ ਆਈ.ਪੀ., ਆਈ.ਐਂਡ.ਸੀ. ਅਤੇ ਆਈ.ਟੀ. ਦਿਲੀਪ ਕੁਮਾਰ ਆਈ.ਏ.ਐੱਸ ਦੀ ਪ੍ਰਧਾਨਗੀ ਹੇਠ ਹੋਈ ਇਸ ਗੱਲਬਾਤ ਦੌਰਾਨ ਦੇਸ਼ ਭਰ ਦੇ ਆਈ.ਟੀ. ਉਦਯੋਗ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਦਿਲੀਪ ਕੁਮਾਰ, ਆਈ.ਏ.ਐੱਸ., ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ, ਉਦਯੋਗ ਅਤੇ ਵਣਜ, ਅਤੇ ਆਈ.ਟੀ.ਨੇ ਆਈ.ਟੀ. ਉਦਯੋਗ ਦੇ ਆਗੂਆਂ ਨੂੰ ਪੰਜਾਬ ਵਿੱਚ ਆਪਣੀਆਂ ਵਪਾਰਕ ਇਕਾਈਆਂ ਸਥਾਪਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਕਸਾਰ ਸ਼ਹਿਰੀਕਰਨ, ਉਦਾਰਵਾਦੀ ਅਤੇ ਉਦਯੋਗ ਪੱਖੀ ਨੀਤੀਆਂ, ਸਾਫ਼ ਅਤੇ ਸਿਹਤਮੰਦ ਵਾਤਾਵਰਣ ਅਤੇ ਸੜਕਾਂ, ਰੇਲਵੇ ਅਤੇ ਹਵਾਈ ਮਾਰਗਾਂ ਦੇ ਰੂਪ ਵਿੱਚ ਬਿਹਤਰ ਸੰਪਰਕ ਦੇ ਨਾਲ ਸੂਬੇ ਵਿੱਚ ਨਿਵੇਸ਼ ਲਈ ਸਾਜਗਾਰ ਮਾਹੌਲ ਹੈ।
ਪੜ੍ਹੋ ਇਹ ਵੀ ਖ਼ਬਰ: ਮਹਾਰਾਣੀ ਐਲਿਜ਼ਾਬੈਥ II ਨੇ 1997 'ਚ ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਸੀ ਮੱਥਾ, ਵੇਖੋ ਵੀਡੀਓ
ਉਨ੍ਹਾਂ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਇਨਵੈਸਟ ਪੰਜਾਬ ਵੱਖ-ਵੱਖ ਖੇਤਰਾਂ ਜਿਵੇਂ ਆਈ.ਟੀ./ਆਈ.ਟੀ.ਈ.ਐੱਸ., ਸਟੀਲ, ਫਾਰਮਾਸਿਊਟੀਕਲ, ਕੱਪੜਾ, ਖੇਡਾਂ ਦੇ ਸਮਾਨ, ਐਗਰੋ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰੀ ਵਿੱਚ ਵੱਡੇ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਮੋਹਾਲੀ ਦੇ ਆਈ.ਟੀ. ਲਈ ਇੱਕ ਪਸੰਦੀਦਾ ਥਾਂ ਵਜੋਂ ਉਭਰਨ ਅਤੇ ਇਨਵੈਸਟ ਪੰਜਾਬ ਦੁਆਰਾ ਆਈ.ਟੀ ਕੰਪਨੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਸਹਾਇਤਾ ਵਰਗੇ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਵਿਖੇ ਵਾਪਰੀ ਕਤਲ ਦੀ ਵਾਰਦਾਤ ਮੌਕੇ ਮੌਜੂਦ ਸੀ ਇਹ ਨੌਜਵਾਨ, ਰੋ-ਰੋ ਦੱਸੀ ਸਾਰੀ ਕਹਾਣੀ (ਵੀਡੀਓ)
ਆਊਟਰੀਚ ਪ੍ਰੋਗਰਾਮ ਦੌਰਾਨ ਇਨਵੈਸਟ ਪੰਜਾਬ ਦੀ ਟੀਮ ਨੇ ਵਰਚੁਅਲ ਕਾਨਫਰੰਸ ਰਾਹੀਂ ਸ਼ਾਮਲ ਹੋਏ ਆਈ.ਟੀ. ਉਦਯੋਗ ਦੇ ਆਗੂਆਂ ਨੂੰ ਸੂਬੇ ਦੇ ਸਾਜਗਾਰ ਉਦਯੋਗਿਕ ਮਾਹੌਲ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿੱਚ ਏ.ਸੀ.ਈ.ਓ. ਇਨਵੈਸਟ ਪੰਜਾਬ ਉਮਾ ਸ਼ੰਕਰ ਆਈ.ਏ.ਐੱਸ. ਅਤੇ ਇਨਵੈਸਟ ਪੰਜਾਬ ਦੀ ਆਈਟੀ ਸੈਕਟਰ ਟੀਮ ਨੇ ਵੀ ਸ਼ਿਰਕਤ ਕੀਤੀ।
ਜਥੇਦਾਰ ਅਵਤਾਰ ਸਿੰਘ ਹਿੱਤ ਦੇ ਚਲਾਣੇ ’ਤੇ ਜਥੇਦਾਰ ਹਰਪ੍ਰੀਤ ਸਿੰਘ ਅਤੇ SGPC ਪ੍ਰਧਾਨ ਨੇ ਪ੍ਰਗਟਾਇਆ ਦੁਖ
NEXT STORY