ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਭਾਵੇਂ ਕਿ ਮੌਜੂਦਾ ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਕਾਰਜਕਾਲ 'ਚ ਵਾਧਾ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਨਵੇਂ ਡੀ. ਜੀ. ਪੀ. ਲਈ ਸਾਰੇ ਡੀ. ਜੀ. ਪੀ. ਰੈਂਕ ਦੇ ਅਧਿਕਾਰੀਆਂ ਦਾ ਨਾਮ ਯੂ. ਪੀ. ਐਸ. ਸੀ. ਨੂੰ ਭੇਜਣ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਨੂੰ ਪੈਨਲ ਭੇਜਣ ਦੀ ਹਦਾਇਤ ਕਰ ਦਿੱਤੀ ਹੈ ।ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨਵਾਂ ਡੀ. ਜੀ. ਪੀ. ਲਾਉਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵਲੋਂ ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚੋਂ ਵਾਧੇ ਦਾ ਕੋਈ ਨਵਾਂ ਪੱਤਰ ਕੇਂਦਰ ਸਰਕਾਰ ਨੂੰ ਨਹੀਂ ਲਿਖਿਆ ਸੀ, ਸਗੋਂ ਕੇਂਦਰ ਨੇ ਪੁਰਾਣੇ ਪੱਤਰ 'ਤੇ ਹੀ ਵਾਧਾ ਦੇ ਦਿੱਤਾ ਹੈ। ਸਰਕਾਰ ਨੇ ਤਿੰਨ ਮਹੀਨੇ ਪਹਿਲਾਂ ਪੱਤਰ ਲਿਖਿਆ ਸੀ । ਪੰਜਾਬ ਸਰਕਾਰ ਵਲੋਂ ਭੇਜੇ ਜਾ ਰਹੇ ਪੈਨਲ ਤੋਂ ਸਾਫ਼ ਹੈ ਕਿ ਸਰਕਾਰ ਹੁਣ ਨਵਾਂ ਡੀ. ਜੀ. ਪੀ. ਲਾਉਣਾ ਚਾਹੁੰਦੀ ਹੈ।
ਕੈਪਟਨ ਵਲੋਂ ਦੋਆਬਾ ਦੇ ਵਿਧਾਇਕਾਂ ਨਾਲ ਬਜਟ ਬਾਰੇ ਚਰਚਾ
NEXT STORY