ਅੰਮ੍ਰਿਤਸਰ (ਕਮਲ)-ਰਾਜ ਸਭਾ 'ਚ ਸਿਫਰ ਕਾਲ ਦੌਰਾਨ ਰਾਜਸਭਾ ਸੰਸਦ ਮੈਂਬਰ ਅਤੇ ਪ੍ਰ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਸਾੜਨ ਦੀ ਰੋਕਥਾਮ ਕਰਨ 'ਚ ਫੇਲ ਸਾਬਤ ਹੋਈ ਹੈ। ਕੈਪਟਨ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਖਿਲਵਾੜ ਕੀਤਾ ਹੈ। ਪਿਛਲੇ ਸਾਲ ਕੇਂਦਰ ਸਰਕਾਰ ਨੇ ਪਰਾਲੀ ਸਾੜਨ ਦੀ ਰੋਕਥਾਮ ਦੇ ਹੱਲ ਲਈ ਪੰਜਾਬ ਸਰਕਾਰ ਨੂੰ 270 ਕਰੋੜ ਰੁਪਏ ਭੇਜੇ ਸਨ, ਜੋ ਕੈਪਟਨ ਸਰਕਾਰ ਡਕਾਰ ਗਈ।
ਮਲਿਕ ਨੇ ਰਾਜ ਸਭਾ 'ਚ ਕਿਹਾ ਕਿ ਪੰਜਾਬ 'ਚ ਮਸ਼ੀਨੀ ਕਟਾਈ ਤੋਂ ਬਾਅਦ ਚੌਲ, ਕਣਕ ਅਤੇ ਗੰਨੇ ਦੀ ਪਰਾਲੀ ਨੂੰ ਸਾੜਿਆ ਜਾਂਦਾ ਹੈ, ਜਿਸ ਨਾਲ ਪਰਾਲੀ ਨੂੰ ਭਾਰੀ ਗਿਣਤੀ 'ਚ ਸਾੜਿਆ ਜਾਂਦਾ ਹੈ, ਜਿਸ ਕਾਰਣ ਕਾਰਬਨਡਾਈਆਕਸਾਈਡ 'ਚ ਕਾਫੀ ਵਾਧਾ ਹੁੰਦਾ ਹੈ, ਜਿਸ ਕਾਰਣ ਲੋਕਾਂ ਨੂੰ ਖਾਸ ਕਰ ਕੇ ਬੱਚਿਆਂ ਨੂੰ ਸਾਹ ਲੈਣ 'ਚ ਮੁਸ਼ਕਲ ਹੁੰਦੀ ਹੈ ਅਤੇ ਜ਼ਿਆਦਾਤਰ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪੈਂਦਾ ਹੈ।
ਮਲਿਕ ਨੇ ਮੰਗ ਕੀਤੀ ਹੈ ਕਿ ਸੰਸਦ ਮੈਂਬਰ ਅਤੇ ਉੱਚ ਪੱਧਰੀ ਅਧਿਕਾਰੀਆਂ ਦਾ ਵਫਦ ਪੰਜਾਬ 'ਚ 270 ਕਰੋੜ ਰੁਪਏ ਦੀ ਗ੍ਰਾਂਟ ਦੇ ਘਪਲੇ ਦੀ ਜਾਂਚ ਲਈ ਭੇਜਿਆ ਜਾਵੇ। ਇਸ 'ਤੇ ਰਾਜ ਸਭਾ ਦੇ ਚੇਅਰਮੈਨ ਵਂੈਕਈਆ ਨਾਇਡੂ ਨੇ ਮਲਿਕ ਦੀ ਮੰਗ ਨੂੰ ਕਾਰਵਾਈ ਲਈ ਸਬੰਧਿਤ ਮੰਤਰਾਲੇ 'ਚ ਭੇਜ ਦਿੱਤਾ ਹੈ।
ਸ਼ਹਿਰਾਂ 'ਚ ਸਫਾਈ ਵਿਵਸਥਾ 'ਚ ਸੁਧਾਰ ਲਿਆਉਣ ਸਬੰਧੀ ਕੈਪਟਨ ਨੇ ਦਿਖਾਈ ਗੰਭੀਰਤਾ
NEXT STORY