ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਘੱਟੋ-ਘੱਟ ਸਮਰਥਨ ਮੁੱਲ 'ਤੇ ਫਸਲ ਖਰੀਦ ਮਾਮਲੇ 'ਚ ਸੁਣਵਾਈ ਦੌਰਾਨ ਪੰਜਾਬ ਨੂੰ ਫਟਕਾਰ ਲਾਈ ਹੈ। ਅਦਾਲਤ ਨੇ ਕਿਹਾ ਕਿ ਪੰਜਾਬ ਦਾ ਖੇਤੀ ਵਿਭਾਗ ਜਿੰਨਾ ਵੱਡਾ ਹੈ, ਉਂਨਾ ਹੀ ਨਿਕੰਮਾ ਹੈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲ ਫਸਲ ਖਰੀਦਣ ਲਈ ਪੈਸੇ ਨਹੀਂ ਹਨ ਤਾਂ ਉਹ 'ਮਾਰਕਫੈੱਡ' ਨੂੰ ਬੰਦ ਕਰਕੇ ਹਰਿਆਣਾ ਤੋਂ ਉਧਾਰ ਫਸਲ ਲੈ ਲਵੇ। ਫਿਲਹਾਲ ਅਦਾਲਤ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਅਗਲੀ ਸੁਣਵਾਈ ਤੱਕ ਐਫੀਡੇਵਿਟ ਦਾਖਲ ਕਰਕੇ ਦੱਸੇ ਕਿ ਫਸਲਾਂ ਦੀ ਖਰੀਦ ਅਤੇ ਫਸਲ ਦੇ ਮੰਡੀ 'ਚ ਆਉਣ ਦਾ ਬਿਓਰੋ ਦੇਣ 'ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਣੀ ਹੈ।
ਕਾਂਗਰਸੀ ਐੱਮ. ਐੱਲ. ਏ. ਨੇ ਆਪਣੀ ਹੀ ਸਰਕਾਰ ਦੀ ਖੋਲੀ ਪੋਲ ਕਿਹਾ, 15 ਦਿਨ 'ਚ ਖਤਮ ਹੋ ਗਿਆ ਸੀ ਸਰਕਾਰ ਦਾ ਅਸਰ
NEXT STORY