ਤਲਵੰਡੀ ਭਾਈ (ਗੁਲਾਟੀ, ਸੇਤੀਆ)— ਪੰਜਾਬ ਸਰਕਾਰ ਵੱਲੋਂ ਮੰਗਲਵਾਰ ਜਾਰੀ ਇਕ ਆਦੇਸ਼ ਮੁਤਾਬਕ 2 ਪੀ. ਪੀ. ਐੱਸ. ਅਧਿਕਾਰੀ ਅਤੇ ਇਕ ਆਈ. ਪੀ. ਐਸ. ਅਧਿਕਾਰੀ ਦੇ ਤਬਾਦਲੇ ਕੀਤੇ ਗਏ, ਜੋ ਤੁਰੰਤ ਲਾਗੂ ਹੋਣਗੇ। ਇਨ੍ਹਾਂ ਤਬਾਦਲਿਆਂ 'ਚ ਜ਼ਿਲਾ ਪੁਲਸ ਕਪਤਾਨ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੂੰ ਏ. ਆਈ. ਜੀ. ਕਰਾਇਮ ਬਿਊਰੋਂ ਲਗਾਇਆ ਗਿਆ ਹੈ, ਉਨ੍ਹਾਂ ਦੀ ਥਾਂ 'ਤੇ ਫਿਰੋਜ਼ਪੁਰ ਦੇ ਨਵੇਂ ਪੁਲਸ ਕਪਤਾਨ ਵਜੋਂ ਪ੍ਰੀਤਮ ਸਿੰਘ (ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਪਟਿਆਲਾ ਦੀ) ਨਿਯਕੁਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਸਿੱਧੂ ਨੂੰ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਪਟਿਆਲਾ ਦੀ ਨਿਯੁਕਤੀ ਕੀਤੀ ਗਈ ਹੈ।
34 ਬੋਤਲਾਂ ਸਮੇਤ 2 ਵਿਅਕਤੀ ਕਾਬੂ
NEXT STORY