ਪਟਿਆਲਾ, ਰੱਖਡ਼ਾ(ਰਾਣਾ)-ਸੂਬੇ ਅੰਦਰ ਹੋਰਨਾਂ ਸੂਬਿਆਂ ਨਾਲੋਂ ਵਧੇਰੇ ਪੈਟਰੋਲੀਅਮ ਪਦਾਰਥਾਂ ’ਤੇ ਲਾਏ ਗਏ ਵੱਧ ਵੈਟ ਦੇ ਵਿਰੋਧ ਵਿਚ ਰੋਸ ਜ਼ਾਹਰ ਕਰਦਿਆਂ ਪਟਿਆਲਾ ਦਿਹਾਤੀ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਕੰਗ, ਸੁਰਜੀਤ ਸਿੰਘ ਟੌਹਡ਼ਾ, ਲਖਵੀਰ ਸਿੰਘ ਲੌਟ, ਮਨੀ ਭੰਗੂ, ਅਮਰੀਕ ਸਿਊਣਾ, ਗੁਰਮੁਖ ਠੇਕੇਦਾਰ, ਬੱਬੀ ਟਿਵਾਣਾ, ਜਥੇਦਾਰ ਸੌਦਾਗਰ ਸਿੰਘ ਮੂੰਡਖੇਡ਼ਾ, ਗੁਰਚਰਨ ਸਿਊਣਾ, ਜਗਦੇਵ ਸਿੰਘ, ਸੂਬੇਦਾਰ ਗੁਰਨਾਹਰ ਸਿੰਘ ਅਜਨੌਦਾ, ਰਵਿੰਦਰ ਸਿੰਘ ਵਿੰਦਾ, ਸੱਕੂ ਗਰੋਵਰ, ਜਸਪਾਲ ਸਿੰਘ ਬਿੱਟੂ ਚੱਠਾ, ਅਵਤਾਰ ਸਿੰਘ ਹੈਪੀ, ਬੱਬੂ ਭਾਦਸੋਂ, ਹਰਵਿੰਦਰ ਸਿੰਘ ਬੱਬੂ, ਐਡਵੋਕੇਟ ਕੰਵਰ ਗੁਰਪ੍ਰੀਤ, ਸੁਖਚੈਨ ਸਿੰਘ ਪੰਜਹੱਥਾ, ਠੇਕੇਦਾਰ ਗੁਰਚਰਨ ਸਿੰਘ, ਤਰਸੇਮ ਕਸਿਆਣਾ, ਬਲਵਿੰਦਰ ਲੰਗ ਤੇ ਤਰਸੇਮ ਕੋਟਲੀ ਨੇ ਕਿਹਾ ਕਿ ਸੂਬੇ ਅੰਦਰ ਪੈਟਰੋਲੀਅਮ ਪਦਾਰਥਾਂ ’ਤੇ ਲੱਗੇ ਭਾਰੀ ਟੈਕਸਾਂ ਨੇ ਆਮ ਲੋਕਾਂ ਦਾ ਜਿਊਣਾ ਬੇਹਾਲ ਕੀਤਾ ਹੋਇਆ ਹੈ। ਜਿਹਡ਼ੀ ਕਾਂਗਰਸ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀਆਂ ਗੱਲਾਂ ਕਰਦੀਆਂ ਹੈ, ਦੀ ਪੋਲ ਖੁੱਲ੍ਹ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਡੇਢ ਸਾਲ ਲੰਘ ਜਾਣ ਦੇ ਬਾਅਦ ਵੀ ਪੂਰਾ ਨਹੀਂ ਹੋਇਆ। ਲੋਕ ਮੌਜੂਦਾ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਤੋਂ ਬੇਹੱਦ ਦੁਖੀ ਹਨ। ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੌਜੂਦਾ ਸਰਕਾਰ ਭੱਜ ਚੁੱਕੀ ਹੈ। ਸਮੁੱਚੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕਮਾਨ ਹੇਠ ਸੂਬੇ ਦੇ ਲੋਕਾਂ ਲਈ ਕੀਤੇ ਵਾਅਦਿਆਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਸੀ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਝੂਠੀਆਂ ਸਹੁੰਆਂ ਖਾਣ ਤੋਂ ਇਲਾਵਾ ਕੁੱਝ ਨਹੀਂ ਕੀਤਾ।
ਨਹਿਰ ’ਚੋਂ ਵਿਆਹੁਤਾ ਦੀ ਲਾਸ਼ ਮਿਲੀ
NEXT STORY