ਚੰਡੀਗੜ੍ਹ: ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਜਾਰੀ ਰੱਖਦਿਆਂ ਬਠਿੰਡਾ ਤੇ ਮਾਨਸਾ 'ਚ ਤਾਇਨਾਤ ਪਨਸਪ ਦੇ 5 ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਲਿਖਤੀ ਤੌਰ 'ਤੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ! ਇਕ ਮਹੀਨਾ ਲਾਗੂ ਰਹੇਗਾ ਨਵਾਂ ਸ਼ਡਿਊਲ
ਜਾਣਕਾਰੀ ਮੁਤਾਬਕ ਇਹ ਕਾਰਵਾਈ ਪਨਸਪ 'ਚ ਫਰਜ਼ੀਵਾੜੇ ਨਾਲ ਜੁੜੇ ਮਾਮਲੇ 'ਤੇ ਹੋਈ ਹੈ। ਇਸ ਤਹਿਤ ਮਾਨਸਾ 'ਚ ਤਾਇਨਾਤ ਸੀਨੀਅਰ ਸਹਾਇਕ ਸੰਦੀਪ ਕੁਮਾਰ ਅਤੇ ਬਠਿੰਡਾ ਵਿਚ ਤਾਇਨਾਤ ਅਮਨਦੀਪ ਸਿੰਘ, ਰੁਪਿੰਦਰ ਕੁਮਾਰ, ਸੁਰਿੰਦਰ ਕੁਮਾਰ ਤੇ ਪਵਿੱਤਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਸਮੇਂ ਦੌਰਾਨ ਇਨ੍ਹਾਂ ਦਾ ਸਦਰ ਮੁਕਾਮ ਪਨਸਪ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BSF ਦੀ ਵੱਡੀ ਕਾਰਵਾਈ, ਸਰਹੱਦੀ ਪਿੰਡ ਤੋਂ ਡਰੋਨ ਤੇ 5 ਕਰੋੜ ਦੀ ਹੈਰੋਇਨ ਬਰਾਮਦ
NEXT STORY