ਲੁਧਿਆਣਾ (ਧੀਮਾਨ) : ਪੰਜਾਬ ਦੇ ਜੀ. ਐੱਸ. ਟੀ. ਵਿਭਾਗ ਦੇ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੇ ਇਕ ਆਰਡਰ ਜਾਰੀ ਕਰਕੇ ਰਾਜ ਵਿੱਚ ਸਟੇਟ ਜੀ. ਐੱਸ. ਟੀ. ਵਿਭਾਗ ਦੇ ਇੰਸਪੈਕਟਰਾਂ ਦੀਆਂ ਸ਼ਕਤੀਆਂ ਕਈ ਗੁਣਾ ਵਧਾ ਦਿੱਤੀਆਂ ਹਨ। ਹੁਣ ਸਟੇਟ ਜੀ. ਐੱਸ. ਟੀ. ਇੰਸਪੈਕਟਰ ਆਪਣੇ ਸਬੰਧਿਤ ਵਾਰਡ ਵਿੱਚ ਕਈ ਅਜਿਹੇ ਕਾਰਜ ਵੀ ਕਰ ਸਕਣਗੇ, ਜਿਨ੍ਹਾਂ ਦੇ ਅਧਿਕਾਰ ਪਹਿਲਾਂ ਸਟੇਟ ਟੈਕਸ ਅਫ਼ਸਰਾਂ ਦੇ ਕੋਲ ਹੀ ਹੋਇਆ ਕਰਦੇ ਸਨ।
ਜਾਣਕਾਰੀ ਦਿੰਦੇ ਹੋਏ ਆਲ ਇੰਡਸਟ੍ਰੀਜ਼ ਐਂਡ ਟਰੇਡ ਫੋਰਮ ਦੇ ਰਾਸ਼ਟਰੀ ਪ੍ਰਧਾਨ ਬਦੀਸ਼ ਜਿੰਦਲ ਨੇ ਦੱਸਿਆ ਕਿ ਸਟੇਟ ਜੀ. ਐੱਸ. ਟੀ. ਕਮਿਸ਼ਨਰ ਨੇ ਇਕ ਆਰਡਰ ਨੰਬਰ 2024/06 ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਸਟੇਟ ਜੀ. ਐੱਸ. ਟੀ. ਇੰਸਪੈਕਟਰਾਂ ਨੂੰ ਹੁਣ ਕਈ ਅਰਥਾਂ ਵਿੱਚ ਸਟੇਟ ਟੈਕਸ ਅਫ਼ਸਰਾਂ ਦੇ ਬਰਾਬਰ ਦੀਆਂ ਸ਼ਕਤੀਆਂ ਦੇ ਦਿੱਤੀਆਂ ਹਨ।
ਇਸ ਆਰਡਰ ਦੇ ਮੁਤਾਬਕ ਇੰਸਪੈਕਟਰ ਸੈਕਸ਼ਨ 61 ਅਤੇ 73 ਦੇ ਅਧੀਨ ਹੁਣ ਇੰਸਪੈਕਟਰ ਦੀ ਜਗ੍ਹਾ ਸਟੇਟ ਜੀ. ਐੱਸ. ਟੀ. ਅਫ਼ਸਰ ਦੇ ਬਰਾਬਰ ਪੂਰੇ ਵਾਰਡ ਵਿੱਚ ਕੰਮ ਕਰ ਸਕਣਗੇ। ਹੁਣ ਉਹ ਸਟੇਟ ਜੀ. ਐੱਸ. ਟੀ. ਕਮਿਸ਼ਨਰ ਵੱਲੋਂ ਚੁਣੇ ਗਏ ਕੇਸਾਂ ਦੀ ਸਕਰੂਟਨੀ ਕਰਨ ਦਾ ਅਧਿਕਾਰ ਵੀ ਰੱਖਣਗੇ ਅਤੇ ਜਿਨ੍ਹਾਂ ਕੇਸਾਂ ਵਿੱਚ ਡੇਢ ਲੱਖ ਰੁਪਏ ਤੋਂ ਘੱਟ ਦਾ ਗਲਤ ਰਿਫੰਡ ਜਾਂ ਕੋਈ ਟੈਕਸ ਗੜਬੜ ਹੋਵੇਗੀ, ਹੁਣ ਇਹ ਇੰਸਪੈਕਟਰ ਅਜਿਹੇ ਕੇਸਾਂ ਦੀ ਜਾਂਚ ਖ਼ੁਦ ਕਰ ਸਕਣਗੇ।
ਰਾਮ ਭਗਤਾਂ ਲਈ ਹਾਈਟੈੱਕ ਹੋਣਗੇ ਸੁਰੱਖ਼ਿਆ ਇੰਤਜ਼ਾਮ, ਇਨ੍ਹਾਂ ਰੂਟਾਂ 'ਤੇ ਚਲਣਗੀਆਂ 200 ਇਲੈਕਟ੍ਰਿਕ ਬੱਸਾਂ
NEXT STORY