ਚੰਡੀਗੜ੍ਹ/ਫਤਿਹਗੜ੍ਹ ਸਾਹਿਬ (ਅੰਕੁਰ) : ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੀ ਖੇਤੀ ਲਈ ਵਰਤੇ ਜਾਂਦੇ 11 ਤਿੱਖੇ ਕੀਟਨਾਸ਼ਕਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਬਾਸਮਤੀ ਚੌਲਾਂ ਦੇ ਨਿਰਯਾਤ ਦੌਰਾਨ ਕੁੱਝ ਕੀਟਨਾਸ਼ਕਾਂ ਦੀ ਮਾਤਰਾ ਅੰਤਰਰਾਸ਼ਟਰੀ ਮਾਪਦੰਡਾਂ ਤੋਂ ਵੱਧ ਪਾਈ ਜਾਂਦੀ ਸੀ, ਜਿਸ ਕਾਰਨ ਨਿਰਯਾਤ 'ਚ ਰੁਕਾਵਟ ਆ ਰਹੀ ਸੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਉੱਚਿਤ ਭਾਅ ਨਹੀਂ ਮਿਲ ਪਾ ਰਿਹਾ ਸੀ। ਇਸੇ ਕਾਰਨ ਸਰਕਾਰ ਨੇ ਇਨ੍ਹਾਂ ਕੀਟਨਾਸ਼ਕਾਂ 'ਤੇ ਪੂਰਨ ਪਾਬੰਦੀ ਵਾਲਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੇਠ ਲਿਖੇ 11 ਕੀਟਨਾਸ਼ਕਾਂ ਅਤੇ ਉਨ੍ਹਾਂ ਦੇ ਮਿਸ਼ਰਣ ਜਾਂ ਕਿਸੇ ਵੀ ਰੂਪ ਦੀ ਵਰਤੋਂ ਬਾਸਮਤੀ ਚੌਲਾਂ ਦੀ ਖੇਤੀ ਲਈ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਵਿਚਾਲੇ ਵੱਡੇ ਖ਼ਤਰੇ 'ਚ ਪੰਜਾਬ ਦੇ ਲੋਕ! ਸਿਹਤ ਮੰਤਰੀ ਨੇ ਜਾਰੀ ਕੀਤੀ ਚਿਤਾਵਨੀ
ਇਨ੍ਹਾਂ 11 ਕੀਟਨਾਸ਼ਕਾਂ 'ਤੇ ਪਾਬੰਦੀ
1. ਏਸਫੇਟ 2. ਬਿਊਪ੍ਰੋਫੇਜ਼ਿਨ 3. ਕਲੋਰਪਾਈਰੀਫੌਸ 4. ਕਾਰਬੋਫਿਊਰਾਨ 5. ਪ੍ਰੋਪਿਕੋਨਾਜੋਲ 6. ਥਾਈਅਮੇਥੋਕਸਾਮ 7. ਪ੍ਰੋਫੀਨੋਫੌਸ 8. ਇਮੀਡਾਕਲੋਪਰਿਡ 9. ਕਾਰਬੈਂਡਾਜ਼ਿਮ 10. ਟ੍ਰਾਈਸਾਈਕਲਾਜ਼ੋਲ 11. ਟੇਬੂਕੋਨਾਜੋਲ
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, 6ਵੀਂ ਤੋਂ 10ਵੀਂ ਜਮਾਤ ਵਾਲਿਆਂ ਨੂੰ...
ਡਾ. ਗੁਰਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਵੀ ਡੀਲਰ ਇਹ ਬੰਦ ਕੀਟਨਾਸ਼ਕ ਕਿਸੇ ਹੋਰ ਫ਼ਸਲ ਲਈ ਵੇਚਣਾ ਚਾਹੁੰਦਾ ਹੈ ਤਾਂ ਉਸਨੂੰ ਬਿੱਲ ਜਾਂ ਕੈਸ਼ ਮੈਮੋ 'ਤੇ ਉਸ ਫ਼ਸਲ ਦਾ ਨਾਂ ਲਿਖਣਾ ਲਾਜ਼ਮੀ ਹੋਵੇਗਾ। ਇਨ੍ਹਾਂ 11 ਪਦਾਰਥਾਂ ਦੀ ਵਿਕਰੀ ਬਾਰੇ ਹਰ ਡੀਲਰ ਨੂੰ ਪੂਰਾ ਰਿਕਾਰਡ ਰੱਖਣਾ ਹੋਵੇਗਾ। ਉਨ੍ਹਾਂ ਅਖ਼ੀਰ 'ਚ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਨਿਰਯਾਤ ਦੇ ਮੌਕੇ ‘ਤੇ ਇਨ੍ਹਾਂ ਪਾਬੰਦ ਕੀਟਨਾਸ਼ਕਾਂ ਕਾਰਨ ਖੇਤੀ ਵਿੱਚ ਮਿਲਣ ਕਾਰਨ ਬਾਸਮਤੀ ਚੌਲ ਦੀ ਭਵਿੱਖੀ ਮੰਗ ਅਤੇ ਭਾਅ ਦੋਵੇਂ ਪ੍ਰਭਾਵਿਤ ਹੁੰਦੇ ਹਨ। ਇਹ ਫ਼ੈਸਲਾ ਕਿਸਾਨਾਂ ਦੇ ਹਿੱਤ ਵਿੱਚ ਹੈ ਅਤੇ ਉਨ੍ਹਾਂ ਨੂੰ ਗੁਣਵੱਤਾ ਵਾਲੀ ਉਤਪਾਦਨ ਵੱਲ ਮੋੜਨ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਭੇਜਣ ਦੇ ਨਾਂ ’ਤੇ ਔਰਤ ਨਾਲ ਮਾਰੀ ਲੱਖਾਂ ਦੀ ਠੱਗੀ, ਫ਼ਰਾਰ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ
NEXT STORY