ਇੰਟਰਨੈਸ਼ਨਲ ਡੈਸਕ : ਕੈਨੇਡਾ ਦੇ ਡਾਕ ਵਿਭਾਗ 'ਕੈਨੇਡਾ ਪੋਸਟ' ਨੇ 8 ਨਵੰਬਰ ਨੂੰ ਆ ਰਹੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਹੈ। ਇਹ ਡਾਕ ਟਿਕਟ ਕੈਨੇਡਾ ਦੀ ਪ੍ਰਸਿੱਧ ਡਿਜ਼ਾਈਨਰ ਕ੍ਰਿਸਟੀਨ ਡੌ ਅਤੇ ਭਾਰਤੀ ਡਿਜ਼ਾਈਨਰ ਰਾਧਾ ਜੋਸ਼ੀ ਵੱਲੋਂ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ ਹੈ।
ਇਸ ਟਿਕਟ ਉੱਪਰ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿੱਚ 'ਦੀਵਾਲੀ' ਲਿਖਿਆ ਗਿਆ ਹੈ। ਡਿਜ਼ਾਈਨ ਵਿੱਚ ਇੱਕ ਔਰਤ ਸੂਈ-ਧਾਗੇ ਨਾਲ ਗੇਂਦੇ ਦੇ ਫੁੱਲਾਂ ਅਤੇ ਅੰਬ ਦੇ ਪੱਤਿਆਂ ਦੀ ਮਾਲਾ ਪਰੋਂਦੀ ਹੋਈ ਦਿਖਾਈ ਦੇ ਰਹੀ ਹੈ। ਇੱਕ ਡਾਕ ਟਿਕਟ ਦੀ ਕੀਮਤ 1 ਡਾਲਰ 24 ਸੈਂਟ (ਲਗਭਗ 85 ਰੁਪਏ) ਨਿਰਧਾਰਤ ਕੀਤੀ ਗਈ ਹੈ ਅਤੇ ਵਿਭਾਗ ਵੱਲੋਂ ਅਜਿਹੀਆਂ ਕੁੱਲ 3 ਲੱਖ ਟਿਕਟਾਂ ਛਪਵਾਈਆਂ ਗਈਆਂ ਹਨ।
ਦੂਜੇ ਪਾਸੇ, ਐਬਟਸਫੋਰਡ ਸਿਟੀ ਕੌਂਸਲ ਵੱਲੋਂ ਦੀਵਾਲੀ ਦੌਰਾਨ ਸ਼ਹਿਰ ਅੰਦਰ ਪਟਾਕੇ ਅਤੇ ਆਤਿਸ਼ਬਾਜ਼ੀ ਵੇਚਣ ਤੇ ਚਲਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 50 ਹਜ਼ਾਰ ਡਾਲਰ (ਕਰੀਬ 34 ਲੱਖ ਰੁਪਏ) ਤੱਕ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀਪੂਰਵਕ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ।
ਪਾਕਿਸਤਾਨ ਦੇ ਅੱਤਵਾਦ-ਵਿਰੋਧੀ ਕਾਨੂੰਨ 'ਤੇ ਅਸਹਿਮਤੀ ਪ੍ਰਗਟਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਖਦਸ਼ਾ
NEXT STORY