ਜਲੰਧਰ- ਆਮ ਆਦਮੀ ਕਲੀਨਿਕ ਆਮ ਆਦਮੀ ਪਾਰਟੀ ਦੀ ਇੱਕ ਮਹੱਤਵਪੂਰਨ ਸਿਹਤ ਸੰਬੰਧੀ ਪਹਿਲ ਹੈ। ਇਸ ਦਾ ਮਕਸਦ ਮੁਫ਼ਤ, ਪ੍ਰਾਥਮਿਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਜੋ ਕਿ ਲੋਕਾਂ ਨੂੰ ਆਸਾਨੀ ਨਾਲ ਉਪਲਬਧ ਹੋ ਸਕਣ। ਇਹ ਕਲੀਨਿਕ ਸਿਹਤ ਸੇਵਾਵਾਂ ਦੇ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਅਤੇ ਮੁੱਖ ਤੌਰ 'ਤੇ ਕਲੀਨਿਕ 'ਚ ਮੁਫ਼ਤ ਡਾਕਟਰੀ ਕੌਂਸਲਟੇਸ਼ਨ, ਮੁਫ਼ਤ ਦਵਾਈਆਂ ਅਤੇ ਮੁਫ਼ਤ ਟੈਸਟਸ ਹੁੰਦੇ ਹਨ। ਇਨ੍ਹਾਂ ਕਲੀਨਿਕਾਂ 'ਚ ਪ੍ਰਾਇਮਰੀ ਹੈਲਥ ਕੇਅਰ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਜਿਵੇਂ ਕਿ ਬੁਖਾਰ, ਜ਼ੁਕਾਮ, ਖੰਘ, ਛੋਟੀ ਮੋਟੀ ਬਿਮਾਰੀਆਂ ਦਾ ਇਲਾਜ। ਇਹ ਕਲੀਨਿਕ ਓ. ਪੀ. ਡੀ. ਮਾਡਲ ਅਧੀਨ ਕੰਮ ਕਰਦੇ ਹਨ, ਜਿੱਥੇ ਲੋਕ ਬਿਨਾਂ ਕਿਸੇ ਖ਼ਰਚੇ ਦੇ ਆਪਣੀ ਸਿਹਤ ਸੰਬੰਧੀ ਮੁਸ਼ਕਲਾਂ ਦਾ ਹੱਲ ਲੱਭ ਸਕਦੇ ਹਨ।ਆਮ ਆਦਮੀ ਕਲੀਨਿਕ ਲੋਕਾਂ ਲਈ ਇੱਕ ਬਹੁਤ ਵੱਡੀ ਸਹੂਲਤ ਦੇ ਰੂਪ ਵਿੱਚ ਆਏ ਹਨ, ਖਾਸ ਕਰਕੇ ਉਹਨਾਂ ਲਈ ਜੋ ਮਹਿੰਗੀ ਸਿਹਤ ਸੇਵਾਵਾਂ 'ਤੇ ਵੱਡਾ ਖ਼ਰਚ ਨਹੀਂ ਕਰ ਸਕਦੇ।
ਇਸ ਦੌਰਾਨ ਆਮ ਆਦਮੀ ਕਲੀਨਿਕ ਮੰਡੀ ਗੋਬਿੰਦਗੜ੍ਹ ਦੇ ਡਾਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮੈਨੂੰ 1 ਸਾਲ ਕੰਮ ਕਰਦੇ ਹੋ ਗਿਆ। ਉਨ੍ਹਾਂ ਕਿਹਾ ਜੋ ਵੀ ਮਰੀਜ਼ ਆਉਂਦਾ ਹੈ ਉਸ ਦੀ ਸਭ ਤੋਂ ਪਹਿਲਾਂ ਐਂਟਰੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਮਰੀਜ਼ ਆਪਣੀ ਪ੍ਰੇਸ਼ਾਨੀ ਲੈ ਕੇ ਮੇਰੇ ਕੋਲ ਆਉਂਦਾ ਹੈ ਅਤੇ ਬੀਮਾਰੀ ਦੇ ਹਿਸਾਬ ਨਾਲ ਦਵਾਈ ਲਿੱਖ ਕੇ ਦਿੱਤੀ ਜਾਂਦੀ ਹੈ। ਫਿਰ ਉਹ ਪਰਚੀ ਲੈ ਕੇ ਫਾਰਮਾਸੀਸਟ ਕੋਲ ਲੈ ਕੇ ਜਾਂਦਾ ਹੈ ਅਤੇ ਉਸ ਨੂੰ ਦਵਾਈ ਦੇ ਦਿੱਤੀ ਜਾਂਦੀ ਹੈ।
ਡਾਕਟਰ ਸੁਖਵਿੰਦਰ ਦਾ ਕਹਿਣਾ ਹੈ ਕਿ ਕਲੀਨਿਕ ਕਈ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਂਦੇ ਅਤੇ 80 ਤਰ੍ਹਾਂ ਦੀਆਂ ਦਵਾਈ ਆਮ ਆਦਮੀ ਕਲੀਨਿਕ 'ਚ ਹਨ। ਉਨ੍ਹਾਂ ਕਿਹਾ ਜਿਹੜੇ ਮਰੀਜ਼ ਦਵਾਈ ਨਹੀਂ ਲੈ ਸਕਦੇ ਉਹ ਹੁਣ ਆਮ ਆਦਮੀ ਕਲੀਨਿਕ 'ਚ ਸਹੂਲਤਾਂ ਲੈ ਰਹੇ ਹਨ। ਉਨ੍ਹਾਂ ਕਿਹਾ ਇਨ੍ਹਾਂ ਕਲੀਨਿਕਾਂ ਨਾਲ ਸਿਰਫ਼ ਮਰੀਜ਼ਾਂ ਨੂੰ ਸਹੂਲਤ ਹੀ ਨਹੀਂ ਸਗੋਂ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੇ ਰੁਜ਼ਗਾਰ ਵੀ ਦਿੱਤਾ ਹੈ। ਇਸ ਵਾਸਤੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ।
ਦੱਸ ਦੇਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਆਮ ਆਦਮੀ ਕਲੀਨਿਕ ਬਣਾਕੇ ਨੌਜਵਾਨਾਂ ਨੂੰ ਇਲਾਜ਼ ਦੇ ਨਾਲ-ਨਾਲ ਰੁਜ਼ਗਾਰ ਵੀ ਦਿੱਤਾ ਗਿਆ ਹੈ ਜਿਸ ਵਜੋਂ ਸੂਬੇ ਦੇ ਨੌਜਵਾਨ ਅਤੇ ਨਾਗਰਿਕ ਸਰਕਾਰ ਦੀਆਂ ਨੀਤੀਆਂ ਅਤੇ ਉਪਰਾਲਿਆਂ ਤੋਂ ਬੇਹੱਦ ਖੁਸ਼ ਹਨ ,ਪੰਜਾਬ ਸਰਕਾਰ ਆਪਣੇ ਨਾਗਰਿਕਾਂ ਤੇ ਨੌਜਵਾਨਾਂ ਦੇ ਵਿਕਾਸ ਲਈ ਪੂਰਨ ਤੌਰ ਤੇ ਵਚਨਬੱਧ ਹੈ।
ਨਨਾਣਾਂ ਤੇ ਭਰਜਾਈ ਦਾ ਕਾਰਾ ਸੁਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ
NEXT STORY